ETV Bharat / city

ਪਟਿਆਲਾ ਜੇਲ੍ਹ 'ਚ ਨਵੇਂ ਸੁਪਰਡੈਂਟ ਦੀ ਨਿਯੁਕਤੀ 'ਤੇ ਸਾਬਕਾ ਡਿਪਟੀ CM ਰੰਧਾਵਾ ਨੇ ਘੇਰੀ ਆਪ ਸਰਕਾਰ

author img

By

Published : Mar 27, 2022, 8:15 PM IST

ਪਟਿਆਲਾ ਜੇਲ੍ਹ ਸੁਪਰਡੈਂਟ ਦੀ ਨਿਯੁੁਕਤੀ (appointment of new Superintendent in Patiala Jail) ਨੂੰ ਲੈਕੇ ਵਿਰੋਧੀਆਂ ਵੱਲੋਂ ਭਗਵੰਤ ਮਾਨ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਸਾਬਕਾ ਡਿਪਟੀ ਸੀਐਮ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ’ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਨ। ਨਾਲ ਹੀ ਨਸ਼ਿਆਂ ਨੂੂੰ ਲੈਕੇ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਚੁੱਕੇ ਹਨ।

ਪਟਿਆਲਾ ਜੇਲ੍ਹ 'ਚ ਨਵੇਂ ਸੁਪਰਡੈਂਟ ਦੀ ਨਿਯੁਕਤੀ ਦਾ ਭਖਿਆ ਮਾਮਲਾ
ਪਟਿਆਲਾ ਜੇਲ੍ਹ 'ਚ ਨਵੇਂ ਸੁਪਰਡੈਂਟ ਦੀ ਨਿਯੁਕਤੀ ਦਾ ਭਖਿਆ ਮਾਮਲਾ

ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵੱਲੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਦੀ ਬਦਲੀ ਦਾ ਮਾਮਲਾ (appointment of new Superintendent in Patiala Jail) ਭਖਦਾ ਜਾ ਰਿਹਾ ਹੈ। ਜੇਲ੍ਹ ਸੁਪਰਡੈਂਟ ਦੀ ਬਦਲੀ ਨੂੰ ਲੈਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਪੰਜਾਬ ਦੇ ਡਿਪਟੀ ਸੀਐਮ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ (Former Deputy CM Sukhjinder Randhawa ) ਵੱਲੋਂ ਆਪ ਸਰਕਾਰ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।

ਪਟਿਆਲਾ ਜੇਲ੍ਹ 'ਚ ਨਵੇਂ ਸੁਪਰਡੈਂਟ ਦੀ ਨਿਯੁਕਤੀ ਦਾ ਭਖਿਆ ਮਾਮਲਾ
ਪਟਿਆਲਾ ਜੇਲ੍ਹ 'ਚ ਨਵੇਂ ਸੁਪਰਡੈਂਟ ਦੀ ਨਿਯੁਕਤੀ ਦਾ ਭਖਿਆ ਮਾਮਲਾ

ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਵੀਆਈਪੀ ਸਹੂਲਤਾਂ ਮਿਲਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੇਲ੍ਹ ਸੁਪਰਡੈਂਟ ਬਦਲ ਕੇ ਨਵਾਂ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਲਗਾਇਆ ਹੈ ਜੋ ਕਿ ਬਾਦਲ ਪਰਿਵਾਰ ਦੇ ਕਰੀਬੀ ਹੈ।

ਇਸਦੇ ਨਾਲ ਹੀ ਰੰਧਾਵਾ ਨੇ ਕਿਹਾ ਹੈ ਕਿ ਜੋ ਜੇਲ੍ਹ ਸੁਪਰਡੈਂਟ ਲਗਾਇਆ ਹੈ ਉਸਨੂੰ ਚਾਰਜਸ਼ੀਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਦੇ ਚੱਲਦੇ ਨਿਯੁਕਤੀ ਕੀਤੀ ਗਈ ਹੈ ਜੋ ਕਿ ਨਿੰਦਣਯੋਗ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨਸ਼ਿਆ ਖਿਲਾਫ਼ ਕਿੰਨ੍ਹੀ ਗੰਭੀਰ ਹੈ ਉਹ ਇਸ ਤੋਂ ਸਾਫ ਜਾਹਿਰ ਹੋ ਗਈ ਹੈ।

ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਫ਼ੋਨ 'ਤੇ ਮਿਲੀ ਧਮਕੀ, ਪੁਲਿਸ ਕੋਲ ਸ਼ਿਕਾਇਤ

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.