ETV Bharat / city

ਵੱਡੇ ਪਰਿਵਾਰ ਵਿਚ ਹੁੰਦੀ ਰਹਿੰਦੀ ਹੈ ਅਣਬਣ : ਡਾ. ਰਾਜ ਕੁਮਾਰ ਵੇਰਕਾ

author img

By

Published : Nov 6, 2021, 7:43 PM IST

ਪੰਜਾਬ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ (Punjab Cabinet Minister Dr. Raj Kumar Verka) ਵਲੋਂ ਕਿਹਾ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿਚ ਵੈਟ ਦੀ ਕਟੌਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਅਤੇ ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਦੀ ਸ਼ਲਾਘਾ ਕੀਤੀ।

ਵੱਡੇ ਪਰਿਵਾਰ ਵਿਚ ਹੁੰਦੀ ਰਹਿੰਦੀ ਹੈ ਅਣਬਣ : ਡਾ. ਰਾਜ ਕੁਮਾਰ ਵੇਰਕਾ
ਵੱਡੇ ਪਰਿਵਾਰ ਵਿਚ ਹੁੰਦੀ ਰਹਿੰਦੀ ਹੈ ਅਣਬਣ : ਡਾ. ਰਾਜ ਕੁਮਾਰ ਵੇਰਕਾ

ਚੰਡੀਗੜ੍ਹ: ਪੈਟਰੋਲ-ਡੀਜ਼ਲ (Petrol-diesel) ਦੀਆਂ ਵੱਧ ਰਹੀਆਂ ਕੀਮਤਾਂ 'ਤੇ ਕੇਂਦਰ ਸਰਕਾਰ (Central Government) ਵਲੋਂ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਵਲੋਂ ਪੈਟਰੋਲ 'ਤੇ ਵੈਟ ਘੱਟ ਕੀਤਾ ਜਾਵੇ, ਜਿਸ 'ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ (Cabinet Minister Dr. Raj Kumar Verka) ਵਲੋਂ ਕਿਹਾ ਗਿਆ ਹੈ ਕਿ ਵਿਧਾਨ ਸਭਾ (Vidhan Sabha) ਦਾ 8 ਨਵੰਬਰ ਨੂੰ ਸੈਸ਼ਨ ਬੁਲਾਇਆ ਜਾ ਰਿਹਾ ਹੈ, ਜਿਸ ਵਿਚ ਪੈਟਰੋਲ 'ਤੇ ਸੂਬਾ ਸਰਕਾਰ ਵਲੋਂ ਵੈਟ ਘੱਟ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਇਸ 'ਤੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ ਅਤੇ ਸੁਖਬੀਰ ਬਾਦਲ 'ਤੇ ਹਮਲਾ ਬੋਲਿਆ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਸਰਕਾਰ ਦੀਆਂ ਸਿਫਤਾਂ ਕੀਤੀਆਂ ਅਤੇ ਕਿਹਾ ਕਿ ਚੰਨੀ ਸਰਕਾਰ ਵਲੋਂ ਲੋਕ ਹਿੱਤ ਕੰਮ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਹਾਈ ਕਮਾਨ ਵਲੋਂ 18 ਨੁਕਤਿਆਂ ਵਿਚੋਂ 14 ਨੁਕਤਿਆਂ 'ਤੇ ਸਾਡੀ ਸਰਕਾਰ ਕੰਮ ਕਰ ਚੁੱਕੀ ਹੈ, ਜਦੋਂਕਿ ਬਾਕੀ ਰਹਿੰਦੇ 4 ਨੁਕਤਿਆਂ 'ਤੇ ਵੀ ਸੂਬਾ ਸਰਕਾਰ ਵਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀਆਂ ਦੇ ਰੇਟ ਵੀ ਅੱਧੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਮਾਲਕੀ ਦੇ ਹੱਕ ਦੇ ਦਿੱਤੇ ਗਏ ਹਨ ਅਤੇ ਮਕਾਨਾਂ ਦੀਆਂ ਰਜਿਸਟਰੀਆਂ ਕਰਕੇ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਤਕਰੀਬਨ 30 ਲੱਖ ਲੋਕਾਂ ਨੂੰ ਇਸ ਦਾ ਫਾਇਦਾ ਪਹੁੰਚਿਆ ਹੈ, ਜਦੋਂਕਿ 70 ਲੱਖ ਲੋਕਾਂ ਨੂੰ ਬਿਜਲੀ ਵਿਚ ਫਾਇਦਾ ਪਹੁੰਚਿਆ ਹੈ। ਇਸ ਤੋਂ ਇਲਾਵਾ 40 ਹਜ਼ਾਰ ਵਪਾਰੀਆਂ ਵੈਟ ਵਿਚ ਰਿਲੀਫ ਦੇ ਦਿੱਤੀ ਹੈ।

ਵੱਡੇ ਪਰਿਵਾਰ ਵਿਚ ਹੁੰਦੀ ਰਹਿੰਦੀ ਹੈ ਅਣਬਣ : ਡਾ. ਰਾਜ ਕੁਮਾਰ ਵੇਰਕਾ

ਸੁਖਬੀਰ ਬਾਦਲ 'ਤੇ ਡਾ. ਰਾਜ ਕੁਮਾਰ ਵੇਰਕਾ ਨੇ ਕੱਸਿਆ ਤੰਜ

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਡਿਪਟੀ ਸੀ.ਐੱਮ. ਦਲਿਤ ਚਿਹਰੇ ਨੂੰ ਬਣਾਉਣਗੇ ਜਦੋਂ ਕਿ ਕਾਂਗਰਸ ਪਾਰਟੀ ਵਲੋਂ ਤਾਂ ਸੀ.ਐੱਮ. ਹੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਰੌਲਾ ਪਾਉਣ ਵਾਲੇ ਹਨ ਜਦੋਂ ਕਿ ਕੰਮ ਕਰਨ ਵਾਲੀ ਕਾਂਗਰਸ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਲ ਦੀ ਮੀਟਿੰਗ ਵਿਚ ਵੀ ਸੂਬਾ ਸਰਕਾਰ ਵਲੋਂ ਲੋਕ ਹਿੱਤ ਵਿਚ ਫੈਸਲੇ ਲਏ ਜਾਣਗੇ। ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਸਰਕਾਰ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਡਾ. ਵੇਰਕਾ ਨੇ ਕਿਹਾ ਕਿ ਇਹ ਹੈਲਦੀ ਡਿਸਕਸ਼ਨ ਹੈ, ਜੋ ਸਾਡੇ ਪ੍ਰਧਾਨ ਸਾਨੂੰ ਕਹਿਣਗੇ ਅਸੀਂ ਉਨ੍ਹਾਂ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ।

ਪੰਜਾਬ ਕਾਂਗਰਸ ਪ੍ਰਧਾਨ ਦੀ ਸ਼ਿਕਾਇਤ ਛੇਤੀ ਕੀਤੀ ਜਾਵੇਗੀ ਦੂਰ

ਉਨ੍ਹਾਂ ਕਿਹਾ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਵੀ ਛੇਤੀ ਹੀ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੇ ਹਿੱਤਾਂ ਵਿਚ ਫੈਸਲੇ ਲਏ ਗਏ ਹਨ ਅਤੇ ਲੋਕ 2022 ਵਿਚ ਵੀ ਕਾਂਗਰਸ ਸਰਕਾਰ ਨੂੰ ਵੱਡੀ ਬਹੁਮਤ ਨਾਲ ਮੌਕਾ ਦੇਣਗੇ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਵੱਡਾ ਪਰਿਵਾਰ ਹੈ, ਜਿਸ ਕਾਰਣ ਹਰ ਕਿਸੇ ਦੀਆਂ ਵੱਖ-ਵੱਖ ਧਾਰਨਾਵਾਂ ਹਨ ਜਿਸ ਕਾਰਣ ਹਰ ਕੋਈ ਅਲੱਗ-ਅਲੱਗ ਵਿਚਾਰ ਰੱਖਦਾ ਹੈ ਪਰ ਇਸ ਦੇ ਬਾਵਜੂਦ ਸਾਰਿਆਂ ਦਾ ਟੀਚਾ ਇਕੋ ਹੈ ਕਿ ਕਾਂਗਰਸ ਪਾਰਟੀ ਦੀ 2022 ਵਿਚ ਭਾਰੀ ਬਹੁਮਤ ਨਾਲ ਜਿੱਤ ਹੋਵੇ।

ਪੋਸਟ ਮੈਟ੍ਰਿਕ ਘੁਟਾਲੇ 'ਤੇ ਬੋਲਦਿਆਂ ਡਾ. ਵੇਰਕਾ ਨੇ ਕਿਹਾ ਕਿ ਛੇਤੀ ਹੀ ਬਾਕੀ ਬੱਚਿਆਂ ਨੂੰ ਰਿਲੀਜ਼ ਕਰ ਰਹੇ ਹਾਂ ਅਤੇ ਨਵੇਂ ਬੱਚਿਆਂ ਨੂੰ ਭਰਤੀ ਕਰਨ ਲਈ ਉਨ੍ਹਾਂ ਨੂੰ ਸਕਾਲਰਸ਼ਿਪ ਦੇਣ ਵਾਸਤੇ 30 ਨਵੰਬਰ ਤੱਕ ਆਨਲਾਈਨ ਪੋਰਟਲ ਓਪਨ ਕਰ ਦਿੱਤਾ, ਜਿਹੜੀ ਬਾਬਾ ਸਾਹਿਬ ਅੰਬੇਡਕਰ ਸਕਾਲਰਸ਼ਿਪ ਹੈ ਉਹ ਵੀ ਓਪਨ ਹੈ। ਇਸ ਤੋਂ ਇਲਾਵਾ ਜਿਹੜੀ ਭਾਰਤ ਸਰਕਾਰ ਨਾਲ ਸਬੰਧਿਤ ਸਕਾਲਰਸ਼ਿਪ ਸਕੀਮ ਹੈ, ਉਸ ਦਾ ਵੀ ਪੋਰਟਲ ਓਪਨ ਹੈ ਅਤੇ ਡੇਢ ਲੱਖ ਬੱਚਿਆਂ ਨੇ ਸਕਾਲਰਸ਼ਿਪ ਲਈ ਅਪਲਾਈ ਕੀਤਾ ਹੈ ਬਾਕੀ ਦੇ ਬੱਚਿਆਂ ਨੂੰ 30 ਨਵੰਬਰ ਤੱਕ ਰਿਲੀਫ ਕਰਾਂਗੇ। ਕੈਪਟਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਕਹਿੰਦਾ ਸੀ ਕਿ ਕਾਂਗਰਸ ਵਿਚ ਹੀ ਰਹਾਂਗਾ ਪਰ ਉਨ੍ਹਾਂ ਪਾਰਟੀ ਛੱਡ ਕੇ ਠੀਕ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਕੈਪਟਨ ਨਾਲ ਕੋਈ ਵਿਧਾਇਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡਾ ਪਰਿਵਾਰ ਹੈ ਅਤੇ ਪਰਿਵਾਰ ਵਿਚ ਅਣਬਣ ਤਾਂ ਹੁੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਵਧਿਆ ਕਾਟੋ-ਕਲੇਸ਼, ਸੇਖੜੀ ਨੇ ਕਿਹਾ 'ਬਾਜਵਾ ਤੋਂ ਜਾਨ ਦਾ ਖ਼ਤਰਾ'

ETV Bharat Logo

Copyright © 2024 Ushodaya Enterprises Pvt. Ltd., All Rights Reserved.