ETV Bharat / city

ਮੁੱਖ ਮੰਤਰੀ ਚੰਨੀ ਪੈਦਲ ਯਾਤਰਾ ਕਰਕੇ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ

author img

By

Published : Dec 20, 2021, 9:04 PM IST

Updated : Dec 20, 2021, 10:17 PM IST

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਸਮੇਤ ਮੋਰਿੰਡਾ ਵਿਖੇ ਆਪਣੀ ਨਿਜੀ ਰਿਹਾਇਸ਼ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪਿੰਡਾਂ ਵਿੱਚੋਂ ਹੁੰਦੇ ਹੋਏ 25 ਕਿਲੋਮੀਟਰ ਪੈਦਲ ਯਾਤਰਾ ਕਰਕੇ ਸ਼ਹੀਦੀ ਜੋੜ ਮੇਲ ਦੇ ਮੌਕੇ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਏ।

ਮੁੱਖ ਮੰਤਰੀ ਚੰਨੀ ਪੈਦਲ ਯਾਤਰਾ ਕਰਕੇ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ
ਮੁੱਖ ਮੰਤਰੀ ਚੰਨੀ ਪੈਦਲ ਯਾਤਰਾ ਕਰਕੇ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ

ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Charanjit Singh Channi) ਆਪਣੇ ਪਰਿਵਾਰ ਸਮੇਤ ਮੋਰਿੰਡਾ ਵਿਖੇ ਆਪਣੀ ਨਿਜੀ ਰਿਹਾਇਸ਼ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪਿੰਡਾਂ ਵਿੱਚੋਂ ਹੁੰਦੇ ਹੋਏ 25 ਕਿਲੋਮੀਟਰ ਪੈਦਲ ਯਾਤਰਾ ਕਰਕੇ ਸ਼ਹੀਦੀ ਜੋੜ ਮੇਲ ਦੇ ਮੌਕੇ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋਏ।

ਇਸ ਪੈਦਲ ਯਾਤਰਾ ਦੌਰਾਨ ਮੁੱਖ ਮੰਤਰੀ ਚੰਨੀ ਜਦੋਂ ਆਪਣੇ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿਚੋਂ ਲੰਘ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਸੰਗਤ ਨਾਲ ਜੁੜਦੀ ਗਈ। ਇਸ ਮੌਕੇ ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਮੁੱਖ ਮੰਤਰੀ ਥਾਂ ਥਾਂ 'ਤੇ ਰੁਕ ਰੁਕ ਕੇ ਮਿਲੇ। ਬੀਤੇ ਕਈ ਸਾਲਾਂ ਤੋਂ ਉਹ ਪਹਿਲੇ ਦਿਨ ਜਦੋਂ ਸ਼ਹੀਦੀ ਜੋੜ ਮੇਲ ਸ੍ਰੀ ਚਮਕੌਰ ਸਾਹਿਬ ਪਹੁੰਚਦਾ ਹੈ ਤਾਂ ਗੁਰਦੁਆਰਾ ਕਤਲਗੜ੍ਹ ਸਾਹਿਬ ਨਤਮਸਤਕ ਹੋਣ ਲਈ ਉਹ ਪੈਦਲ ਯਾਤਰਾ ਕਰਦੇ ਹਨ।

ਆਪ ਵੱਲੋਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਦਿਆਂ ਚੰਨੀ ਨੇ ਆਪਣੇ ਨਾਨਕੇ ਪਿੰਡ ਮਕੜੌਨਾਂ ਕਲਾਂ ਦੇ ਸਕੂਲ ਦਾ ਕੀਤਾ ਦੌਰਾ

ਮੁੱਖ ਮੰਤਰੀ ਚੰਨੀ ਪੈਦਲ ਯਾਤਰਾ ਕਰਕੇ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ
ਮੁੱਖ ਮੰਤਰੀ ਚੰਨੀ ਪੈਦਲ ਯਾਤਰਾ ਕਰਕੇ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ

ਇਸੇ ਦੌਰਾਨ ਉਨ੍ਹਾਂ ਨੇੇ ਆਪ ਲੀਡਰਸ਼ਿਪ ਵੱਲੋਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਨਾਨਕੇ ਪਿੰਡ ਮਕੜੌਨਾਂ ਕਲਾਂ ਦੇ ਸਕੂਲ ਦਾ ਦੌਰਾ ਕੀਤਾ ਅਤੇ ਵਿਖਾਇਆ ਕਿ ਇਸ ਸਕੂਲ ਵਿੱਚ ਸਾਰੀਆਂ ਸਹੂਲਤਾਂ ਹੋਣ ਦੇ ਨਾਲ ਨਾਲ ਇਹ ਸੂਬੇ ਦੇ ਸਰਵੋਤਮ ਸਕੂਲਾਂ ਵਿੱਚੋਂ ਇੱਕ ਹੈ।

‘ਆਪ’ ਦੇ ਆਗੂ ਸੱਤਾ ਹਥਿਆਉਣ ਲਈ ਹੋ ਰਹੇ ਹਨ ਤਰਲੋ-ਮੱਛੀ

ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੇ ਆਗੂ ਸੱਤਾ ਹਥਿਆਉਣ ਲਈ ਤਰਲੋ-ਮੱਛੀ ਹੋ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਨੇ 'ਆਪ' ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ, ਜੋ ਦੇਸ਼ ਵਿੱਚ ਸਭ ਤੋਂ ਬਿਤਹਰ ਹਨ, ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਕਰਨ।

ਪੰਜਾਬੀਆਂ 'ਚ ਨੁਕਸ ਕੱਢਣ ਦੀ ਬਜਾਏ ਦਿੱਲੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਤੇ ਧਿਆਨ ਦੇਣ

ਮੁੱਖ ਮੰਤਰੀ ਚੰਨੀ ਨੇ 'ਆਪ' ਆਗੂਆਂ ਨੂੰ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ 'ਚ ਨੁਕਸ ਕੱਢਣ ਦੀ ਬਜਾਏ ਦਿੱਲੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਤੇ ਧਿਆਨ ਦੇਣ, ਜਿੱਥੇ ਲੋਕ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਦੁਖੀ ਹਨ।

  • CM @CharanjitChanni visits the school in village Makdona Kalan to showcase that it is not only perfect but one of the best schools in the state as against the claims of Delhi Dy CM @msisodia who tried to paint the school in bad colour by showing a store room.
    (1/2) pic.twitter.com/xjiT8Q0w1Y

    — CMO Punjab (@CMOPb) December 20, 2021 " class="align-text-top noRightClick twitterSection" data=" ">

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼

ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਨਾਨਕੇ ਪਿੰਡ ਮਕੜੌਨਾਂ ਕਲਾਂ ਦੇ ਸਕੂਲ ਦਾ ਦੌਰਾ ਕੀਤਾ ਅਤੇ ਵਿਖਾਇਆ ਕਿ ਇਸ ਸਕੂਲ ਵਿੱਚ ਸਾਰੀਆਂ ਸਹੂਲਤਾਂ ਹੋਣ ਦੇ ਨਾਲ ਨਾਲ ਇਹ ਸੂਬੇ ਦੇ ਸਰਵੋਤਮ ਸਕੂਲਾਂ ਵਿੱਚੋਂ ਇੱਕ ਹੈ।

ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਦੌਰਾਨ ਉਸ ਸਕੂਲ ਦਾ ਮੁਆਇਨਾ ਕੀਤਾ

ਮੁੱਖ ਮੰਤਰੀ ਨੇ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਦੌਰਾਨ ਉਸ ਸਕੂਲ ਦਾ ਮੁਆਇਨਾ ਕੀਤਾ ਜਿੱਥੋਂ 'ਆਪ' ਲੀਡਰਸ਼ਿਪ ਵੱਲੋਂ ਪੰਜਾਬ ਦੇ ਸਕੂਲਾਂ ਦੀ ਹਾਲਤ ਬਾਰੇ ਝੂਠੀ ਮੁਹਿੰਮ ਚਲਾਈ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਕੂਲ ਲਈ ਪਹਿਲਾਂ 50 ਲੱਖ ਰੁਪਏ ਦੇਣ ਤੋਂ ਇਲਾਵਾ 70 ਲੱਖ ਰੁਪਏ ਦੀ ਐਸਟ੍ਰੋਟਰਫ ਵਿਛਾਈ ਜਾ ਰਹੀ ਹੈ।

ਆਪ ਲੀਡਰਸ਼ਿਪ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਨੇ ਆਪ ਦੀ ਬਾਹਰੀ ਲੀਡਰਸ਼ਿਪ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਫਰਜ਼ੀ 'ਦਿੱਲੀ ਮਾਡਲ' ਦੇ ਕਿਸੇ ਵੀ ਸਕੂਲ ਦੇ ਮੁਕਾਬਲੇ ਇਸ ਸਕੂਲ ਵਿੱਚ ਸਭ ਤੋਂ ਵਧੀਆ ਬੁਨਿਆਦੀ ਢਾਂਚਾ, ਕੰਪਿਊਟਰ ਲੈਬ, ਲਾਇਬ੍ਰੇਰੀ, ਐਜੂਸੈਟ ਦੀ ਔਨਲਾਈਨ ਸਹੂਲਤ ਅਤੇ ਆਧੁਨਿਕ ਪ੍ਰੋਜੈਕਟਰ ਰੂਮ ਹੈ।

ਗਲਤੀ ਨਾ ਲੱਭਣ 'ਤੇ ਕਮਰੇ ਦੀਆਂ ਲਾਈਟਾਂ ਬੰਦ ਕਰਕੇ ਇਹ ਝੂਠ ਫੈਲਾਉਣ ਦੀ ਕੋਸ਼ਿਸ਼

ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਇਸੇ ਸਕੂਲ ਦਾ ਦੌਰਾ ਕੀਤਾ ਗਿਆ ਸੀ, ਜਿਨ੍ਹਾਂ ਨੇ ਸਟੋਰ ਰੂਮ ਦਿਖਾ ਕੇ ਸਕੂਲ ਦੀ ਮਾੜੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਸਟੋਰ ਰੂਮ ਵੀ ਬਿਹਤਰ ਹਾਲਤ ਵਿੱਚ ਸੀ ਪਰ ਸਿਸੋਦੀਆ ਨੇ ਆਪਣੇ ਝੂਠ ਨੂੰ ਸਾਬਤ ਕਰਨ ਲਈ ਸਕੂਲ ਖਿਲਾਫ ਕੋਈ ਠੋਸ ਗਲਤੀ ਨਾ ਲੱਭਣ 'ਤੇ ਕਮਰੇ ਦੀਆਂ ਲਾਈਟਾਂ ਬੰਦ ਕਰਕੇ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਦੇ ਸੂਬੇ ਤੋਂ ਬਾਹਰਲੇ ਵਿਅਕਤੀਆਂ ਦੁਆਰਾ ਸੱਤਾ ਹਾਸਲ ਕਰਨ ਦੀ ਲਾਲਸਾ ਵਿੱਚ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਹੁੰਦਾ ਹੈ।

ਇਹ ਵੀ ਪੜ੍ਹੋ: ਮੇਰੇ ਲਈ ਦਰਵਾਜੇ ਬੰਦ ਕਰਨ ਵਾਲੇ ਅਮਰਿੰਦਰ ਸਿੰਘ ਅੱਜ ਘਰ ਬੈਠੇ ਹਨ ਅਤੇ ਮੋਦੀ ਦੇ ਤਲਵੇ ਚੱਟ ਰਹੇ: ਨਵਜੋਤ ਸਿੱਧੂ

Last Updated :Dec 20, 2021, 10:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.