ETV Bharat / city

ਖੱਟਰ ਨੇ ਵੀ ਐਸਡੀਐਮ ਬਾਰੇ ਦਿੱਤਾ ਵੱਡਾ ਬਿਆਨ

author img

By

Published : Aug 30, 2021, 6:53 PM IST

Updated : Aug 30, 2021, 7:20 PM IST

ਖੱਟਰ ਨੇ ਵੀ ਐਸਡੀਐਮ ਬਾਰੇ ਦਿੱਤਾ ਵੱਡਾ ਬਿਆਨ
ਖੱਟਰ ਨੇ ਵੀ ਐਸਡੀਐਮ ਬਾਰੇ ਦਿੱਤਾ ਵੱਡਾ ਬਿਆਨ

ਖੱਟਰ ਸਰਕਾਰ ਕਰਨਾਲ ਵਿੱਚ ਕਿਸਾਨਾਂ ਦਾ ਸਿਰ ਫੋੜਨ ਦਾ ਹੁਕਮ ਦੇਣ ਵਾਲੇ ਐਸਡੀਐਮ ਆਯੂਸ਼ ਸਿਨਹਾ ਨੂੰ ਲੈ ਕੇ ਘਿਰੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਡਿਪਟੀ ਸੀਐਮ ਦੁਸ਼ਿਅੰਤ ਚੌਟਾਲਾ ਨੇ ਐਸਡੀਐਮ ਵਿਰੁੱਧ ਕਾਰਵਾਈ ਦੀ ਗੱਲ ਕਹੀ ਸੀ ਤੇ ਹੁਣ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਇਸ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਚੰਡੀਗੜ : ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ ਉੱਤੇ ਲਾਠੀਚਾਰਜ ਤੋਂ ਕਰਨਾਲ ਦੇ ਐਸਡੀਐਮ ਦੀ ਵੀਡੀਓ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ। ਵੀਡੀਓ ਵਿੱਚ ਐਸਡੀਐਮ ਪੁਲਿਸ ਜਵਾਨਾਂ ਨੂੰ ਕਿਸਾਨਾਂ ਦਾ ਸਿਰ ਫੋੜਨ ਦੀ ਹਦਾਇਤ ਦੇ ਰਿਹਾ ਹੈ। ਹੁਣ ਇਸ ਮੁੱਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਕਿਹਾ ਹੈ ਕਿ ਉਨ੍ਹਾਂ ਵੀਡੀਉ ਵੇਖੀ ਤੇ ਸੁਣੀ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਕਰਨਾਲ ਵਿੱਚ ਸਾਡੀ ਪ੍ਰਦੇਸ਼ ਪੱਧਰ ਦੀ ਬੈਠਕ ਸੀ। ਜਿਸ ਵਿੱਚ ਮੈਂ ਵੀ ਸੀ।

ਐਸਡੀਐਮ ਨੂੰ ਅਜਿਹੇ ਬੋਲ ਨਹੀਂ ਬੋਲਣੇ ਚਾਹੀਦੇ

ਸੀਐਮ ਨੇ ਕਿਹਾ ਕਿ ਕਿਸਾਨਾਂ ਨੇ ਮੀਟਿੰਗ ਦਾ ਵਿਰੋਧ ਕਰਨ ਲਈ ਇੱਕ ਦਿਨ ਪਹਿਲਾਂ ਯੋਜਨਾ ਬਣਾਈ। ਪ੍ਰਸ਼ਾਸਨ ਨੇ ਕਿਹਾ ਸੀ ਕਿ ਕਿਸਾਨ ਕਾਲੇ ਝੰਡੇ ਲੈ ਕੇ ਨਾਰੇਬਾਜੀ ਕਰ ਸੱਕਦੇ ਹਨ। ਕਿਸਾਨਾਂ ਦੇ ਨਾਲ ਇਹ ਸਮੱਝੌਤਾ ਹੋ ਗਿਆ ਸੀ ਪਰ ਫੇਰ ਵੀ ਕਿਸਾਨਾਂ ਨੇ ਬੀਜੇਪੀ ਪ੍ਰਦੇਸ਼ ਪ੍ਰਧਾਨ ਓਪੀ ਧਨਖੜ ਦੀਆਂ ਗੱਡੀਆਂ ਰੋਕਣ ਦੀ ਕੋਸ਼ਿਸ਼ ਕੀਤੀ। ਖੱਟਰ ਨੇ ਕਿਹਾ ਕਿ ਅਧਿਕਾਰੀ ਦਾ ਕੰਮ ਸੱਖਤੀ ਕਰਨਾ ਹੈ ਪਰ ਉਸ ਨੂੰ ਇਹ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ। ਮੁਜਾਹਰਾਨਕਾਰੀ ਲੋਕੰਤਰਿਕ ਤਰੀਕੇ ਨਾਲ ਚੱਲਣ। ਉਨ੍ਹਾਂ ਨੂੰ ਮੁਨਾਫ਼ਾ ਨਹੀਂ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਦੀ ਗਿਣਤੀ ਜਿਆਦਾ ਨਹੀਂ ਹੈ।

ਜੇ ਮੈਂ ਚਾਹੁੰਦਾ ਤਾਂ ਸਖ਼ਤੀ ਹੋ ਸਕਦੀ ਸੀ

ਸੀਐਮ ਨੇ ਕਿਹਾ ਕਿ ਉਨ੍ਹਾਂ ਨੂੰ ਫੋਨ ਆ ਰਹੇ ਹਨ ਕਿ ਇਨ੍ਹਾਂ ਤੋਂ ਸੱਖਤੀ ਨਾਲ ਨਿਪਟੋ। ਸੀਐਮ ਨੇ ਕਿਹਾ ਕਿ ਜਿਸ ਜਗ੍ਹਾ ਇਹ ਘਟਨਾ ਹੋਈ ਉੱਥੇ ਮੇਰਾ ਹੈਲੀਕਾਪਟਰ ਨਹੀਂ ਉੱਤਰਨ ਦਿੱਤਾ ਸੀ। ਮੈਂ ਜੇਕਰ ਚਾਹੁੰਦਾ ਕਿ ਹੈਲੀਕਾਪਟਰ ਉਤਰਨਾ ਹੈ ਤਾਂ ਸੱਖਤੀ ਹੋ ਸਕਦੀ ਸੀ। ਇਸ ਪੂਰੇ ਮਾਮਲੇ ਵਿੱਚ ਪੰਜਾਬ ਦੇ ਲੋਕਾਂ ਦਾ ਹੱਥ ਹੈ। ਉਥੇ ਹੀ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਸੀਐਮ ਖੱਟਰ ਨੇ ਕਿਹਾ ਕਿ ਉਹ ਮੇਰਾ ਅਸਤੀਫਾ ਮੰਗਣ ਵਾਲੇ ਕੌਣ ਹੁੰਦੇ ਹਨ। ਇਸ ਦੀ ਬਜਾਇ ਉਨ੍ਹਾਂ ਨੂੰ ਆਪ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਅੰਦੋਲਨ ਦੇ ਪਿੱਛੇ ਉਨ੍ਹਾਂ ਦਾ ਹੱਥ ਹੈ।

ਐਸਡੀਐਮ ਨੇ ਸਿਰ ਫੋੜਨ ਲਈ ਕਿਹਾ ਸੀ

ਜਿਕਰਯੋਗ ਹੈ ਕਿ ਕਰਨਾਲ ਵਿੱਚ ਸ਼ਨੀਵਾਰ ਨੂੰ ਬੀਜੇਪੀ ਦੀ ਪ੍ਰਦੇਸ਼ ਕਾਰਜਕਾਰਨੀ ਦੀ ਅਹਿਮ ਬੈਠਕ ਹੋਈ ਸੀ। ਇਸ ਦੌਰਾਨ ਕਿਸਾਨਾਂ ਨੇ ਵੀ ਵਿਰੋਧ ਜਤਾਉਂਦੇ ਹੋਏ ਜੋਰਦਾਰ ਪ੍ਰਦਰਸ਼ਨ ਕੀਤਾ ਸੀ। ਉਥੇ ਹੀ ਕਿਸਾਨਾਂ ਨੂੰ ਭਜਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ, ਜਿਸ ਦੌਰਾਨ 4 ਕਿਸਾਨ ਅਤੇ 10 ਪੁਲਸਕਰਮੀ ਜਖ਼ਮੀ ਹੋਏ ਸੀ। ਲਾਠੀਚਾਰਜ ਤੋਂ ਐਸਡੀਐਮ ਆਯੂਸ਼ ਸਿਨਹਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਪੁਲਿਸ ਵਾਲੀਆਂ ਨੂੰ ਇਹ ਕਹਿ ਰਹੇ ਹਨ ਕਿ ਕੋਈ ਵੀ ਕਿਸਾਨ ਜੇਕਰ ਬੈਰਿਕੇਡਿੰਗ ਤੋਂ ਅੱਗੇ ਆਏ ਤਾਂ ਉਸਦਾ ਸਿਰ ਫੋੜ ਦੇਣਾ।

Last Updated :Aug 30, 2021, 7:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.