ETV Bharat / city

ਦਲੇਰ ਮਹਿੰਦੀ ਸਜ਼ਾ ਮਾਮਲਾ: ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਗੇ ਜੇਲ੍ਹ

author img

By

Published : Jul 20, 2022, 1:52 PM IST

ਨਹੀਂ ਮਿਲੀ ਹਾਈਕੋਰਟ ਤੋਂ ਰਾਹਤ
ਨਹੀਂ ਮਿਲੀ ਹਾਈਕੋਰਟ ਤੋਂ ਰਾਹਤ

ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਸਜ਼ਾ ਦੇ ਖਿਲਾਫ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ’ਤੇ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਸਜ਼ਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਵੱਲੋਂ ਦਲੇਰ ਮਹਿੰਦੀ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਦੱਸ ਦਈਏ ਕਿ ਦਲੇਰ ਮਹਿੰਦੀ ਨੇ ਸਜ਼ਾ ਨੂੰ ਰੱਦ ਕਰਨ ਦੇ ਲਈ ਹਾਈਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।

ਨਹੀਂ ਮਿਲੀ ਦਲੇਰ ਮਹਿੰਦੀ ਨੂੰ ਰਾਹਤ: ਮਿਲੀ ਜਾਣਕਾਰੀ ਮੁਤਾਬਿਕ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ 15 ਸਤੰਬਰ ਤੱਕ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਦਲੇਰ ਮਹਿੰਦੀ ਦੇ ਵਕੀਲ ਕੋਲੋਂ ਸਵਾਲ ਪੁੱਛਿਆ ਕਿ ਕਿੰਨ੍ਹੇ ਸਮੇਂ ਤੋਂ ਦਲੇਰ ਮਹਿੰਦੀ ਜੇਲ੍ਹ ’ਚ ਹਨ ਤਾਂ ਵਕੀਲ ਨੇ ਕਿਹਾ ਕਿ ਜਿਆਦਾ ਸਮੇਂ ਤੋਂ ਨਹੀਂ। ਦੱਸ ਦਈਏ ਕਿ ਪਿਛਲੇ 6 ਦਿਨਾਂ ਤੋਂ ਦਲੇਰ ਮਹਿੰਦੀ ਜੇਲ੍ਹ ਚ ਬੰਦ ਹਨ। 15 ਸਤੰਬਰ ਨੂੰ ਜੇਲ੍ਹ ਚ ਰਹਿਣਾ ਹੋਵੇਗਾ।

ਪਟਿਆਲਾ ਜੇਲ੍ਹ ਚ ਬੰਦ ਹਨ ਦਲੇਰ ਮਹਿੰਦੀ: ਦੱਸ ਦਈਏ ਕਿ ਸਜ਼ਾ ਮਿਲਣ ਤੋਂ ਬਾਅਦ ਇਸ ਸਮੇਂ ਦਲੇਰ ਮਹਿੰਦੀ ਪਟਿਆਲਾ ਦੀ ਜੇਲ੍ਹ ’ਚ ਬੰਦ ਹਨ। ਕੋਰਟ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।

ਇਸ ਮਾਮਲੇ ’ਚ ਗ੍ਰਿਫਤਾਰ ਹੋਏ ਦਲੇਰ ਮਹਿੰਦੀ: ਦੱਸ ਦਈਏ ਕਿ ਮਾਮਲਾ 2003 ਦਾ ਹੈ ਅਤੇ ਕੇਸ ਦਾ ਫੈਸਲਾ 15 ਸਾਲ ਬਾਅਦ ਹੋਇਆ ਹੈ, ਦਲੇਰ ਮਹਿੰਦੀ ਨੂੰ ਪਹਿਲਾਂ ਦੀ ਮਨੁੱਖੀ ਤਸਕਰੀ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ, ਉਸ ਦੇ ਭਰਾ ਸਮਸ਼ੇਰ ਸਿੰਘ ਨੂੰ ਵੀ ਦੋ ਸਾਲ ਦਾ ਸਜ਼ਾ ਸੁਣਾਈ ਗਈ ਹੈ, ਨਾਲ ਹੀ ਉਸ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਦੱਸ ਦਈਏ ਕਿ ਇਹ ਕੇਸ 2003 ਵਿੱਚ ਅਮਰੀਕਾ ਵਿੱਚ ਦਰਜ ਕੀਤਾ ਗਿਆ ਸੀ।

ਇਹ ਵੀ ਪੜੋ: ਕੈਨੇਡਾ ’ਚ ਪੰਜਾਬ ਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.