ETV Bharat / city

International Youth Day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ'

author img

By

Published : Aug 12, 2021, 10:48 AM IST

international youth day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ'
international youth day 2021: 'ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਲਈ ਜਰੂਰੀ'

ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਲਿਖਿਆ ਹੈ ਕਿ ਨੌਜਵਾਨ ਸਾਡੇ ਦੇਸ਼ ਦੀ ਸ਼ਕਤੀ ਹੈ। ਸਿੱਖਿਆ ਹੋਵੇ, ਖੇਡ ਹੋਵੇ ਜਾਂ ਰੱਖਿਆ, ਸਾਡੇ ਨੌਜਵਾਨ ਹਮੇਸ਼ਾ ਸਾਰਿਆ ਤੋਂ ਅੱਗੇ ਰਹਿੰਦੇ ਹਨ।

ਚੰਡੀਗੜ੍ਹ: ਦੁਨੀਆ ਭਰ ’ਚ 12 ਅਗਸਤ ਨੂੰ ਕੌਮਾਂਤਰੀ ਨੌਜਵਾਨ ਦਿਵਸ (international youth day 2021) ਵਜੋ ਮਨਾਇਆ ਜਾਂਦਾ ਹੈ। ਇਸ ਜਰੀਏ ਨੌਜਵਾਨਾਂ ਦੀ ਆਵਾਜ਼ ਨੂੰ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਵਧੀਆਂ ਕੰਮਾਂ ਨੂੰ ਹਰ ਕਿਸੇ ਤੱਕ ਪਹੁੰਚਾਇਆ ਜਾ ਸਕੇ। ਦੇਸ਼ ਦੇ ਵਿਕਾਸ ਦੇ ਲਈ ਨੌਜਵਾਨ ਆਪਣਾ ਅਹਿਮ ਭੂਮਿਕਾ ਨਿਭਾਉਂਦੇ ਹਨ। ਦੱਸ ਦਈਏ ਕਿ ਇਸ ਸਾਲ ਕੌਮਾਂਤਰੀ ਨੌਜਵਾਨ ਦਿਵਸ ਦੀ ਥੀਮ ਟ੍ਰਰਾਂਸਫਾਰਮਿੰਗ ਫੂਡ ਸਿਸਟਮ ਯੂਥ ਇਨੋਵੇਸ਼ਨ ਫਾਰ ਹਿਉਮਨ ਐਂਡ ਪਲੈਨੇਟਰੀ ਹੈਲਥ ਹੈ।

  • Our youth are the nation’s driving force as well embody its growth potential. Be it education, sports or defence, our youngsters always shine at the forefront. On #InternationalYouthDay, let us celebrate their hard work, dedication & enthusiasm towards nation-building.

    — Capt.Amarinder Singh (@capt_amarinder) August 12, 2021 " class="align-text-top noRightClick twitterSection" data=" ">

ਦੂਜੇ ਪਾਸੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਨੇ ਟਵੀਟ ਰਾਹੀ ਸੂਬੇ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀ ਲਿਖਿਆ ਹੈ ਕਿ ਨੌਜਵਾਨ ਸਾਡੇ ਦੇਸ਼ ਦੀ ਸ਼ਕਤੀ ਹੈ। ਸਿੱਖਿਆ ਹੋਵੇ, ਖੇਡ ਹੋਵੇ ਜਾਂ ਰੱਖਿਆ, ਸਾਡੇ ਨੌਜਵਾਨ ਹਮੇਸ਼ਾ ਸਾਰਿਆ ਤੋਂ ਅੱਗੇ ਰਹਿੰਦੇ ਹਨ। #InternationalYouthDay ’ਤੇ ਅਸੀਂ ਰਾਸ਼ਟਰ ਨਿਰਮਾਣ ਦੇ ਪ੍ਰਤੀ ਕੜੀ ਮਿਹਨਤ, ਸਮਰਪਣ ਅਤੇ ਉਤਸਾਹ ਦਾ ਜਸ਼ਨ ਮਨਾਉਂਦੇ ਹਾਂ।

  • Greetings to youth on #InternationalYouthDay. We need to ensure that our youth gets best of education, skills & adequate opportunities. It’s important to involve them in nation building towards attaining goals of democracy & building peaceful, inclusive societies. pic.twitter.com/IL15cViybz

    — Bharat Bhushan Ashu (@BB__Ashu) August 12, 2021 " class="align-text-top noRightClick twitterSection" data=" ">

ਪੰਜਾਬ ਦੇ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਟਵੀਟ ਰਾਹੀ ਕਿਹਾ ਕਿ ਕੌਂਮਾਤਰੀ ਨੌਜਵਾਨ ਦਿਵਸ ਤੇ ਨੌਜਵਾਨਾਂ ਨੂੰ ਵਧਾਈ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਨੌਜਵਾਨਾਂ ਨੂੰ ਵਧੀਆ ਸਿੱਖਿਆ, ਕੌਸ਼ਲ ਅਤੇ ਪੂਰੇ ਮੌਕੇ ਮਿਲਣ। ਲੋਕਤੰਤਰ ਦੇ ਟੀਚਿਆ ਨੂੰ ਹਾਸਿਲ ਕਰਨ ਅਤੇ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਚ ਉਨ੍ਹਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ।

ਇਹ ਵੀ ਪੜੋ: PSEB ਨੇ ਓਪਨ ਦਾ ਨਤੀਜਾ ਐਲਾਨਿਆ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.