ETV Bharat / city

ਪਹਿਲੇ ਦਿਨ ਹੀ ਸੀਐਮ ਖੱਟੜ ਨੇ SYL ’ਤੇ ਘੇਰੀ ਪੰਜਾਬ ਦੀ 'ਆਪ' ਸਰਕਾਰ

author img

By

Published : Mar 17, 2022, 9:43 PM IST

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਲਿਆ ਹੈ (cm khattar besieged punjab government over syl)। ਉਨ੍ਹਾਂ ਐਸਵਾਈਐਲ ਦਾ ਪੁਰਾਣਾ ਮੁੱਦਾ ਚੁੱਕਿਆ ਹੈ।

ਐਸਵਾਈਐਲ ’ਤੇ ਘੇਰੀ ਪੰਜਾਬ ਦੀ ਆਪ ਸਰਕਾਰ
ਐਸਵਾਈਐਲ ’ਤੇ ਘੇਰੀ ਪੰਜਾਬ ਦੀ ਆਪ ਸਰਕਾਰ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਆਮ ਆਦਮੀ ਪਾਰਟੀ ਨੂੰ ਕਸੂਤਾ ਫਸਾ ਲਿਆ ਹੈ। ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀਆਂ ਦਾ ਮੁੱਦਾ ਕਈ ਦਹਾਕੇ ਪੁਰਾਣਾ ਹੈ, ਜਿਹੜਾ ਕਿ ਅਜੇ ਹੱਲ ਨਹੀਂ ਹੋਇਆ ਹੈ ਤੇ ਹੁਣ ਸੀਐਮ ਖੱਟੜ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ (cm khattar besieged punjab govenrment over syl)ਹੈ ਕਿ ਐਸਵਾਈਐਲ ਮੁੱਦੇ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੋਹਰੀ ਜਵਾਬਦੇਹੀ (aap's punjab government is double responsible over syl)ਬਣ ਗਈ ਹੈ।

  • एसवाईएल के मुद्दे पर पंजाब की नई सरकार की अब दोहरी जवाबदेही है, क्योंकि हमने पंजाब से पानी लेना है और दिल्ली को पानी देना है। ऐसे में #SYL के लिए पानी देने की उनकी जवाबदेही ज्यादा है, क्योंकि अब दोनों राज्यों में आम आदमी पार्टी की सरकार है। pic.twitter.com/alNBhYHL4u

    — Manohar Lal (@mlkhattar) March 17, 2022 " class="align-text-top noRightClick twitterSection" data=" ">

ਖੱਟੜ ਨੇ ਇੱਕ ਟਵੀਟ ਕਰਕੇ ਕਿਹਾ (khattar tweets on syl) ਹੈ ਕਿ ਪੰਜਾਬ ਦੀ ਨਵੀਂ ਸਰਕਾਰ ਦੀ ਇਸ ਮੁੱਦੇ ’ਤੇ ਦੋਹਰੀ ਜਵਾਬਦੇਹੀ ਇਸ ਲਈ ਬਣਦੀ ਹੈ, ਕਿਉਂਕਿ ਹਰਿਆਣਾ ਨੇ ਪੰਜਾਬ ਤੋਂ ਪਾਣੀ ਲੈਣਾ ਹੈ (haryana has to take water from punjab) ਅਤੇ ਅੱਗੇ ਪਾਣੀ ਦਿੱਲੀ ਨੂੰ ਦੇਣਾ (water should be supplied to delhi) ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ (delhi and punjab have aap govt.)।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਣ ਨੇ ਕਿਹਾ ਹੈ ਕਿ ਐਸਵਾਈਐਲ ਰਾਹੀਂ ਪਾਣੀ ਦੇਣ ਬਾਰੇ ਹੁਣ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਦੋਹਰੀ ਜਵਾਬ ਦੇਹੀ ਹੋ ਗਈ ਹੈ ਤੇ ਪਾਣੀ ਦੇਣ ਪਿੱਛੇ ਪੰਜਾਬ ਸਰਕਾਰ ਦੀ ਜਵਾਬਦੇਹੀ ਵੱਧ ਹੈ। ਜਿਕਰਯੋਗ ਹੈ ਕਿ ਅਜੇ ਭਗਵੰਤ ਮਾਨ ਨੇ ਬੁੱਧਵਾਰ ਨੂੰ ਹੀ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ (bhagwant maan took oath of cm punjab just a day before)।

ਇਥੇ ਇਹ ਵੀ ਜਿਕਰਯੋਗ ਹੈ ਕਿ ਭਗਵੰਤ ਮਾਨ ਨੂੰ ਵੀਰਵਾਰ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਵੱਲੋਂ ਹਰਿਆਣਾ ਰਾਜਭਵਨ ਵਿਖੇ ਹੋਲੀ ਮਿਲਨ ਸਮਾਗਮ ਵਿੱਚ ਸੱਦਿਆ ਗਿਆ ਸੀ ਤੇ ਉਥੇ ਉਨ੍ਹਾਂ ਨੇ ਭਗਵੰਤ ਮਾਨ ਦਾ ਸੁਆਗਤ ਵੀ ਕੀਤਾ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਮੌੌਜੂਦ ਸੀ ਤੇ ਉਨ੍ਹਾਂ ਭਗਵੰਤ ਮਾਨ ਨਾਲ ਹੋਲੀ ਵੀ ਖੇਡੀ ਪਰ ਕੁਝ ਚਿਰ ਬਾਅਦ ਹੀ ਐਸਵਾਈਐਲ ’ਤੇ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਘੇਰਾ ਪਾ ਲਿਆ।

ਇਹ ਵੀ ਪੜ੍ਹੋ:ਮੁਫਤ ਬਿਜਲੀ ਨਾਲ ਵਧੇਗਾ ਵਿੱਤੀ ਬੋਝ, ਕਿਵੇਂ ਨਜਿੱਠੇਗੀ ਆਪ ਸਰਕਾਰ?

ETV Bharat Logo

Copyright © 2024 Ushodaya Enterprises Pvt. Ltd., All Rights Reserved.