ETV Bharat / city

ਸਰਾਗੜ੍ਹੀ ਦੇ ਯੋਧਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕੀਤਾ ਸਿਜਦਾ,ਸਾਬਕਾ ਸੀਐੱਮ ਨੇ ਸਾਧਿਆ ਨਿਸ਼ਾਨਾ

author img

By

Published : Sep 12, 2022, 4:23 PM IST

Updated : Sep 12, 2022, 5:02 PM IST

125 ਸਾਲ ਪਹਿਲਾਂ 1897 ਵਿੱਚ ਸਾਰਾਗੜ੍ਹੀ ਜੰਗ ਦੌਰਾਨ 10 ਹਜ਼ਾਰ ਤੋਂ ਵੱਧ ਪਠਾਣਾਂ ਦਾ ਮੁਕਾਬਲਾ ਕਰਨ ਵਾਲੇ 21 ਯੋਧਿਆਂ ਦੀ ਸ਼ਹਾਦਤ ਨੂੰ ਅੱਜ ਸਰਗਾੜੀ ਦਿਵਸ ਮੌਕੇ ਯਾਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann Tweet) ਨੇ ਸਾਰਾਗੜ੍ਹੀ ਦੇ 21 ਬਹਾਦਰ ਯੋਧਿਆਂ ਨੂੰ ਟਵੀਟ ਰਾਹੀਂ ਸਿਜਦਾ ਕੀਤਾ ਹੈ।

Chief Minister Punjab paid obeisance to the warriors of Saragarhi
ਸਰਾਗੜ੍ਹੀ ਦੇ ਯੋਧਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕੀਤਾ ਸਿਜਦਾ,ਸਾਬਕਾ ਸੀਐੱਮ ਨੇ ਸਾਧਿਆ ਨਿਸ਼ਾਨਾ

ਚੰਡੀਗੜ੍ਹ: ਅੱਜ ਤੋਂ ਕਰੀਬ 125 ਸਾਲ ਪਹਿਲਾਂ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧਿਆਂ ਨੇ ਅਸੰਭਵ ਦਿਖਣ ਵਾਲੇ ਕਾਰਨਾਮੇ ਨੂੰ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸੰਭਵ ਕਰਕੇ ਦਿਖਾਇਆ ਸੀ। ਦਰਅਸਲ 10 ਹਜ਼ਾਰ ਪਠਾਣਾਂ ਵੱਲੋਂ ਸਾਰਾਗੜ੍ਹੀ (Saragarhi War) ਦੇ ਕਿਲ੍ਹੇ ਉੱਤੇ ਹਮਲਾ ਕੀਤਾ ਗਿਆ ਸੀ ਅਤੇ 21 ਵੀਰ ਜਵਾਨਾਂ ਨੇ ਹਜ਼ਾਰਾ ਪਠਾਣਾਂ ਦਾ ਸਾਹਮਣਾ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।ਅਤੇ ਇਤਿਹਾਸ 'ਚ ਪਹਿਲੀ ਵਾਰ 21 ਜਵਾਨਾਂ ਨੂੰ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਦੇ ਲਈ ਇਕੱਠਿਆਂ ਸਰਵਉੱਚ ਬ੍ਰਿਟਿਸ਼ ਬਹਾਦਰੀ ਐਵਾਰਡ 'ਇੰਡੀਅਨ ਆਰਡਰ ਆਫ਼ ਮੈਰਿਟ' ਪ੍ਰਦਾਨ ਕੀਤੇ ਗਏ।



  • 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧੇ…ਜਿਨ੍ਹਾਂ ਸਾਰਾਗੜ੍ਹੀ ਕਿਲ੍ਹੇ ‘ਤੇ ਚੜ੍ਹਕੇ ਆਏ ਹਜ਼ਾਰਾਂ ਪਠਾਨਾਂ ਨੂੰ ਹਵਲਦਾਰ ਈਸ਼ਰ ਸਿੰਘ ਜੀ ਦੀ ਅਗਵਾਈ ‘ਚ ਡਟਵਾਂ ਮੁਕਾਬਲਾ ਦਿੱਤਾ…

    ਅੱਜ ਸਾਰਾਗੜ੍ਹੀ ਦਿਵਸ ਮੌਕੇ ਕੁਰਬਾਨ ਹੋਏ ਸਿੱਖ ਨਾਇਕਾਂ ਦੀ ਬਹਾਦਰੀ ਤੇ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ ਕਰਦਾ ਹਾਂ… pic.twitter.com/1U78ssOSDq

    — Bhagwant Mann (@BhagwantMann) September 12, 2022 " class="align-text-top noRightClick twitterSection" data=" ">





ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਯੋਧੇ (21 brave warriors of Saragarhi) ਜਿਨ੍ਹਾਂ ਸਾਰਾਗੜ੍ਹੀ ਕਿਲ੍ਹੇ ਉੱਤੇ ਚੜ੍ਹਕੇ ਆਏ ਹਜ਼ਾਰਾਂ ਪਠਾਨਾਂ ਨੂੰ ਹਵਲਦਾਰ ਈਸ਼ਰ ਸਿੰਘ ਜੀ ਦੀ ਅਗਵਾਈ ਵਿੱਚ ਡਟਵਾਂ ਮੁਕਾਬਲਾ ਦਿੱਤਾ। ਅੱਜ ਸਾਰਾਗੜ੍ਹੀ ਦਿਵਸ ਮੌਕੇ ਕੁਰਬਾਨ ਹੋਏ ਸਿੱਖ ਨਾਇਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਸੀਸ ਝੁਕਾ ਕੇ ਸਿਜਦਾ ਕਰਦਾ ਹਾਂ।

  • Punjab CM @BhagwantMann, who loves to put a big photo of himself in every advertisement doesn't even know the difference between Sikh soldiers of 36 Sikh battalion who fought bravely in Saragarhi battle and the British officers & soldiers of 20th Bengal infantry.

    Shameful! pic.twitter.com/gSPqXPvqrR

    — Punjab Lok Congress (@plcpunjab) September 12, 2022 " class="align-text-top noRightClick twitterSection" data=" ">




ਦੂਜੇ ਪਾਸੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਅਤੇ ਸਾਬਾਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸਾਰਾਗੜ੍ਹੀ ਦਿਹਾੜੇ ਨੂੰ ਲੈਕੇ ਕੀਤੇ ਟਵੀਟ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ, ਹਰ ਇਸ਼ਤਿਹਾਰ ਵਿੱਚ ਮੁੱਖ ਮੰਤਰੀ ਪੰਜਾਬ ਆਪਣੀ ਵੱਡੀ ਫੋਟੋ ਲਗਾਉਣਾ ਪਸੰਦ ਕਰਦਾ ਹੈ, ਉਸਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ ਸਿੱਖ ਸਿਪਾਹੀਆਂ ਅਤੇ 20ਵੀਂ ਬੰਗਾਲ ਦੀ ਪੈਦਲ ਫੌਜ ਦੇ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਵਿੱਚ ਫਰਕ ਵੀ ਨਹੀਂ ਪਤਾ।

ਇਹ ਵੀ ਪੜ੍ਹੋ:ਬੰਦੀ ਸਿੰਘਾਂ ਦੀ ਰਿਹਾਈ ਲਈ SGPC ਮੈਂਬਰਾਂ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ

Last Updated : Sep 12, 2022, 5:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.