ETV Bharat / city

ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਸਰਕਾਰ ਵੱਲੋਂ ਮਦਦ ਦਾ ਐਲਾਨ

author img

By

Published : May 8, 2022, 10:44 AM IST

ਹੁਸ਼ਿਆਰਪੁਰ ਦੇ ਰਹਿਣ ਵਾਲੇ ਸੂਬੇਦਾਰ ਹਰਦੀਪ ਸਿੰਘ ਅਰੁਨਾਚਲ ਪ੍ਰਦੇਸ਼ ਵਿੱਚ ਡਿਊਟੀ ਦੌਰਾਨ ਸ਼ਹੀਦ (Subedar Hardeep Singh martyred while on duty) ਹੋ ਗਏ ਸਨ। ਪੰਜਾਬ ਸਰਕਾਰ ਦੇ ਸ਼ਹੀਦ ਦੇ ਪਰਿਵਾਰ ਲਈ ਮਦਦ ਦਾ ਐਲਾਨ ਕੀਤਾ ਹੈ।

ਸਰਕਾਰ ਵੱਲੋਂ ਮਦਦ ਦਾ ਐਲਾਨ
ਸਰਕਾਰ ਵੱਲੋਂ ਮਦਦ ਦਾ ਐਲਾਨ

ਚੰਡੀਗੜ੍ਹ: ਅਰੁਨਾਚਲ ਪ੍ਰਦੇਸ਼ ਵਿਖੇ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸੂਬੇਦਾਰ ਹਰਦੀਪ ਸਿੰਘ ਡਿਊਟੀ ਦੌਰਾਨ ਸ਼ਹੀਦ (Subedar Hardeep Singh martyred while on duty) ਹੋ ਗਏ ਸਨ। ਸ਼ਹੀਦ ਦੇ ਪਰਿਵਾਰ ਲਈ ਪੰਜਾਬ ਸਰਕਾਰ ਨੇ ਮਦਦ ਦਾ ਐਲਾਨ ਕੀਤਾ ਹੈ ਉਥੇ ਹੀ ਪਰਿਵਾਰ ਦਾ ਦੁੱਖ ਪ੍ਰਗਟ ਕੀਤਾ ਹੈ।

ਇਹ ਵੀ ਪੜੋ: 2400 ਰੁਪਏ ਕਿਲੋ ਵਿਕਣ ਵਾਲੀ ਲਾਲ ਭਿੰਡੀ ਦੇ ਫਾਇਦੇ ਨੇ ਬਹੁਤ ਸਾਰੇ, ਕੈਂਸਰ ਦੇ ਇਲਾਜ ਲਈ ਵੀ ਹੈ ਰਾਮਬਾਣ

ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਅਰੁਣਾਚਲ ਵਿੱਚ ਪੇਟ੍ਰੋਲਿੰਗ ਕਰਦੇ ਸ਼ਹੀਦ ਹੋਏ ਫ਼ੌਜ 'ਚ ਸੂਬੇਦਾਰ ਹੁਸ਼ਿਆਰਪੁਰ ਦੇ ਹਰਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਸੀਂ ਪਰਿਵਾਰ ਨੂੰ ₹1 ਕਰੋੜ ਸਹਾਇਤਾ ਰਾਸ਼ੀ ਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ।’

  • ਅਰੁਣਾਚਲ ਵਿੱਚ ਪੇਟ੍ਰੋਲਿੰਗ ਕਰਦੇ ਸ਼ਹੀਦ ਹੋਏ ਫ਼ੌਜ 'ਚ ਸੂਬੇਦਾਰ ਹੁਸ਼ਿਆਰਪੁਰ ਦੇ ਹਰਦੀਪ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ

    ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਅਸੀਂ ਪਰਿਵਾਰ ਨੂੰ ₹1 ਕਰੋੜ ਸਹਾਇਤਾ ਰਾਸ਼ੀ ਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਫ਼ੈਸਲਾ ਕੀਤਾ ਹੈ pic.twitter.com/iJ5gLXC8fR

    — Bhagwant Mann (@BhagwantMann) May 8, 2022 " class="align-text-top noRightClick twitterSection" data=" ">

ਦੱਸ ਦਈਏ ਕਿ ਹੁਸ਼ਿਆਰਪੁਰ ਦੇ ਪਿੰਡ ਬਰਾਂਡਾ ਦਾ ਰਹਿਣਾ ਵਾਲਾ ਜਵਾਨ ਸੂਬੇਦਾਰ ਹਰਦੀਪ ਸਿੰਘ ਅਰੁਨਾਚਲ ਪ੍ਰਦੇਸ਼ ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਇਸ ਸਬੰਧੀ ਮ੍ਰਿਤਕ ਦੇ ਪਰਿਵਾਕ ਮੈਂਬਰਾਂ ਨੇ ਦੱਸਿਆ ਕਿ ਉੱਚਾਈ ’ਤੇ ਆਕਸੀਜਨ ਦੀ ਕਮੀ ਹੋਣ ਕਰਕੇ ਸੂਬੇਦਾਰ ਹਰਦੀਪ ਸਿੰਘ ਦੀ ਬੀਪੀ ਘੱਟ ਗਿਆ ਤੇ ਮੌਤ ਹੋ ਗਈ।

ਉਹਨਾਂ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਸੂਬੇਦਾਰ ਹਰਦੀਪ ਸਿੰਘ ਅਰੁਣਾਚਲ ਪ੍ਰਦੇਸ਼ ਡਿਊਟੀ ’ਤੇ ਗਏ ਜੋ ਕਿ 2 ਸਾਲਾਂ ਤਕ ਸੇਵਾਂ ਮੁਕਤ ਹੋਣ ਵਾਲੇ ਸਨ। ਸੂਬੇਦਾਰ ਹਰਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ ਤੀਰਥ ਕੌਰ, ਪਤਨੀ ਰਵਿੰਦਰ ਕੌਰ, ਪੁੱਤਰ ਬਰਿੰਦਰ ਪਾਲ ਸਿੰਘ ਤੇ ਧੀ ਅਮਨੀਤ ਕੌਰ ਨੂੰ ਛੱਡ ਗਏ ਹਨ।

ਇਹ ਵੀ ਪੜੋ: ਧਰਮਸ਼ਾਲਾ ਦੇ ਹਿਮਾਚਲ ਅਸੈਂਬਲੀ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ

ETV Bharat Logo

Copyright © 2024 Ushodaya Enterprises Pvt. Ltd., All Rights Reserved.