ETV Bharat / city

ਅਕਾਲੀ ਦਲ ਵੱਲੋਂ ਲੰਪੀ ਸਕਿਨ ਬੀਮਾਰੀ ਨਾਲ ਮਰੇ ਪਸ਼ੂ ਪਾਲਕ ਲਈ ਮੁਆਵਜ਼ੇ ਦੀ ਮੰਗ

author img

By

Published : Aug 16, 2022, 11:00 AM IST

Updated : Aug 16, 2022, 11:06 AM IST

ਸਾਬਕਾ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਕੋਲੋਂ ਕੀਤੀ ਮੰਗ
ਸਾਬਕਾ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਕੋਲੋਂ ਕੀਤੀ ਮੰਗ

Lumpy skin disease ਨਾਲ ਮਰੇ ਪਸ਼ੂਆਂ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਕੋਲੋਂ ਪੰਜਾਹ ਹਜਾਰ ਰੁਪਏ ਪ੍ਰਤੀ ਪੀੜਤ ਪਸ਼ੂ ਪਾਲਕ ਨੂੰ ਦੇਣ ਦੀ ਮੰਗ ਕੀਤੀ ਹੈ.

ਚੰਡੀਗੜ੍ਹ: ਪੰਜਾਬ ’ਚ ਲੰਪੀ ਸਕਿਨ ਬੀਮਾਰੀ (Lumpy skin disease) ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਲੰਪੀ ਸਕਿਨ ਬੀਮਾਰੀ ਦੇ ਚੱਲਦੇ ਸੈਂਕੜਿਆਂ ਦੀ ਗਿਣਤੀ ਚ ਗਾਵਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਪੰਜਾਬ ’ਚ ਲੰਪੀ ਸਕਿਨ ਦੇ ਚੱਲਦੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਪੀੜਤ ਪਸ਼ੂ ਪਾਲਕਾਂ ਦੇ ਹੱਕ ’ਚ ਨਿੱਤਰੀ ਹੈ।

'ਨਾਕਾਮ ਪੰਜਾਬ ਸਰਕਾਰ': ਦੱਸ ਦਈਏ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਕੋਲੋਂ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਪੰਜਾਬ ਚ ਪਸ਼ੂਆਂ ਨੂੰ ਤਬਾਹ ਕਰ ਰਹੀ ਹੈ। ਹਜ਼ਾਰਾਂ ਗਿਣਤੀ ’ਚ ਪਸ਼ੂ ਇਸ ਛੂਤ ਵਾਲੀ ਬੀਮਾਰੀ ਨਾਲ ਬੁਰੀ ਤਰ੍ਹਾਂ ਸੰਕਰਮਿਤ ਹਨ ਜੋ ਸਾਡੇ ਕਿਸਾਨਾਂ ਅਤੇ ਡੇਅਰੀ ਮਾਲਕਾਂ ਨੂੰ ਬਹੁਤ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ। ਬਦਕਿਸਮਤੀ ਨਾਲ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੜੀਂਦਾ ਕੰਮ ਕਰਨ ਵਿੱਚ ਅਸਫਲ ਰਹੀ ਹੈ।

  • #LumpySkinDisease is ravaging livestock in Punjab. Hundreds of bovines have died & thousands are severely infected of this contagious disease that is causing enormous economic loss to our farmers & dairy owners. Unfortunately, AAP-led Punjab govt has failed to do the needful. 1/2 pic.twitter.com/MKfgZG208W

    — Harsimrat Kaur Badal (@HarsimratBadal_) August 16, 2022 " class="align-text-top noRightClick twitterSection" data=" ">

'ਸਰਕਾਰ ਪਸ਼ੂ ਮੁਆਵਜ਼ਾ ਕਰੇ ਜਾਰੀ': ਆਪਣੇ ਇੱਕ ਹੋਰ ਟਵੀਟ ’ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕੇਂਦਰੀ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਪੁਰਸ਼ੋਤਮ ਰੁਪਾਲਾ ਪਸ਼ੂਆਂ ਦੀ ਪ੍ਰਭਾਵੀ ਨਿਗਰਾਨੀ ਅਤੇ ਟੀਕਾਕਰਨ ਲਈ ਕੇਂਦਰੀ ਟੀਮਾਂ ਨੂੰ ਭੇਜਣ ਇਸ ਦੌਰਾਨ ਸੀਐੱਮ ਭਗਵੰਤ ਮਾਨ ਪਾਲਕਾਂ ਦਾ ਭਾਰ ਘਟਾਉਣ ਦੇ ਲਈ ਘੱਟੋ ਘੱਟ 50 ਹਜ਼ਾਰ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।

ਕੀ ਹੈ ਲੰਪੀ ਸਕਿਨ ਬੀਮਾਰੀ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਇੱਕ ਵਾਇਰਸ ਦੇ ਚੱਲਦੇ ਪਸ਼ੂਆਂ ਚ ਫੈਲਦਾ ਹੈ। ਇਸ ਨੂੰ ਨੋਡੂਲਰ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ ਪਹਿਲੀ ਕੈਪ੍ਰੀਪੋਕਸ ਵਾਇਰਸ, ਦੂਜੀ ਗੋਟਪੌਕਸ ਵਾਇਰਲ ਅਤੇ ਤੀਜੀ ਸ਼ੀਪੌਕਸ ਵਾਇਰਸ ਹੈ।

  • I request Union minister for Animal Husbandry & Dairying Mr @PRupala to send central teams for effective monitoring & vaccination of animals. Meanwhile, CM @BhagwantMann should at least release a minimum compensation of Rs 50,000 per animal to mitigate the burden on rearers. 2/2

    — Harsimrat Kaur Badal (@HarsimratBadal_) August 16, 2022 " class="align-text-top noRightClick twitterSection" data=" ">

ਲੰਪੀ ਸਕਿਨ ਬੀਮਾਰੀ ਦੇ ਲੱਛਣ: ਦੱਸ ਦਈਏ ਕਿ ਲੰਪੀ ਸਕਿਨ ਬੀਮਾਰੀ ਦੇ ਸ਼ੁਰੂਆਤੀ ਸਮੇਂ ’ਚ ਪਸ਼ੂ ਦਾ ਤਾਪਮਾਨ ਵਧ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸਕਿਨ ’ਤੇ ਨਿਸ਼ਾਨ ਬਣਦੇ ਹਨ ਅਤੇ ਬਾਅਦ ਚ ਉਹ ਜ਼ਖਮ ਬਣ ਜਾਂਦੇ ਹਨ। ਫਿਰ ਪਸ਼ੂਆਂ ਦੇ ਮੂੰਹ ਚੋਂ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਬੀਮਾਰੀ ਸਭ ਤੋਂ ਜਿਆਦਾ ਗਾਵਾਂ ਨੂੰ ਸਭ ਤੋਂ ਜਿਆਦਾ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜੋ: ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵਿਰੋਧੀਆਂ ਦੇ ਸਵਾਲਾਂ ਤੋਂ ਆਪ ਵਿਧਾਇਕਾਂ ਦਾ ਕਿਨਾਰਾ

Last Updated :Aug 16, 2022, 11:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.