ETV Bharat / city

Guru Nanak Gurpurab 2021: ਪਹਿਲਾ ਜੱਥਾ ’ਚ ਅੱਜ CM ਚੰਨੀ ਸਮੇਤ ਕਈ ਆਗੂ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ

author img

By

Published : Nov 18, 2021, 6:59 AM IST

Updated : Nov 18, 2021, 7:10 AM IST

Guru Nanak Jayanti 2021: ਅੱਜ ਪਹਿਲਾ ਜੱਥਾ ਕਰਤਾਰਪੁਰ ਕੌਰੀਡੋਰ (Kartarpur corridor) ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ। ਪਹਿਲੇ ਜਥੇ ਵਿੱਚ ਪੰਜਾਬ ਕੈਬਨਿਟ ਜਾਨੀ ਮੁੱਖ ਮੰਤਰੀ (Chief Minister) ਚਰਨਜੀਤ ਚੰਨੀ (Charanjit Channi) ਸਮੇਤ ਕਈ ਮੰਤਰੀ ਤੇ ਭਾਜਪਾ ਆਗੂ ਵੀ ਸ਼ਾਮਲ ਹੋਣਗੇ।

Guru Nanak Gurpurab 2021
Guru Nanak Gurpurab 2021

ਚੰਡੀਗੜ੍ਹ: ਸਿੱਖ ਸੰਗਤ ਦੀ ਲੰਬੀ ਮੰਗ ਤੋਂ ਬਾਅਦ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੋਲ੍ਹ ਦਿੱਤਾ ਗਿਆ ਹੈ, ਤੇ ਹੁਣ 18 ਨਵਬੰਰ ਜਾਨੀ ਅੱਜ ਪਹਿਲਾ ਜੱਥਾ ਕਰਤਾਰਪੁਰ ਕੌਰੀਡੋਰ (Kartarpur corridor) ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ। ਦੱਸ ਦਈਏ ਕਿ ਪਹਿਲੇ ਜਥੇ ਵਿੱਚ 300 ਦੇ ਕਰੀਬ ਸ਼ਰਧਾਲੂ ਪਾਕਿਸਾਤਨ ਜਾਣਗੇ ਜਿਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।

ਇਹ ਵੀ ਪੜੋ: ਲੰਮੀ ਘਾਲਣਾ ਘੱਲਣ ਉਪਰੰਤ ਖੁੱਲ੍ਹਿਆ ਕਰਤਾਰਪੁਰ ਲਾਂਘਾ

ਪਹਿਲੇ ਜਥੇ ਵਿੱਚ ਪੰਜਾਬ ਕੈਬਨਿਟ ਜਾਨੀ ਮੁੱਖ ਮੰਤਰੀ (Chief Minister) ਚਰਨਜੀਤ ਚੰਨੀ (Charanjit Channi) ਸਮੇਤ ਕਈ ਮੰਤਰੀ ਤੇ ਭਾਜਪਾ ਆਗੂ ਵੀ ਸ਼ਾਮਲ ਹੋਣਗੇ।

ਪਹਿਲੇ ਵਫ਼ਦ ’ਚ ਪੰਜਾਬ ਕੈਬਨਿਟ ਜਾਵੇਗੀ ਕਰਤਾਰਪੁਰ ਸਾਹਿਬ

ਪੰਜਾਬ ਦੇ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charanjit Singh Channi) ਸਮੇਤ ਕਈ ਮੰਤਰੀ ਪਹਿਲੇ ਜੱਥੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਵਿਖੇ ਨਤਮਸਤਕ ਹੋਣਗੇ।

ਭਾਜਪਾ ਵਫ਼ਦ ਜਾਵੇਗਾ ਸ੍ਰੀ ਕਰਤਾਰਪੁਰ ਸਾਹਿਬ

ਪਹਿਲੇ ਜੱਥੇ ਦੇ ਨਾਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂਆਂ ਦਾ ਜਥਾ ਵੀ ਪਾਕਿਸਤਾਨ ਜਾਣਗੇ। ਇਹਨਾਂ ਵਿੱਚ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਦੱਸਿਆ ਕਿ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਜਾਣ ਵਾਲੇ ਜਥੇ ‘ਚ ਸੁਖਵੰਤ ਸਿੰਘ ਧਨੌਲਾ, ਜਸਵਿੰਦਰ ਸਿੰਘ ਢਿੱਲੋਂ, ਐੱਸ.ਐਸ. ਚੰਨੀ, ਹਰਜੀਤ ਸਿੰਘ ਗਰੇਵਾਲ, ਬਿਕਰਮਜੀਤ ਸਿੰਘ ਚੀਮਾ, ਰਜਿੰਦਰ ਮੋਹਨ ਸਿੰਘ ਛੀਨਾ, ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਤੀਕਸ਼ਨ ਸੂਦ, ਸ਼ਿਵਬੀਰ ਸਿੰਘ ਰਾਜਨ, ਮਨਜੀਤ ਸਿੰਘ ਰਾਏ ਅਤੇ ਕੇ.ਡੀ. ਭੰਡਾਰੀ ਆਦਿ ਸ਼ਾਮਲ ਹੋਣਗੇ।

ਐਸਜੀਪੀਸੀ ਦਾ ਵਫ਼ਦ ਭਲਕੇ ਜਾਵੇਗਾ ਸ੍ਰੀ ਕਰਤਾਰਪੁਰ ਸਾਹਿਬ

ਉਥੇ ਹੀ SGPC ਦਾ ਵਫ਼ਦ ਭਲਕੇ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ। ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ (SGPC President Bibi Jagir Kaur) ਨੇ ਕਿਹਾ ਕਿ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ (Guru Nanak Gurpurab 2021) ਐੱਸ.ਜੀ.ਪੀ.ਸੀ. (SGPC) ਵੱਲੋਂ ਇੱਕ ਜਥਾ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਵਿਖੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ (Guru Nanak Jayanti 2021) ਮੌਕੇ ਇਹ ਜਥਾ ਹਰ ਸਾਲ ਕਮੇਟੀ ਵੱਲੋਂ ਭੇਜਿਆ ਜਾਂਦਾ ਹੈ।

ਇਹ ਵੀ ਪੜੋ: Guru Nanak Gurpurab 2021: ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ

ਪਹਿਲੇ ਦਿਨ ਵੀ ਸ੍ਰੀ ਕਰਤਾਰਪੁਰ ਸਾਹਿਬ ਗਈ ਸੀ ਸੰਗਤ

ਦੱਸ ਦਈਏ ਕਿ ਬੀਤੇ ਦਿਨ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਸੀ ਤੇ ਪਹਿਲੇ ਦਿਨ ਕਈ ਲੋਕਾਂ ਨੇ ਪਾਕਿਸਾਤਨ ਜਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਜਾਣਕਾਰੀ ਮੁਤਾਬਿਕ 30 ਦੇ ਕਰੀਬ ਸ਼ਰਧਾਲੂਆਂ ਨੇ ਲਾਂਘਾ ਖੁੱਲ੍ਹਣ (Kartarpur corridor) ਦੇ ਪਹਿਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨ ਕੀਤੇ ਸਨ।

ਪਹਿਲੇ ਦਿਨ ਵੀ ਸ੍ਰੀ ਕਰਤਾਰਪੁਰ ਸਾਹਿਬ ਗਈ ਸੀ ਸੰਗਤ

ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਸ੍ਰੀ ਕਰਤਾਰਪੁਰ ਸਾਹਿਬ ਤਾਂ ਇਹ ਹਨ ਨਿਯਮ

ਦੱਸ ਦਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂ www.prakashpurb550.mha.gov.in ਉੱਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤੇ ਇਹ ਵੈੱਬਸਾਈਟ ’ਤੇ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।

ਇਹ ਨਿਯਮਾਂ ਦੀ ਕਰਨੀ ਪਵੇਗਾ ਪਾਲਣਾ

  • www.prakashpurb550.mha.gov.in ਉੱਤੇ ਜਾ ਕੇ ਕਰ ਸਕੋਗੇ ਰਜਿਸਟ੍ਰੇਸ਼ਨ
  • RTPCR ਨੈਗਟਿਵ ਰਿਪੋਰਟ ਹੋਵੇਗੀ ਲਾਜ਼ਮੀ
  • ਕੋਰੋਨਾ ਵੈਕਸੀਨ ਰਿਪੋਰਟ ਹੈ ਜ਼ਰੂਰੀ
  • ਕੋਰੋਨਾ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਇਤਿਹਾਸਕ ਮਹੱਤਤਾ

ਗੁਰੂ ਨਾਨਕ ਦੇਵ ਜੀ ਨੇ 1515 ਵਿੱਚ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ, ਖੇਤਾਂ ਵਿੱਚ ਹਲ ਵਾਹੁਣ ਅਤੇ ਇੱਕ ਕਮਿਊਨਿਟੀ ਰਸੋਈ, ਜਾਂ ਲੰਗਰ ਸਥਾਪਤ ਕੀਤਾ। ਉਸ ਨੇ ਉੱਥੇ ਇੱਕ ਸਿੱਖਾਂ ਨੂੰ ਇਕੱਠਾ ਕੀਤਾ, ਅਤੇ 22 ਸਤੰਬਰ 1539 ਨੂੰ ਆਪਣੀ ਮੌਤ ਤੱਕ 18 ਸਾਲ ਤੱਕ ਜੀਉਂਦਾ ਰਿਹਾ। ਗੁਰਦੁਆਰਾ ਉਸ ਥਾਂ 'ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀ।

ਜ਼ਿਕਰਯੋਗ ਹੈ ਕਿ ਨਾਨਕ ਨਾਮ ਲੇਵਾ ਸੰਗਤ (Nanak Naam Leva Sangat) ਦੀਆਂ ਅਰਦਾਸਾਂ ਗੁਰੂਘਰ ’ਚ ਪ੍ਰਵਾਨ ਹੋ ਗਈਆਂ ਹਨ ਤੇ ਸ੍ਰੀ ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹ ਗਿਆ ਹੈ। ਦੱਸ ਦਈਏ ਕਿ ਕੋਰੋਨਾ ਨੇ ਪੂਰੇ ਵਿਸ਼ਵ ਨੂੰ ਰੋਕ ਦਿੱਤਾ ਸੀ, ਇਸ ਦੇ ਚੱਲਦੇ ਕਾਫ਼ੀ ਫੈਸਲੇ ਲਏ ਗਏ ਸਨ, ਉਥੇ ਹੀ ਇਸੇ ਵਿਚਾਲੇ ਕਰਤਾਰਪੁਰ ਕੌਰੀਡੋਰ (Kartarpur corridor) ਵੀ ਬੰਦ ਕੀਤਾ ਗਿਆ ਸੀ ਜੋ ਹੁਣ ਖੁੱਲ੍ਹ ਗਿਆ ਹੈ।

ਕੇਂਦਰ ਨੇ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਗੁਰਪੁਰਬ ਮੌਕੇ (Guru Nanak Gurpurab 2021) ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਹੈ ਤੇ ਬੀਤੇ ਦਿਨ ਤੋਂ ਲਾਂਘਾ (Kartarpur corridor) ਖੁੱਲ੍ਹ ਗਿਆ ਹੈ।

Last Updated :Nov 18, 2021, 7:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.