ETV Bharat / city

LIVE: ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,76,070 ਮਾਮਲੇ, 3,874 ਮੌਤਾਂ

author img

By

Published : May 20, 2021, 7:20 AM IST

Updated : May 20, 2021, 10:00 AM IST

ਫ਼ੋਟੋ
ਫ਼ੋਟੋ

09:47 May 20

ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,76,070 ਮਾਮਲੇ, 3,874 ਮੌਤਾਂ

  • " class="align-text-top noRightClick twitterSection" data="">

ਭਾਰਤ 'ਚ ਪਿਛਲੇ 24 ਘੰਟਿਆਂ ਵਿੱਚ 2,76,070 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ  3,874 ਮੌਤਾਂ ਹੋਈਆਂ ਹਨ। ਇਨ੍ਹਾਂ 24 ਘੰਟਿਆਂ ਵਿੱਚ 3,69,077 ਮਰੀਜ਼ ਸਿਹਤਯਾਬ ਹੋਏ ਹਨ।  

ਕੁੱਲ ਕੇਸ: 2,57,72,400

ਕੁੱਲ ਸਿਹਤਯਾਬ ਮਰੀਜ਼: 2,23,55,440

ਕੁੱਲ ਮੌਤਾਂ: 2,87,122  

ਸਰਗਰਮ ਕੇਸ: 31,29,878  

ਕੁੱਲ ਟੀਕਾਕਰਨ: 18,70,09,792

07:06 May 20

ਦਿੱਲੀ 'ਚ ਕੋਰੋਨਾ ਪੀੜਤਾਂ ਦੀ ਘੱਟੀ ਗਿਣਤੀ, ਹਸਪਤਾਲ ਦੇ ਬਿਸਤਰੇ ਹੋਏ ਖਾਲੀ

 ਦਿੱਲੀ ਸਰਕਾਰ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਕੋਰੋਨਾ ਹਸਪਤਾਲ ਵਿੱਚ ਅੱਧੇ ਤੋਂ ਵੱਧ ਪਲੰਘ ਖਾਲੀ ਹਨ। ਦਿੱਲੀ ਦੇ ਸਾਰੇ ਕੋਰੋਨਾ ਹਸਪਤਾਲਾਂ ਵਿੱਚ ਕੁੱਲ 27726 ਬਿਸਤਰੇ ਹਨ, ਜਿਨ੍ਹਾਂ ਵਿੱਚੋਂ 13882 ਬਿਸਤਰੇ ਖਾਲੀ ਹਨ। ਉਸੇ ਸਮੇਂ, ਮਰੀਜ਼ਾਂ ਦਾ 13844 ਬਿਸਤਰੇ 'ਤੇ ਇਲਾਜ ਕੀਤਾ ਜਾ ਰਿਹਾ ਹੈ।

07:05 May 20

ਦਿੱਲੀ 'ਚ ਰਿਕਾਰਡ ਹੋਏ 3,846 ਮਾਮਲੇ, 235 ਮੌਤਾਂ

ਦਿੱਲੀ ਵਿੱਚ ਲਾਗਤਾਰ ਕੋਰੋਨਾ ਕੇਸਾਂ ਵਿੱਚ ਕਟੌਤੀ ਹੁੰਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 3,846 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਤੇ 235 ਮੌਤਾਂ ਹੋਈਆਂ। ਮਾਮਲਿਆਂ ਵਿੱਚ ਕਟੌਤੀ ਹੋਣ ਨਾਲ ਦਿੱਲੀ ਵਿੱਚ ਕੋਰੋਨਾ ਪੌਜ਼ੀਟਿਵਟੀ ਰੇਟ ਘੱਟ ਕੇ 5.78 ਫੀਸਦ ਹੋ ਗਿਆ ਹੈ।  

06:57 May 20

ਇੱਕ ਦਿਨ 'ਚ ਭਾਰਤ 'ਚ ਰਿਕਾਰਡ ਹੋਏ 2,76,070 ਮਾਮਲੇ, 3,874 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 6,407  ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 208 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 24 ਘੰਟਿਆ ਵਿੱਚ 7,872 ਮਰੀਜ਼ ਸਿਹਤਯਾਬ ਵੀ ਹੋਏ ਹਨ। ਅੱਜ ਦੇ ਵਾਧੇ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5,17,954 ਹੋ ਗਈ ਹੈ।

ਹੁਣ ਤੱਕ ਇਸ ਵਾਇਰਸ ਦੀ ਲਾਗ ਕਾਰਨ 12,525 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 405 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਾਹਤ ਦੀ ਗੱਲ ਹੈ ਕਿ 4,34,930 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 70,499 ਐਕਟਿਵ ਮਾਮਲੇ ਹਨ।

Last Updated :May 20, 2021, 10:00 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.