ETV Bharat / city

ਨਵਜੋਤ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ ਦੀ ਸੁਣਵਾਈ ਅੱਗੇ ਪਈ

author img

By

Published : Nov 25, 2021, 5:22 PM IST

ਨਵਜੋਤ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ ਦੀ ਸੁਣਵਾਈ ਅੱਗੇ ਪਈ
ਨਵਜੋਤ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ ਦੀ ਸੁਣਵਾਈ ਅੱਗੇ ਪਈ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ (PPCC President) ਨਵਜੋਤ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ (Contempt petition against Navjot Sidhu) ਦੀ ਸੁਣਵਾਈ ਹਰਿਆਣਾ ਦੇ ਐਡਵੋਕੇਟ ਜਨਰਲ (Advocate General Haryana) ਨੇ ਅੱਗੇ ਪਾ ਦਿੱਤੀ ਹੈ। ਪਟੀਸ਼ਨਰਕਰਤਾ ਨੇ ਇੱਕ ਜੱਜਮੈਂਟ ਪੇਸ਼ ਕੀਤੀ (Petitioner put up three judges judgement) ਹੈ, ਜਿਸ ’ਤੇ ਵਿਚਾਰ ਕਰਕੇ ਅਗਲੀ ਸੁਣਵਾਈ ’ਤੇ ਹੀ ਅਗਲੀ ਕਾਰਵਾਈ ਤੈਅ ਹੋਵੇਗੀ (Further course of proceeding will be affix on next date)।

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਹਾਈਕੋਰਟ ਵਿੱਚ ਚੱਲ ਰਹੇ ਡਰੱਗਜ਼ ਕੇਸ ਦੀ ਸੁਣਵਾਈ ਦੇ ਨਾਲ-ਨਾਲ ਹੀ ਇਸ ਮਾਮਲੇ ਬਾਰੇ ਆਪਣੇ ਬਿਆ ਜਾਰੀ ਕਰਨ ਕਾਰਨ ਉਨ੍ਹਾਂ ਵਿਰੁੱਧ ਦਾਖ਼ਲ ਉਲੰਘਣਾ ਪਟੀਸ਼ਨ ਦੀ ਸੁਣਵਾਈ ਹੁਣ 10 ਦਸੰਬਰ ਨੂੰ ਹੋਵੇਗੀ। ਹਰਿਆਣਾ ਦੇ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਕੋਲ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਤੇ ਪਟੀਸ਼ਨਕਰਤਾ ਪਰਮਪ੍ਰੀਤ ਬਾਜਵਾ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਪੇਸ਼ ਕੀਤੀ। ਇਸ ’ਤੇ ਏਜੀ ਨੇ ਕਿਹਾ ਕਿ ਉਹ ਇਸ ਜੱਜਮੈਂਟ ਨੂੰ ਪੜ੍ਹ ਕੇ ਹੀ ਅਗਲੀ ਕਾਰਵਾਈ ਤੈਅ ਕਰਨਗੇ।

ਏਜੀ ਹਰਿਆਣਾ ਮੁਹਰੇ ਇਸ ਮਾਮਲੇ ਦੀ ਸੁਣਵਾਈ ਅੱਧਾ ਘੰਟਾ ਚੱਲੀ। ਪਟੀਸ਼ਨ ਕਰਤਾ ਨੇ ਕਿਹਾ ਕਿ ਏਜੀ ਉਨ੍ਹਾਂ ਦੀਆਂ ਦਲੀਲਾਂ ਨਾਲ ਸੰਤੁਸ਼ਟ ਨਜ਼ਰ ਆਏ ਹਨ। ਪਟੀਸ਼ਨਰ ਨੇ ਇੱਕ ਜੱਜਮੈਂਟ ਤੇ ਨਿਯਮਾਂ ਦਾ ਹਵਾਲਾ ਦਿੱਤਾ। ਇਹ ਜੱਜਮੈਂਟ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਦੀ ਸੀ। ਪਟੀਸ਼ਨ ਕਰਤਾ ਮੁਤਾਬਕ ਏਜੀ ਨੇ ਕਿਹਾ ਹੈ ਕਿ ਇਸ ਜੱਜਮੈਂਟ ਨੂੰ ਪੜ੍ਹਨਾ ਜਰੂਰੀ ਹੈ ਤੇ ਤਾਂ ਹੀ ਪਤਾ ਲੱਗੇਗਾ ਕਿ ਨਵਜੋਤ ਸਿੱਧੂ ਵੱਲੋਂ ਹਾਈਕੋਰਟ ਵਿੱਚ ਕੇਸ ਚੱਲਣ ਦੇ ਦੌਰਾਨ ਇਸੇ ਮਾਮਲੇ ਬਾਰੇ ਟਿੱਪਣੀਆਂ ਕਰਨਾ ਉਲੰਘਣਾ ਦੇ ਦਾਇਰੇ ਵਿੱਚ ਆਉਂਦਾ ਹੈ ਜਾਂ ਨਹੀਂ।

ਨਵਜੋਤ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ ਦੀ ਸੁਣਵਾਈ ਅੱਗੇ ਪਈ

ਏਜੀ ਇਹ ਵੀ ਵੇਖਣਗੇ ਕਿ ਕੀ ਕੋਈ ਬਾਹਰੀ ਵਿਅਕਤੀ, ਜਿਸ ਦਾ ਕੇਸ ਨਾਲ ਤੇ ਟਿੱਪਣੀਆਂ ਨਾਲ ਕੋਈ ਵਾਸਤਾ ਹੀ ਨਹੀਂ, ਉਲੰਘਣਾ ਅਰਜੀ ਦਾਖ਼ਲ ਕਰ ਸਕਦਾ ਹੈ ਜਾਂ ਨਹੀਂ। ਪਟੀਸ਼ਨ ਕਰਤਾ ਵਕੀਲ ਨੇ ਕਿਹਾ ਕਿ ਇਸ ਜੱਜਮੈਂਟ ਵਿੱਚ ਇਹ ਸਪਸ਼ਟ ਹੈ ਕਿ ਸਿੱਧੂ ਵਿਰੁੱਧ ਉਲੰਘਣਾ ਅਰਜੀ ਦਾਖ਼ਲ ਕੀਤੀ ਜਾ ਸਕਦੀ ਹੈ।

ਜਿਕਰਯੋਗ ਹੈ ਕਿ ਏਜੀ ਨੇ ਪਿਛਲੀ ਸੁਣਵਾਈ ’ਤੇ ਪੁੱਛਿਆ ਸੀ ਕਿ ਪਰਮਪ੍ਰੀਤ ਬਾਜਵਾ ਦਾ ਇਹ ਉਲੰਘਣਾ ਪਟੀਸ਼ਨ ਦਾਖ਼ਲ ਕਰਨ ਦਾ ਕੀ ਹੱਕ ਹੈ। ਇਸ ਬਾਰੇ ਵੀ ਪਟੀਸ਼ਨ ਕਰਤਾ ਨੇ ਐਕਟ ਪੜ੍ਹਾਇਆ ਹੈ। ਬਾਜਵਾ ਮੁਤਾਬਕ ਜੱਜਮੈਂਟ ਦਾ ਕਲਾਊਜ਼ ਕਹਿੰਦਾ ਹੈ ਕਿ ਕੋਈ ਵੀ ਵਿਅਕਤੀ ਉਲੰਘਣਾ ਪਟੀਸ਼ਨ ਦਾਖ਼ਲ ਕਰ ਸਕਦਾ ਹੈ। ਜਿਕਰਯੋਗ ਹੈ ਕਿ ਨਵਜੋਤ ਸਿੱਧੂ ’ਤੇ ਡਰੱਗਜ਼ ਕੇਸ ਬਾਰੇ ਟਵੀਟ ਰਾਹੀਂ ਟਿੱਪਣੀਆਂ ਕਰਕੇ ਇਸ ਕੇਸ ਨੂੰ ਪ੍ਰਭਾਵਤ ਕਰਨ ਦਾ ਦੋਸ਼ ਲੱਗਿਆ ਹੋਇਆ ਹੈ।

ਜਿਕਰਯੋਗ ਹੈ ਕਿ ਸਿੱਧੂ ਡਰੱਗਜ਼ ਕੇਸ ਦੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਟਵੀਟ ਰਾਹੀਂ ਡਰੱਗਜ਼ ਕੇਸ ਦੀਆਂ ਰਿਪੋਰਟਾਂ ਬਾਰੇ ਕਾਫੀ ਕੁਝ ਟਵੀਟ ਰਾਹੀਂ ਬੋਲਦੇ ਰਹੇ ਹਨ। ਉਨ੍ਹਾਂ ਵੱਲੋਂ ਅਸਿੱਧੇ ਤੌਰ ’ਤੇ ਅਕਾਲੀ ਦਲ ਨੂੰ ਡਰੱਗਜ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਜਾਂਦਾ ਰਿਹਾ ਹੈ। ਵਿਧਾਨ ਸਭਾ ਵਿੱਚ ਵੀ ਇਸ ਮੁੱਦੇ ’ਤੇ ਸਿੱਧੂ ਦੀ ਮਜੀਠੀਆ ਨਾਲ ਚੰਗੀ ਖੜਕ ਗਈ ਸੀ ਤੇ ਬਾਅਦ ਵਿੱਚ ਮਜੀਠੀਆ ਨੇ ਸਿੱਧੇ ਤੌਰ ’ਤੇ ਡਰੱਗਜ਼ ਕੇਸ ਵਿੱਚ ਧਿਰ ਬਣਨ ਲਈ ਹਾਈਕੋਰਟ ਵਿੱਚ ਅਰਜੀ ਵੀ ਦਾਖ਼ਲ ਕਰ ਦਿੱਤੀ ਸੀ, ਜਿਸ ਦੀ ਸੁਣਵਾਈ ਅਜੇ ਹੋਣੀ ਹੈ। ਇਸ ਤੋਂ ਬਾਅਦ ਪਰਮਪ੍ਰੀਤ ਬਾਜਵਾ, ਜਿਹੜੇ ਕਿ ਬਾਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਹਨ, ਨੇ ਸਿੱਧੂ ਵਿਰੁੱਧ ਉਲੰਘਣਾ ਪਟੀਸ਼ਨ ਦਾਖ਼ਲ ਕਰ ਦਿੱਤੀ ਸੀ।

ਇਹ ਵੀ ਪੜ੍ਹੋ:ਵੜਿੰਗ ਨੇ ਬਾਦਲ ਤੇ ਕੈਪਟਨ ਨੂੰ ਘਮੰਡੀ ਦੱਸਿਆ, ਕਿਹਾ ਆਮ ਲੋਕਾਂ ਸਿਰ ਸਜੇਗਾ ਤਾਜ

ETV Bharat Logo

Copyright © 2024 Ushodaya Enterprises Pvt. Ltd., All Rights Reserved.