ETV Bharat / city

ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1980 ਹੋਈ, 37 ਮੌਤਾਂ

author img

By

Published : May 18, 2020, 7:35 PM IST

ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 16 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1980 ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋਈ ਹੈ।

ਕੋਰੋਨਾ
ਕੋਰੋਨਾ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 16 ਮਾਮਲੇ ਸਾਹਮਣੇ ਆਏ ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1980 ਹੋ ਗਈ ਹੈ। ਸੂਬੇ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 37 ਹੈ।

ਇਨ੍ਹਾਂ 16 ਨਵੇਂ ਮਾਮਲਿਆਂ ਵਿੱਚੋਂ 6 ਲੁਧਿਆਣਾ, 1 ਤਰਨ ਤਾਰਨ, 1 ਗੁਰਦਾਸਪੁਰ, 2 ਜਲੰਧਰ, 2 ਫ਼ਰੀਦਕੋਟ, 1 ਕਪੂਰਥਲਾ ਅਤੇ 3 ਮਾਮਲੇ ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਇਨ੍ਹਾਂ 1980 ਮਰੀਜ਼ਾਂ ਵਿੱਚੋਂ 1547 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 396 ਐਕਟਿਵ ਮਾਮਲੇ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 52955 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 48813 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। 2162 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ
ਕੋਵਿਡ-19 ਸਬੰਧੀ ਮੀਡੀਆ ਬੁਲੇਟਿਨ

ਪੰਜਾਬ ਦੇ ਸਾਰੇ 22 ਜ਼ਿਲ੍ਹੇ ਕੋਰੋਨਾ ਦੀ ਮਾਰ ਹੇਠ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ਵਿੱਚ 305, ਜਲੰਧਰ ਵਿੱਚ 209, ਲੁਧਿਆਣਾ ਵਿੱਚ 150, ਮੋਹਾਲੀ ਵਿੱਚ 102, ਹੁਸ਼ਿਆਰਪੁਰ ਵਿੱਚ 95, ਪਟਿਆਲਾ ਵਿੱਚ 101, ਨਵਾਂਸ਼ਹਿਰ ਵਿੱਚ 105, ਸੰਗਰੂਰ ਵਿੱਚ 88, ਮੁਕਤਸਰ ਸਾਹਿਬ ਵਿੱਚ 65, ਫ਼ਿਰੋਜ਼ਪੁਰ ਵਿੱਚ 44, ਤਰਨ ਤਾਰਨ ਵਿੱਚ 155, ਗੁਰਦਾਸਪੁਰ ਵਿੱਚ 123, ਬਠਿੰਡਾ ਵਿੱਚ 41, ਮੋਗਾ ਵਿੱਚ 61, ਪਠਾਨਕੋਟ ਵਿੱਚ 29, ਬਰਨਾਲਾ ਵਿੱਚ 21, ਫ਼ਰੀਦਕੋਟ ਵਿੱਚ 61, ਮਾਨਸਾ ਵਿੱਚ 32, ਫ਼ਤਿਹਗੜ੍ਹ ਸਾਹਿਬ ਵਿੱਚ 56, ਰੋਪੜ ਵਿੱਚ 60, ਕਪੂਰਥਲਾ ਵਿੱਚ 33 ਅਤੇ ਫਾਜ਼ਿਲਕਾ ਵਿੱਚ 44 ਕੋਰੋਨਾ ਪੌਜ਼ੀਟਿਵ ਕੇਸ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.