ETV Bharat / city

ਵਿਜੀਲੈਂਸ ਨੇ ਸੈਣੀ ਵਿਰੁੱਧ ਦਿੱਤੀ ਹਤਕ ਸ਼ਿਕਾਇਤ, ਅਦਾਲਤ ਵੱਲੋਂ ਨੋਟਿਸ ਜਾਰੀ

author img

By

Published : Sep 6, 2021, 5:38 PM IST

ਸੈਣੀ ਵਿਰੁੱਧ ਹਤਕ ਦੀ ਸ਼ਿਕਾਇਤ
ਸੈਣੀ ਵਿਰੁੱਧ ਹਤਕ ਦੀ ਸ਼ਿਕਾਇਤ

ਸੁਮੇਧ ਸੈਣੀ ਕਾਨੂੰਨੀ ਸ਼ਿਕੰਜੇ ਵਿੱਚ ਘਿਰਦੇ ਜਾ ਰਹੇ ਹਨ। ਕਈ ਕੇਸਾਂ ਵਿੱਚ ਕਾਨੂੰਨੀ ਰਿਆਇਤ ਮਿਲਣ ਉਪਰੰਤ ਉਹ ਵਿਜੀਲੈਂਸ ਵੱਲੋਂ ਦਰਜ ਤਾਜਾ ਕੇਸ ਵਿੱਚ ਫਸਦੇ ਨਜਰ ਆ ਰਹੇ ਹਨ।

ਚੰਡੀਗੜ੍ਹ: ਪੰਜਾਬ ਵਿਜਿਲੈਂਸ ਨੇ ਉਲੰਘਣਾ ਪਟੀਸ਼ਨ ਦਾਖਲ ਕੀਤੀ ਹੈ। ਵਿਜੀਲੈਂਸ ਵੱਲੋਂ 19 ਅਗਸਤ ਨੂੰ ਕੀਤੀ ਸੈਣੀ ਦੀ ਗਿਰਫਤਾਰੀ ਨਾਲ ਜੁੜੇ ਮਾਮਲੇ ਵਿੱਚ ਜਾਂਚ ਏਜੰਸੀ ਨੇ ਸੈਣੀ ਵਿਰੁੱਧ ਅਰਜੀ ਦਾਖ਼ਲ ਕਰਕੇ ਦੋਸ਼ ਲਗਾਇਆ।

ਵਿਜੀਲੈਂਸ ਨੇ ਸੈਣੀ ਅਤੇ ਉਨ੍ਹਾਂ ਦੇ ਵਕੀਲਾਂ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਚੀਫ ਜੂਡੀਸ਼ੀਅਲ ਮਜਿਸਟ੍ਰੇਟ ਦੀ ਅਦਾਲਤ ਨੂੰ ਗਲਤ ਬਿਆਨ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਕਿ ਹਾਈਕੋਰਟ ਨੇ ਸੈਣੀ ਦੇ ਰਿਮਾਂਡ ਉੱਤੇ ਰੋਕ ਲਗਾ ਦਿੱਤੀ ਹੈ। ਵਿਜੀਲੈਂਸ ਨੇ ਮੁਹਾਲੀ ਅਦਾਲਤ ਦਾ ਧਿਆਨ ਦਿਵਾਇਆ ਕਿ ਸੈਣੀ ਦੇ ਰਿਮਾਂਡ ਉਤੇ ਹਾਈਕੋਰਟ ਨੇ ਕੋਈ ਰੋਕ ਨਹੀਂ ਲਗਾਈ ਹੈ ਤੇ ਇਸ ਤਰ੍ਹਾਂ ਦਾ ਬਿਆਨ ਦੇ ਕੇ ਸੈਣੀ ਨੇ ਅਦਾਲਤ ਦੀ ਅਪਰਾਧਕ ਹਤਕ ਕੀਤੀ ਹੈ। ਅਦਾਲਤ ਨੇ ਸੈਣੀ ਨੂੰ ਨੋਿਟਸ ਜਾਰੀ ਕਰਕੇ 14 ਸਤੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ।

ਇਹ ਵੀ ਪੜੋ: ਕਰਨਾਲ ‘ਚ ਭਲਕੇ ਕਿਸਾਨਾਂ ਦੀ ਮਹਾਪੰਚਾਇਤ, ਮਹਾਪੰਚਾਇਤ ਤੋਂ ਪਹਿਲਾਂ ਪ੍ਰਸ਼ਾਸਨ ਦਾ ਵੱਡਾ ਐਕਸ਼ਨ

ਇਸ ਅਧਾਰ ‘ਤੇ ਪੰਜਾਬ ਵਿਜਿਲੈਂਸ ਨੇ ਅਪਰਾਧਕ ਹਤਕ ਦੀ ਸ਼ਿਕਾਇਤ ਦਾਖਲ ਕੀਤੀ ਹੈ। ਅਰਜੀ ਵਿੱਚ ਸੈਣੀ ਤੋਂ ਇਲਾਵਾ ਉਨ੍ਹਾਂ ਦੇ ਵਕੀਲਾਂ ਨੂੰ ਧਿਰ ਬਣਾਇਆ ਗਿਆ ਹੈ। ਹੁਣ ਮੁਹਾਲੀ ਅਦਾਲਤ ਨੇ ਸੈਣੀ ਤੇ ਵਕੀਲਾਂ ਕੋਲੋਂ ਜਵਾਬ ਮੰਗ ਲਿਆ ਹੈ। ਇਸ ਅਪਰਾਧਕ ਅਰਜੀ ਦੇ ਨਾਲ ਸੈਣੀ ਕਾਨੂੰਨੀ ਦਾਅ ਪੇਚ ਵਿੱਚ ਘਿਰਦੇ ਨਜਰ ਆ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.