ETV Bharat / city

ਪਰਗਟ ਸਿੰਘ ਨੇ ਕੇਜਰੀਵਾਲ ਖਿਲਾਫ਼ ਕੱਢੀ ਜੰਮਕੇ ਭੜਾਸ

author img

By

Published : Nov 24, 2021, 11:00 PM IST

ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੇ ਮੁੱਖ ਮੰਤਰੀ ਕੇਜਰੀਵਾਲ (Arvind Kejriwal) ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ (Arvind Kejriwal) ਦੁਆਰਾ ਵਰਤਿਆ ਜਾਣ ਵਾਲਾ ਇਕ ਹੋਰ ਹੋਛਾ ਢੰਗ ਹੈ ਅਤੇ ਕੇਜਰੀਵਾਲ ਨੂੰ ਪੰਜਾਬ ਬਾਰੇ ਵੀ ਕੁਝ ਨਹੀਂ ਪਤਾ। ਉਨਾਂ ਕਿਹਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ (Arvind Kejriwal) ਇਹ ਤੱਥ ਭੁੱਲ ਗਿਆ ਕਿ ਉਹ ਉਸੇ ਜ਼ਮੀਨ ਦੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਥੇ ਵੇਦਾਂ, ਉਪਨਿਸ਼ਦਾਂ ਅਤੇ ਹੋਰ ਗ੍ਰੰਥਾਂ ਦੀ ਰਚਨਾ ਹੋਈ। ਇਸ ਤੋਂ ਕਿਤੇ ਬਾਅਦ ਜਾ ਕੇ ਲੋਕਾਂ ਨੂੰ ਪੜ੍ਹਨ ਤੇ ਲਿਖਣ ਦੀ ਜਾਂਚ ਆਈ।

ਪਰਗਟ ਸਿੰਘ ਨੇ ਕੇਜਰੀਵਾਲ ਖਿਲਾਫ਼ ਕੱਢੀ ਜੰਮਕੇ ਭੜਾਸ
ਪਰਗਟ ਸਿੰਘ ਨੇ ਕੇਜਰੀਵਾਲ ਖਿਲਾਫ਼ ਕੱਢੀ ਜੰਮਕੇ ਭੜਾਸ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ (Education Minister Pargat Singh) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਆਪ ਆਗੂਆਂ ਵੱਲੋਂ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਇਸ ਜ਼ਮੀਨ ’ਤੇ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣਗੇ ਜਿਸ ਨੂੰ ਸਦੀਆਂ ਤੋਂ ਸੱਭਿਅਤਾ ਦਾ ਧੁਰਾ ਆਖਿਆ ਜਾਂਦਾ ਹੈ ਅਤੇ ਜਿਸ ਨੇ ਲੋਕਾਂ ਨੂੰ ਪੜ੍ਹਨਾ ਤੇ ਲਿਖਣਾ ਸਿਖਾਇਆ ਹੈ।

ਪਰਗਟ ਸਿੰਘ (Pargat Singh) ਨੇ ਅੱਗੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਕਿ ਮਹਾਨ ਗੁਰੂ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਅਤੇ ਲੋਕਾਂ ਨੂੰ ਜੀਵਨ ਵਿੱਚ ਮਾਰਗ ਦਰਸ਼ਨ ਦੇ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕਹੀ ਹੈ ਪਰ ਜ਼ਮੀਨੀ ਹਕੀਕਤ ਤੋਂ ਜਾਣੂ ਹੋਏ ਬਿਨਾਂ ਕਿਸੇ ਬਾਹਰੀ ਵਿਅਕਤੀ ਵੱਲੋਂ ਟਿੱਪਣੀਆਂ ਕਰਨ ਦੀ ਇਹ ਇੱਕ ਹੋਰ ਮਿਸਾਲ ਹੈ। ਉਹ ਪੰਜਾਬ ਵਿੱਚ ਹੋਂਦ ਬਚਣ ਲਈ ਸਿਆਸੀ ਮਹੱਤਤਾ ਹਾਸਲ ਕਰਨ ਲਈ ਸੌੜੀਆਂ ਚਾਲਾਂ 'ਤੇ ਭਰੋਸਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਤੱਥ ਲਿਆਉਣਾ ਚਾਹੁਣਗੇ ਕਿ ਇਸ ਸਾਲ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਨੈਸ਼ਨਲ ਪਰਫਾਰਮੈਂਸ ਗਰੇਡਿੰਗ ਇੰਡੈਕਸ ਵਿੱਚ ਪੰਜਾਬ ਪਹਿਲੇ ਸਥਾਨ 'ਤੇ ਸੀ ਜਦੋਂ ਕਿ ਦਿੱਲੀ ਛੇਵੇਂ ਸਥਾਨ 'ਤੇ ਸੀ। ਸਿੱਖਿਆ ਦੇ ਸਾਰੇ ਮਾਪਦੰਡਾਂ ਸਿੱਖਣ ਦੇ ਨਤੀਜੇ, ਪਹੁੰਚ, ਬੁਨਿਆਦੀ ਢਾਂਚਾ ਅਤੇ ਸਹੂਲਤਾਂ, ਬਰਾਬਰਤਾ ਅਤੇ ਪ੍ਰਸ਼ਾਸਨ ਪ੍ਰਕਿਰਿਆ ਅਨੁਸਾਰ ਪੰਜਾਬ ਦਿੱਲੀ ਤੋਂ ਕਿਤੇ ਉੱਪਰ ਸੀ।

ਸਿੱਖਿਆ ਮੰਤਰੀ (Education Minister) ਨੇ ਕਿਹਾ ਕਿ ਪੰਜਾਬੀਆਂ ਨੇ ਪਿਛਲੇ 4 ਸਾਲਾਂ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ 1.93 ਲੱਖ ਤੋਂ 3.3 ਲੱਖ ਤੱਕ ਵਧਾ ਕੇ ਸਰਕਾਰੀ ਸਕੂਲ ਪ੍ਰਣਾਲੀ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਇਹ ਸਾਡੀ ਸਰਕਾਰੀ ਸਕੂਲ ਪ੍ਰਣਾਲੀ ਦੀ ਗੁਣਵੱਤਾ ਵਿੱਚ ਸੂਬਾ ਵਾਸੀਆਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਜਿਸਨੂੰ ਐਨਪੀਜੀਆਈ ਵੱਲੋਂ ਦੁਹਰਾਇਆ ਗਿਆ ਹੈ।

ਪਰਗਟ ਸਿੰਘ (Pargat Singh) ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਵੀ ਯਾਦ ਦਿਵਾਉਣਾ ਚਾਹੁਣਗੇ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਮੈਟ੍ਰਿਕ ਤੱਕ 35:1 ਦੇ ਮੁਕਾਬਲੇ ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24.5:1 ਹੈ। ਦਿੱਲੀ ਦੇ 15 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ ਪੰਜਾਬ ਦੇ 4 ਫ਼ੀਸਦੀ ਦੇ ਮੁਕਾਬਲੇ ਉਲਟ ਹੈ। ਇਸ ਲਈ ਉਹ ਅਰਵਿੰਦ ਕੇਜਰੀਵਾਲ ਨੂੰ ਸਲਾਹ ਦੇਣਗੇ ਕਿ ਉਹ ਕਿਰਪਾ ਕਰਕੇ ਪੰਜਾਬ ਦੀ ਚਿੰਤਾ ਕਰਨ ਤੋਂ ਪਹਿਲਾਂ ਦਿੱਲੀ ਲਈ ਲੋੜੀਂਦੇ ਅਧਿਆਪਕਾਂ ਨੂੰ ਯਕੀਨੀ ਬਣਾਉਣ। ਇਹ ਜਾਣਕਾਰੀ ਇਸ ਸਾਲ 2 ਅਗਸਤ ਨੂੰ ਲੋਕ ਸਭਾ 'ਚ ਭਗਵੰਤ ਮਾਨ ਵੱਲੋਂ ਪੁੱਛੇ ਗਏ ਸਵਾਲ 'ਤੇ ਆਧਾਰਿਤ ਹੈ। ਇਸ ਲਈ ਉਹ ਭਗਵੰਤ ਮਾਨ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਹ ਜਾਣਕਾਰੀ ਪ੍ਰਾਪਤ ਕਰਨ ਲਈ ਉਹਨਾਂ ਦੇ ਇਰਾਦਿਆਂ ਬਾਰੇ ਅੰਦਾਜ਼ਾ ਨਹੀਂ ਲਗਾਉਣਗੇ ਸਗੋਂ ਇਸ ਲਈ ਉਸਦਾ ਧੰਨਵਾਦ ਕਰਨਾ ਕਰਦੇ ਹਨ।

ਸਿੱਖਿਆ ਮੰਤਰੀ (Education Minister) ਨੇ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਸੂਬੇ ਬਾਰੇ ਗਲ਼ਤ ਅਤੇ ਅਧੂਰੀ ਜਾਣਕਾਰੀ ਹੈ। ਇਸ ਲਈ ਉਹ ਦੱਸਣਾ ਚਾਹੁਣਗੇ ਕਿ ਪੰਜਾਬ ਸਰਕਾਰ ਦਸੰਬਰ ਦੇ ਅੰਤ ਤੱਕ 20,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕਰਨ ਦੀ ਪ੍ਰਕਿਰਿਆ ਅਧੀਨ ਹੈ। ਇਹ ਭਰਤੀਆਂ ਪਹਿਲਾਂ ਹੀ ਰੈਗੂਲਰ ਕੀਤੇ ਗਏ 8886 ਅਧਿਆਪਕਾਂ ਤੋਂ ਇਲਾਵਾ ਹਨ। ਇਸ ਤੋਂ ਇਲਾਵਾ 1117 ਸਟਾਫ਼ ਮੈਂਬਰਾਂ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੋਰ ਪ੍ਰਕਿਰਿਆ ਅਧੀਨ ਹਨ।

ਪਰਗਟ ਸਿੰਘ (Pargat Singh) ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਬੇਨਤੀ ਕਰਦੇ ਹਨ ਕਿ ਉਹ ਵਿਦੇਸ਼ਾਂ ਵਿੱਚ ਸਿਖਲਾਈ ਵਰਗੀਆਂ ਚਾਲਾਂ ਵਰਤ ਕੇ ਸਿੱਖਿਆ ਦੇ ਮੁੱਦੇ 'ਤੇ ਸਿਆਸਤ ਨਾ ਖੇਡਣ। ਉਨ੍ਹਾਂ ਦੀ ਜਾਣਕਾਰੀ ਲਈ ਦੱਸ ਦਾਈਏ ਕਿ ਉਹ ਪਹਿਲਾਂ ਹੀ ਆਪਣੇ ਸਟਾਫ ਨੂੰ ਆਈਐਸਬੀ ਮੋਹਾਲੀ ਵਿਖੇ ਪੇਸ਼ੇਵਰ ਪ੍ਰਬੰਧਨ ਹੁਨਰ ਵਿਕਸਿਤ ਕਰਨ ਲਈ ਭੇਜ ਰਹੇ ਹਨ।ਪੰਜਾਬ ਵਿੱਚ ਪਹਿਲਾਂ ਹੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਅਤੇ ਪੰਜਾਬ ਦੇ ਲੋਕ ਪਹਿਲਾਂ ਹੀ ਇਸ ਦਾ ਹਿੱਸਾ ਹਨ। ਇਹ ਵੱਖਰੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਇਸ ਗੱਲ ਤੋਂ ਜਾਣੂ ਨਹੀਂ ਹਨ।

ਇਹ ਵੀ ਪੜ੍ਹੋ: ਕੈਪਟਨ ਦੀ ਘਰਵਾਲੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਨੋਟਿਸ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.