ETV Bharat / city

'ਡੋਂਟ ਮਿਸ ਦਿ ਡਿਟੇਲ', ਮੁਹੰਮਦ ਮੁਸਤਫਾ ਦਾ ਕੈਪਟਨ 'ਤੇ ਤੰਜ

author img

By

Published : Nov 3, 2021, 11:36 AM IST

Updated : Nov 3, 2021, 11:46 AM IST

'ਡੋਂਟ ਮਿਸ ਦਿ ਡਿਟੇਲ', ਮੁਹੰਮਦ ਮੁਸਤਫਾ ਦਾ ਕੈਪਟਨ 'ਤੇ ਤੰਜ
'ਡੋਂਟ ਮਿਸ ਦਿ ਡਿਟੇਲ', ਮੁਹੰਮਦ ਮੁਸਤਫਾ ਦਾ ਕੈਪਟਨ 'ਤੇ ਤੰਜ

ਪੰਜਾਬ ਕਾਂਗਰਸ (Punjab Congress) ਤੋਂ ਵੱਖ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ (Capt. Amarinder Singh) 'ਤੇ ਟਵੀਟਾਂ ਰਾਹੀਂ ਤਾੜ-ਤਾੜ ਮੁਹੰਮਦ ਮੁਸਤਫਾ (Muhammad Mustafa) ਵਲੋਂ ਹਮਲੇ ਬੋਲੇ ਜਾ ਰਹੇ ਹਨ। ਹੁਣ ਉਨ੍ਹਾਂ ਵਲੋਂ ਡੀ.ਜੀ.ਪੀ. (DGP) ਦੀ ਨਿਯੁਕਤੀ ਨੂੰ ਲੈ ਕੇ ਟਵੀਟ (Tweet) ਰਾਹੀਂ ਹਮਲਾ ਬੋਲਿਆ ਹੈ।

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Kaur Sidhu) ਦੇ ਸਲਾਹਕਾਰ ਅਤੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ (Mohmmad Mustafa) ਵਲੋਂ ਇਕ ਵਾਰ ਫਿਰ ਤੋਂ ਹਮਲਾ ਬੋਲਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਡੀ.ਜੀ.ਪੀ (DGP) ਦੇ ਅਹੁਦੇ ਤੋਂ ਵਾਂਝਿਆਂ ਰੱਖਿਆ ਗਿਆ।

ਉਨ੍ਹਾਂ ਨੇ ਟਵੀਟ (Tweet) ਕਰਕੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ। ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਅਮਰਿੰਦਰ (Amrinder) ਤੋਂ ਇਲਾਵਾ ਅਪਰਾਧੀ ਕੌਣ ਸੀ। ਡੀ.ਜੀ.ਪੀ. (DGP) ਦੀ ਨਿਯੁਕਤੀ ਨੂੰ ਲੈ ਕੇ ਪੂਰੇ ਮਾਮਲੇ ਦੀ ਡਿਟੇਲ ਮੁਹੰਮਦ ਮੁਸਤਫਾ (Muhammad Mustafa) ਵਲੋਂ ਸਾਂਝੀ ਕੀਤੀ ਗਈ ਹੈ। ਤੁਸੀਂ ਵੀ ਦੇਖੋ ਕੀ ਲਿਖਿਆ ਹੈ ਮੁਹੰਮਦ ਮੁਸਤਫਾ ਨੇ ਆਪਣੇ ਟਵੀਟ ਵਿਚ।

ਹੁਣ ਡੀ ਜੀ ਪੀ ਦੇ ਅਹੁਦੇ ਬਾਰੇ :

ਮੇਰੇ ਲਈ ਡੀ ਜੀ ਪੀ ਬਣਨਾ ਜਾਂ ਨਾ ਬਣਨਾ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ। ਇਹ ਚੀਫ਼ ਮਨਿਸਟਰ ਦਾ ਅਧਿਕਾਰ ਹੈ ਅਤੇ ਉਸ ਦੀ ਮਰਜ਼ੀ ਹੈ ਕਿ ਕੌਣ ਡੀ ਜੀ ਪੀ ਬਣੇਗਾ। ਪਰ ਮੇਰੇ ਅੰਦਰਲੇ ਸੋਲਜਰ (soldier) ਨੂੰ ਇਸ ਗੱਲ ਦਾ ਸਖ਼ਤ ਹਿਰਖ ਅਤੇ ਐਤਰਾਜ਼ ਸੀ ਤੇ ਹਮੇਸ਼ਾ ਰਹੇਗਾ ਕਿ ਇੱਕ ਬੇਬਸ ਸੀ ਐਮ ਨੇ ਅਰੋੜਾ ਵਰਗੇ ਜਾਅਲੀ ਕਿਰਦਾਰ ਵਾਲੇ ਸਾਜ਼ਿਸ਼ੀ ਅਤੇ ਉਸ ਦੇ ਪਾਲਤੂ ਦਿਨਕਰ ਗੁਪਤਾ ਨਾਲ ਮਿਲਕੇ ਸਾਜ਼ਿਸ਼ ਰਚੀ ਤੇ ਮੇਰਾ ਨਾਮ UPSC ਦੇ ਪੈਨਲ ਵਿਚੋਂ ਬਾਹਰ ਕੱਢਕੇ ਮੈਨੂੰ ਜ਼ਲੀਲ ਕੀਤਾ ਅਤੇ ਮੇਰੇ ਵਰਗੇ ਨਿਡਰ, ਦੇਸ਼ਭਗਤ, ਰਾਸ਼ਟਰਵਾਦੀ ਤੇ ਖ਼ੁਦਦਾਰ ਵਿਅਕਤੀ ਦੀ ਖ਼ੁਦਦਾਰੀ ਨੂੰ ਸੱਟ ਮਾਰੀ। ਸੀ ਐਮ ਦਫ਼ਤਰ ਦੇ ਇਕ ਚੋਟੀ ਦੇ ਅਫ਼ਸਰ ਵੱਲੋਂ ਮੈਨੂੰ ਮੇਰੇ ਖ਼ਿਲਾਫ਼ ਲਗਾਤਾਰ ਹੋ ਰਹੀਆਂ ਸਾਜ਼ਿਸ਼ਾਂ ਦੇ ਇਸ਼ਾਰੇ ਮਿਲਣ ਦੇ ਬਾਵਜੂਦ ਵੀ ਮੈਂ ਕੈਪਟਨ ਅਮਰਿੰਦਰ ਸਿੰਘ 'ਤੇ ਪੂਰਾ ਭਰੋਸਾ ਕਰਦਾ ਰਿਹਾ। ਜੇ ਮੈਂ CMO ਦੇ ਉਸ ਅਧਿਕਾਰੀ ਦੁਆਰਾ ਦਿੱਤੀਆਂ ਖ਼ਬਰਾਂ 'ਤੇ ਅਮਲ ਕੀਤਾ ਹੁੰਦਾ ਤਾਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਜਾਂ ਉਸ ਵੇਲੇ ਦੇ ਬੀਜੇਪੀ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਜੀ ਨੂੰ ਜ਼ਰੂਰ ਮਿਲਦਾ ਜਾਂ ਫਿਰ ਘੱਟ ਤੋਂ ਘੱਟ UPSC ਦੇ ਚੇਅਰਮੈਨ ਨੂੰ ਮਿਲ ਲੈਂਦਾ ਜਿਨ੍ਹਾਂ ਨਾਲ ਮੇਰੀ SSP ਵੇਲੇ ਤੋਂ ਜਾਣ ਪਹਿਚਾਣ ਸੀ। ਮੈਨੂੰ ਪੁਰਾ ਭਰੋਸਾ ਤੇ ਯਕੀਨ ਹੈ ਕਿ ਜੇ ਮੈਂ ਇਹਨਾਂ ਵਿਚੋਂ ਕਿਸੇ ਇੱਕ ਨੂੰ ਵੀ ਮਿਲ ਲੈਂਦਾ ਤਾਂ ਉਹ ਮੇਰਾ ਸਰਵਿਸ ਰਿਕਾਰਡ, ਮੇਰਾ ਕੰਮ ਤੇ ਮੇਰੀ ਰਾਸ਼ਟਰਵਾਦੀ ਸੋਚ ਨੂੰ ਵੇਖ ਕੇ ਕਦੇ ਵੀ ਮੇਰੇ ਨਾਲ ਅਜਿਹਾ ਧੱਕਾ ਤੇ ਧੋਖਾ ਨਾ ਹੋਣ ਦਿੰਦੇ, ਕਿਉਂਕਿ ਮੇਰਾ ਮੁਕਾਬਲਾ ਜਿਨ੍ਹਾਂ ਨਾਲ ਸੀ ਉਹ ਇਹ ਸਭ ਗੱਲਾਂ ਨੂੰ ਮੁੱਖ ਰੱਖਦੇ ਹੋਏ ਮੇਰੇ ਤੋਂ ਹਜ਼ਾਰਾਂ ਮੀਲ ਪਿੱਛੇ ਹਨ। ਇਹ ਸਾਰੀ ਸਾਜ਼ਿਸ਼ ਅਰੋੜਾ ਦੁਆਰਾ ਇੱਕ ਕੇਂਦਰੀ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਕੇ ਰਚੀ ਗਈ ਸੀ। UPSC ਦੇ ਫ਼ੈਸਲੇ ਤੋਂ ਅਗਲੇ ਦਿਨ ਜਦੋਂ ਮੈਂ UPSC ਦੇ ਚੇਅਰਮੈਨ ਸਾਹਿਬ ਨੂੰ ਮਿਲਿਆ ਤਾਂ ਉਹ ਵੀ ਮੇਰਾ ਨਾਮ ਪੈਨਲ ਵਿਚੋਂ ਗ਼ਾਇਬ ਹੋਣ ਤੇ ਬਹੁਤ ਹੈਰਾਨ ਸਨ ਅਤੇ ਮੈਨੂੰ ਮਸ਼ਵਰਾ ਦਿੱਤਾ ਕਿ ਤੁਰੰਤ ਹੀ ਇਸ ਫ਼ੈਸਲੇ ਦੇ ਖ਼ਿਲਾਫ਼ ਉਹਨਾਂ ਨੂੰ ਇੱਕ ਦਰਖ਼ਾਸਤ (REPRESENTATION) ਦੇ ਦੇਵਾਂ। ਪਰ ਉਨ੍ਹਾਂ ਨਾਲ ਤਫ਼ਸੀਲੀ ਮਸ਼ਵਰਾ ਕਰਨ ਤੋਂ ਬਾਅਦ ਕੋਰਟ ਦਾ ਰੁੱਖ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਹੁਣ ਚੇਅਰਮੈਨ ਸਾਹਿਬ ਦੇ ਹੱਥ ਵਿਚ ਵੀ ਕਰਨ ਨੂੰ ਬਹੁਤ ਕੁਝ ਨਹੀਂ ਬਚਿਆ ਸੀ।

ਸੂਬੇ ਦੇ ਮੁੱਖ ਸਕੱਤਰ ਜਿਸ ਨੂੰ ਸੂਬੇ ਦੀ ਨੌਕਰਸ਼ਾਹੀ ਦੀ ਜ਼ਮੀਰ ਦਾ ਰਖਵਾਲਾ ਸਮਝਿਆ ਜਾਂਦਾ ਹੈ, ਕਰਨ ਅਵਤਾਰ ਸਿੰਘ ਦੁਆਰਾ ਨਿਭਾਈ ਗਈ ਘਟੀਆ ਤੇ ਨਿੰਦਣਯੋਗ ਭੂਮਿਕਾ ਤੋਂ ਮੈਂ ਤੇ CMO ਦਾ ਚੋਟੀ ਦਾ ਅਫ਼ਸਰ ਸਭ ਤੋਂ ਵੱਧ ਹੈਰਾਨ ਸੀ ਕਿ ਉਹ ਵੀ ਆਪਣੇ ਛੋਟੇ ਮੋਟੇ ਲਾਲਚ ਨੂੰ ਪੂਰਾ ਕਰਨ ਲਈ ਮੁਸਤਫ਼ਾ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣ ਗਿਆ । 1 ਫ਼ਰਵਰੀ 2019 ਨੂੰ ਸ਼ਾਮੀ 7 ਵਜੇ ਮੈਂ ਤੇ ਰਜ਼ੀਆ CM ਸਾਹਿਬ ਨੂੰ ਉਨ੍ਹਾਂ ਦੀ ਕੋਠੀ ਵਿੱਚ ਮਿਲੇ ਤੇ ਉਨ੍ਹਾਂ ਨੂੰ ਮੇਰੇ ਖ਼ਿਲਾਫ਼ ਘੜੀਆਂ ਜਾਣ ਵਾਲੀਆਂ ਸਾਜ਼ਿਸ਼ਾਂ ਸਬੰਧੀ ਮੈਨੂੰ ਮਿਲ ਰਹੀਆਂ ਖ਼ਬਰਾਂ ਬਾਰੇ ਦੱਸਿਆ। ਉਸ ਵੇਲ਼ੇ ਉਨ੍ਹਾਂ ਦਾ ਚਿਹਰਾ ਵੇਖਣ ਵਾਲਾ ਸੀ। ਮੈਂ ਅਤੇ ਰਜ਼ੀਆ ਸਮਝ ਗਏ ਕਿ ਮੇਰਾ ਕਾਮ ਤਮਾਮ ਹੋ ਚੁੱਕਿਆ ਹੈ। ਇਸ ਦੇ 1 ਘੰਟੇ ਬਾਅਦ ਹੀ ਉਸੇ ਕਮਰੇ ਵਿੱਚ CM ਸਾਹਿਬ ਨੇ ਮੁੱਖ ਸਕੱਤਰ ਕਰਨ ਅਵਤਾਰ ਅਤੇ ਮੇਰੇ ਖ਼ਿਲਾਫ਼ ਸਾਜ਼ਿਸ਼ ਦੇ ਮੁੱਖ ਸੂਤਰਧਾਰ DGP ਅਰੋੜਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਕਰਨ ਅਵਤਾਰ ਨੂੰ ਮੇਰੇ ਖ਼ਿਲਾਫ਼ ਰਚੀ ਗਈ ਸਾਜ਼ਿਸ਼ ਦਾ ਹਿੱਸਾ ਬਣਾਇਆ ਗਿਆ ਤੇ ਉਸ ਨੂੰ ਮੈਨੂੰ ਠੋਕਣ ਲਈ ਖ਼ਾਸ ਭੂਮਿਕਾ ਸੌਂਪੀ ਗਈ ਜੋ ਕਿ ਉਨ੍ਹਾਂ ਨੇ ਬੜੀ ਬੇਸ਼ਰਮੀ ਨਾਲ 04 ਫ਼ਰਵਰੀ ਦੀ UPSC ਦੀ ਮੀਟਿੰਗ ਵਿੱਚ ਵੱਧ ਚੜ੍ਹ ਕੇ ਨਿਭਾਈ। CM ਹਾਊਸ ਵਿੱਚ ਸਾਜ਼ਿਸ਼ ਰਚੀ ਜਾਣ ਵਾਲੀ ਇਸ ਮੀਟਿੰਗ ਤੋਂ ਤੁਰੰਤ ਬਾਅਦ CMO ਦੇ ਉੱਚ ਅਧਿਕਾਰੀ ਨੇ ਮੈਨੂੰ ਸੂਚਿਤ ਕਰ ਦਿੱਤਾ ਸੀ ਕਿ "ਤੁਹਾਡੀ ਕਬਰ ਪੁੱਟੀ ਜਾ ਚੁੱਕੀ ਹੈ ਅਤੇ ਹੁਣ ਸਿਰਫ਼ 4 ਫ਼ਰਵਰੀ ਨੂੰ UPSC ਦੇ ਭਵਨ ਵਿੱਚ ਤੁਹਾਨੂੰ ਦਫ਼ਨਾਉਣ ਦੀ ਰਸਮ ਬਾਕੀ ਹੈ", ਹੋਇਆ ਭੀ ਇਹੀ। ਮੇਰੇ ਕਾਤਲਾਂ ਨੂੰ ਇਹ ਜਾਣਗੇ ਬੜੀ ਹੈਰਾਨੀ ਹੋਵੇਗੀ ਕਿ UPSC ਦੀ ਫ਼ਰਜ਼ੀ ਕਾਰਵਾਈ ਵਾਲੀ ਮੀਟਿੰਗ ਖ਼ਤਮ ਹੋਣ ਤੋਂ ਚੰਦ ਮਿੰਟ ਬਾਅਦ ਹੀ ਮੈਨੂੰ ਸਾਰਾ ਕੁੱਝ ਪਤਾ ਲੱਗ ਗਿਆ ਸੀ। ਇਹ ਦੂਜੀ ਗੱਲ ਹੈ ਕਿ ਰਵੀਨ ਆਪਣੀ ਡਿਊਟੀ ਸਮਝ ਕੇ ਝੂਠ ਬੋਲਦਾ ਰਿਹਾ ਤੇ ਮੀਡੀਆ ਨੂੰ ਧੋਖਾ ਦਿੰਦਾ ਰਿਹਾ।

ਇਕ ਅਦਾਰੇ ਦੇ ਤੌਰ ਤੇ UPSC ਤੇ ਮੈਨੂੰ ਪੁਰਾ ਭਰੋਸਾ ਹੈ ਪਰ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਜਿਸ ਤਰੀਕੇ ਨਾਲ ਡੀ ਜੀ ਪੀ ਦੇ ਪੈਨਲ ਨੂੰ ਤਿਆਰ ਕਰਨ ਵਾਲਾ UPSC ਬੋਰਡ ਬਣਾਇਆ ਜਾਂਦਾ ਹੈ ਉਹ ਇਕ ਗੋਰਖ ਧੰਦਾ ਹੈ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ। ਜਿਸ ਤਰੀਕੇ ਨਾਲ ਸਰਕਾਰ ਵੱਲੋਂ ਨਾਮਜ਼ਦ ਕੀਤੇ ਚਾਰ ਨੁਮਾਇੰਦੇ UPSC ਬੋਰਡ ਵਿਚ ਰੱਖੇ ਜਾਂਦੇ ਹਨ ਅਤੇ ਸਿਰਫ਼ ਖਾਨਾਪੂਰਤੀ ਲਈ ਹੀ UPSC ਦਾ ਇਕ ਨੁਮਾਇੰਦਾ ਰੱਖਿਆ ਜਾਂਦਾ ਹੈ ਜਿਸ ਨੂੰ ਪੁਲਿਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ, ਇਹ ਸੁਪਰੀਮ ਕੋਰਟ ਦੇ ਡੀ ਜੀ ਪੀ ਨੂੰ ਚੁਣਨ ਵਾਲੇ ਫ਼ੈਸਲੇ ਦੀ ਮੂਲ ਭਾਵਨਾ ਦਾ ਘਾਣ ਕਰਦਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਾ ਹੁਣ ਵੀ ਮੇਰੇ ਏਜੰਡੇ ਤੇ ਹੈ। ਮੈਂ ਇਹਨਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਭਵਿੱਖ ਵਿਚ ਕਿਸੇ "ਜਾਅਲੀ ਕਿਰਦਾਰ ਵਾਲੇ ਪਿੱਛ ਲੱਗੂ ਪਾਲਤੂ" ਕਾਰਨ ਕਿਸੇ ਬਹਾਦਰ ਰਾਸ਼ਟਰਵਾਦੀ ਜੰਗੀ ਘੋੜੇ ਦਾ ਘਾਣ ਨਾ ਹੋਵੇ।

ਇਹ ਵੀ ਪੜ੍ਹੋ-ਕੈਪਟਨ ਦੇ ਅਸਤੀਫੇ 'ਤੇ ਰਾਜਾ ਵੜਿੰਗ ਦਾ ਟਵੀਟ ਵਾਰ, ਪਾਕਿ ਤਸਵੀਰਾਂ...

Last Updated :Nov 3, 2021, 11:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.