ETV Bharat / city

ਜਾਣੋ ਕਿਉਂ ਸਿਕੰਦਰ ਮਲੂਕਾ ਨੇ ਕਿਹਾ ਕਿ ਪੰਜਾਬ 'ਚ ਲੱਗੇਗਾ ਗਵਰਨਰ ਰਾਜ

author img

By

Published : Sep 2, 2021, 4:02 PM IST

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਸਾਡੇ ਪ੍ਰਧਾਨ ਦਾ ਹਰ ਰੋਜ਼ ਕਿਸਾਨ ਘਿਰਾਓ ਕਰਦੇ ਹਨ। ਬਿਕਰਮ ਸਿੰਘ ਮਜੀਠੀਆ ਦਾ ਵੀ ਕੀਤਾ ਗਿਆ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਲੋਕਤੰਤਰ ਨਹੀਂ ਰਹੇਗਾ ਪੰਜਾਬ ਦੇ ਵਿੱਚ ਗਵਰਨਰ ਰੂਲ ਲੱਗ ਜਾਵੇਗਾ ਅਤੇ ਚੋਣਾਂ ਨਹੀਂ ਹੋਣਗੀਆਂ।

ਜਾਣੋ ਕਿਉਂ ਸਿਕੰਦਰ ਮਲੂਕਾ ਨੇ ਕਿਹਾ ਕਿ ਪੰਜਾਬ 'ਚ ਲੱਗੇਗਾ ਗਵਰਨਰ ਰਾਜ
ਜਾਣੋ ਕਿਉਂ ਸਿਕੰਦਰ ਮਲੂਕਾ ਨੇ ਕਿਹਾ ਕਿ ਪੰਜਾਬ 'ਚ ਲੱਗੇਗਾ ਗਵਰਨਰ ਰਾਜ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੰਡੀਆਂ ਜਾ ਰਹੀਆਂ ਵਿਧਾਨ ਸਭਾ ਲਈ ਟਿਕਟਾਂ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਲੂਕਾ ਦਾ ਕਹਿਣਾ ਹੈ ਕਿ ਟਿਕਟਾਂ ਵੰਡਣ ਵਾਸਤੇ ਚੋਣ ਬੋਰਡ ਬਣਾਉਣਾ ਚਾਹੀਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਮੌੜ ਮੰਡੀ ਹਲਕੇ ਤੋਂ ਜੇਕਰ ਉਮੀਦਵਾਰ ਹੋਣਗੇ ਤਾਂ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਿਲੇਗਾ। ਮਲੂਕਾ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੇ ਜੋ ਵੀ ਸਰਵੇ ਹੋਏ ਹਨ ਉਨ੍ਹਾਂ ਵਿੱਚ ਮੌੜ ਮੰਡੀ ਤੋਂ ਮੇਰਾ ਹੀ ਹੱਥ ਉੱਤੇ ਰਿਹਾ ਹੈ।

ਜਾਣੋ ਕਿਉਂ ਸਿਕੰਦਰ ਮਲੂਕਾ ਨੇ ਕਿਹਾ ਕਿ ਪੰਜਾਬ 'ਚ ਲੱਗੇਗਾ ਗਵਰਨਰ ਰਾਜ

ਉਨ੍ਹਾਂ ਕਿਹਾ ਕਿ ਮੋੜ ਤੋਂ ਜਗਮੀਤ ਬਰਾੜ ਨੂੰ ਉਮੀਦਵਾਰ ਐਲਾਨੀਆ ਗਿਆ ਹੈ ਤੇ ਉਹ ਉਸ ਸੀਟ ਤੋਂ ਸਰਵੇ ਮੁਤਾਬਿਕ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਹੀ ਮੈਨੂੰ ਕਿਹਾ ਸੀ ਕਿ ਤੁਸੀਂ ਰਾਮਪੁਰਾ ਛੱਡ ਕੇ ਮੌੜ ਤੋਂ ਚੋਣ ਦੀ ਤਿਆਰੀ ਖਿੱਚੋ,ਜਨਮੇਜਾ ਸਿੰਘ ਸੇਖੋਂ ਵੱਲੋਂ ਦੋ ਮੀਟਿੰਗਾਂ ਵੀ ਕਰਵਾਈਆਂ ਗਈਆਂ ਇਸ ਹਲਕੇ 'ਚ ਤੇ ਉਸ ਦੌਰਾਨ ਵੀ ਕਿਹਾ ਗਿਆ ਸੀ ਇਹ ਸਿਕੰਦਰ ਸਿੰਘ ਮਲੂਕਾ ਹੀ ਤੁਹਾਡੇ ਅਗਲੇ ਉਮੀਦਵਾਰ ਹੋਣਗੇ ਅਤੇ ਉਸ ਤੋਂ ਬਾਅਦ ਹੀ ਮੈਂ ਮੋੜ ਗਿਆ ਸੀ ਅਤੇ ਹੁਣ ਉਥੋਂ ਜਗਮੀਤ ਸਿੰਘ ਬਰਾੜ ਨੂੰ ਟਿਕਟ ਦੇ ਦਤੀ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਰਾਮਪੁਰਾ ਫੂਲ ਤੋਂ ਤਾਂ ਚੋਣ ਨਹੀਂ ਲੜਾਂਗਾ ੳੁਥੋਂ ਮੇਰਾ ਮੁੰਡਾ ਹੀ ਲੜੇਗਾ ਪਰ ਜੇ ਮੈਨੂੰ ਕਿਤੇ ਹੋਰ ਕਹਿਣਗੇ ਤਾਂ ਮੈਂ ਦੇਖਾਂਗਾ ਜੇ ਮੇਰੇ ਵਾਸਤੇ ਸੇਫ ਸੀਟ ਹੋਈ ਤਾਂ ਹੀ ਮੈਂ ਚੋਣ ਲੜਾਂਗਾ, ਨਹੀਂ ਤਾਂ ਨਹੀਂ।

ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਟਾਂ ਦੀ ਵੰਡ ਕਰ ਰਹੇ ਹਨ ਉਸ ਉਪਰ ਬੋਲਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜ਼ਰੂਰੀ ਦਾ ਹੁੰਦਾ ਹੈ ਕਿ ਪਹਿਲਾਂ ਜ਼ਿਲ੍ਹਾ ਦੀਆਂ ਇਕਾਈਆਂ ਨਾਲ ਗੱਲਬਾਤ ਕੀਤੀ ਜਾਵੇ ,ਉਸ ਤੋਂ ਬਾਅਦ ਕੋਰ ਕਮੇਟੀ ਵਿੱਚ ਡਿਸਕਸ ਹੋਵੇ, ਜਿਹੜੇ ਬੰਦੇ ਜਿੱਤ ਸਕਦੇ ਹਾਂ ਜਿਨ੍ਹਾਂ ਦੀ ਪਾਰਟੀ ਵਿੱਚ ਕੁਰਬਾਨੀ ਹੈ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਸ ਤਰੀਕੇ ਨਾਲ ਫ਼ਾਇਦਾ ਹੁੰਦਾ ਹੈ ਜੇ ਇਉਂ ਹੀ ਦਿੱਤੀਆਂ ਜਾਣ ਤਾਂ ਪਾਰਟੀ ਦਾ ਨੁਕਸਾਨ ਹੁੰਦਾ।

ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਵਧੀਆ ਬੰਦਿਆਂ ਨੂੰ ਦੇਖ ਕੇ ਟਿਕਟਾਂ ਵੰਡਣ ,ਕਿਉਂਕਿ ਜੇ ਪਾਰਟੀ ਜਿੱਤਦੀ ਹੈ ਤਬਾਹ ਵਾਹੀ ਵੀ ਪ੍ਰਧਾਨ ਦੀ ਹੋਣੀ ਹੈ ਤੇ ਜੇ ਹਾਰ ਗਈ ਤਾਂ ਬਦਨਾਮੀ ਵੀ ਪ੍ਰਧਾਨ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰੀਕੇ ਦਾ ਕੋਈ ਵੀ ਏਜੰਡਾ ਕਦੇ ਕੋਰ ਕਮੇਟੀ ਦੇ ਵਿੱਚ ਨਹੀਂ ਆਇਆ ਕਿ ਕੋਰ ਕਮੇਟੀ ਨੇ ਅਧਿਕਾਰ ਦੇ ਦਿੱਤਾ ਹੋਵੇ ਕਿ ਪ੍ਰਧਾਨ ਆਪਣੇ ਹਿਸਾਬ ਨਾਲ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ।

ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਚੋਣਾਂ ਤੱਕ ਜੇ ਕਿਸਾਨਾਂ ਦਾ ਕੋਈ ਹੱਲ ਨਾ ਨਿਕਲਿਆ ਅਤੇ ਕਿਸਾਨ ਜਿਸ ਤਰੀਕੇ ਦੇ ਨਾਲ ਜ਼ਿਲਾ ਭਾਜਪਾ ਦਾ ਵਿਰੋਧ ਕਰਦੇ ਸੀ ਅਤੇ ਹੁਣ ਬਾਕੀ ਪਾਰਟੀ ਦਾ ਵੀ ਘਿਰਾਓ ਹੋ ਰਹੇ ਹਨ। ਸਾਡੇ ਪ੍ਰਧਾਨ ਦਾ ਹਰ ਰੋਜ਼ ਕਿਸਾਨ ਘਿਰਾਓ ਕਰਦੇ ਹਨ। ਬਿਕਰਮ ਸਿੰਘ ਮਜੀਠੀਆ ਦਾ ਵੀ ਕੀਤਾ ਗਿਆ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਲੋਕਤੰਤਰ ਨਹੀਂ ਰਹੇਗਾ ਪੰਜਾਬ ਦੇ ਵਿੱਚ ਗਵਰਨਰ ਰੂਲ ਲੱਗ ਜਾਵੇਗਾ ਅਤੇ ਚੋਣਾਂ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ:ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ’ਚ ਖਸਖਸ ਦੀ ਖੇਤੀ ਦੀ ਕੀਤੀ ਮੰਗ

ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਦੀ ਤਰੀਕ ਵਿੱਚ ਨਸ਼ਿਆਂ ਅਤੇ ਬੇਰੁਜ਼ਗਾਰੀ ਵਾਲਾ ਦੋ ਮੁੱਖ ਮੁੱਦੇ ਹਨ। ਮਲੂਕ ਨੇ ਇਹ ਵੀ ਕਿਹਾ ਕਿ ਰਾਮਪੁਰਾ ਫੂਲ ਹਲਕੇ ਤੋਂ ਉਨ੍ਹਾਂ ਦੇ ਲੜਕੇ ਗੁਰਪ੍ਰੀਤ ਸਿੰਘ ਹੀ ਚੋਣ ਲੜਨਗੇ ਭੰਨ ਕੇ ਇਹ ਟਿਕਟ ਉਨ੍ਹਾਂ ਨੂੰ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਜੇਕਰ ਹੋਰ ਕਿਸੇ ਥਾਂ ਤੋਂ ਉਨ੍ਹਾਂ ਨੂੰ ਚੋਣ ਲੜਾਉਣਾ ਚਾਹੁੰਦੀ ਹੋਵੇ ਤਾਂ ਉਹ ਪਾਰਟੀ ਦੀ ਗੱਲ ਜ਼ਰੂਰ ਮੰਨਣਗੇ ਪਰ ਆਜ਼ਾਦ ਤੌਰ 'ਤੇ ਚੋਣ ਨਹੀਂ ਲੜਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.