ETV Bharat / city

ਚੰਦਾ ਨਾਮ ਦੀ ਲੜਕੀ ਬਣ ਕੇ ਪੈਸੇ ਠੱਗਦਾ ਸੀ ਨਾਈਜੀਰੀਅਨ, ਜ਼ਮਾਨਤ ਅਰਜ਼ੀ ਰੱਦ

author img

By

Published : Apr 21, 2021, 2:36 PM IST

ਚੰਦਾ ਨਾਮ ਦੀ ਲੜਕੀ ਬਣ ਕੇ ਲੋਕਾਂ ਤੋਂ ਪੈਸੇ ਠੱਗਦਾ ਸੀ ਨਾਈਜੀਰੀਆ, ਕੋਰਟ ਨੇ ਜ਼ਮਾਨਤ ਦੀ ਅਰਜ਼ੀ ਕੀਤੀ ਰੱਦ
ਚੰਦਾ ਨਾਮ ਦੀ ਲੜਕੀ ਬਣ ਕੇ ਲੋਕਾਂ ਤੋਂ ਪੈਸੇ ਠੱਗਦਾ ਸੀ ਨਾਈਜੀਰੀਆ, ਕੋਰਟ ਨੇ ਜ਼ਮਾਨਤ ਦੀ ਅਰਜ਼ੀ ਕੀਤੀ ਰੱਦ

ਨਾਈਜੀਰੀਅਨ ਲੜਕੀ ਚੰਦਾ ਨਾਮ ਦੀ ਲੜਕੀ ਬਣ ਕੇ ਸੋਸ਼ਲ ਮੀਡੀਆ ਉੱਤੇ ਚੈਟ ਕਰਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਦੀ ਸੀ।ਇਸ ਨੂੰ ਜਨਵਰੀ ਵਿਚ ਚੰਡੀਗੜ੍ਹ ਪੁਲਿਸ ਨੇ ਗ੍ਰੇਟਰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪਿੱਛਲੇ ਤਿੰਨ ਮਹੀਨੇ ਤੋਂ ਜੇਲ੍ਹ ਬੰਦ ਹੈ।ਹੁਣ ਉਸ ਨੇ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ ਪਰ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਮਾਨਤ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ।

ਚੰਡੀਗੜ੍ਹ: ਚੰਡੀਗੜ੍ਹ ਵਿਚ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਨਾਈਜੀਰੀਅਨ ਲੜਕੀ ਚੰਦਾ ਨਾਮ ਦੀ ਲੜਕੀ ਬਣ ਕੇ ਸੋਸ਼ਲ ਮੀਡੀਆ ਉੱਤੇ ਚੈਟ ਕਰਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਦੀ ਸੀ।ਚੰਦਾ ਨਾਮ ਦੀ ਲੜਕੀ ਨੂੰ ਜਨਵਰੀ ਵਿਚ ਚੰਡੀਗੜ੍ਹ ਪੁਲਿਸ ਨੇ ਗ੍ਰੇਟਰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਪਿੱਛਲੇ ਤਿੰਨ ਮਹੀਨੇ ਤੋਂ ਜੇਲ੍ਹ ਬੰਦ ਹੈ।ਹੁਣ ਉਸ ਨੇ ਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ।ਪਰ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਮਾਨਤ ਦੀ ਅਰਜ਼ੀ ਖਾਰਿਜ ਕਰ ਦਿੱਤੀ ਹੈ।

ਇਸ ਦੀ ਸ਼ਿਕਾਇਤ ਕਰਤਾ ਸਾਧੂ ਸਿੰਘ ਨੇ ਦੱਸਿਆ ਹੈ ਕਿ ਉਸ ਨੂੰ ਚੰਦਾ ਨਾਮ ਦੀ ਮਹਿਲਾ ਨੇ ਸੋਸ਼ਲ ਮੀਡੀਆ ਉੱਤੇ ਮੈਸੇਜ ਭੇਜਿਆ ਅਤੇ ਫਿਰ ਉਨ੍ਹਾਂ ਦੀ ਵਾਟਸ ਐਪ ਉੱਤੇ ਗੱਲ ਹੋਣ ਲੱਗੀ।ਇਸ ਦੌਰਾਨ ਚੰਦਾ ਨੇ ਦੱਸਿਆ ਹੈ ਕਿ ਉਹ ਯੂ ਕੇ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ।ਉਸ ਦੇ ਪਤੀ ਨੇ ਕੋਲ ਕਾਫ਼ੀ ਧਨ ਦੌਲਤ ਸੀ ਜੋ ਹੁਣ ਉਸ ਦੇ ਕੋਲ ਆ ਗਈ ਹੈ ਅਤੇ ਉਹ ਗ਼ਰੀਬ ਲੋਕਾਂ ਵਿਚ ਵੰਡਣਾ ਚਾਹੁੰਦੀ ਹੈ।ਚੰਦਾ ਨੇ ਮੈਸੇਜ ਵਿਚ ਇਹ ਵੀ ਕਿਹਾ ਕਿ ਉਹ ਕੋਰੀਅਰ ਦੁਆਰਾ ਕਾਫ਼ੀ ਪੈਸੇ ਭੇਜ ਰਹੀ ਹੈ ਅਤੇ ਉਹ ਦਿੱਲੀ ਤੋਂ ਪੇਮੈਂਟ ਲੈ ਲਵੇ।

ਸਾਧੂ ਸਿੰਘ ਨੂੰ 18 ਮਈ 2020 ਨੂੰ ਕਾਲ ਆਈ ਕਿ ਕੋਰੀਅਰ ਆ ਗਿਆ ਅਤੇ ਉਹ ਰਿਸੀਵ ਕਰ ਲਵੇ।ਉਨ੍ਹਾਂ ਨੇ ਕਿਹਾ ਕਿ ਕੋਰੀਅਰ ਲੈਣ ਲਈ 48 ਹਜ਼ਾਰ 700 ਰੁਪਏ ਜਮ੍ਹਾ ਕਰਵਾ ਦੇਵੇ।ਇਸ ਤੋਂ ਬਾਅਦ ਸਾਧੂ ਸਿੰਘ ਨੂੰ ਫਿਰ ਕਾਲ ਆਈ ਇੱਕ ਲੱਖ 60 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਹੈ।ਇਸ ਤੋਂ ਮਿਨਿਸਟਰੀ ਆਫ਼ ਫਾਈਨੈਂਸ ਦੀ ਪ੍ਰਵਾਨਗੀ ਦੇ ਨਾਮ ਉੱਤੇ 3 ਲੱਖ 80 ਹਜ਼ਾਰ ਫਿਰ ਮੰਗੇ।ਇੱਥੇ ਹੀ ਬਸ ਨਹੀਂ ਹੋਈ ਅਖੀਰ ਵਿਚ ਵੈਰੀਫਿਕੇਸ਼ਨ, ਇਨਕਮ ਟੈਕਸ, ਅਤੇ ਬ੍ਰਿਟਿਸ਼ ਗੌਰਮਿੰਟ ਦੇ ਡਾਕੂਮੈਂਟ ਦੇ ਨਾਮ ਉੱਤੇ ਪੈਸੇ ਮੰਗੇ ਗਏ।ਸਾਧੂ ਸਿੰਘ ਕੋਰੀਅਰ ਪ੍ਰਾਪਤ ਕਰਨ ਤੱਕ 14 ਲੱਖ 6 ਹਜ਼ਾਰ 730 ਰੁਪਏ ਜਮ੍ਹਾ ਕਰਵਾ ਚੁੱਕੇ ਸੀ।ਇਹ ਸਭ ਹੋਣ ਤੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਗਈ।ਇਸ ਤੋਂ ਬਾਅਦ ਸਾਧੂ ਸਿੰਘ ਦੀ ਸ਼ਿਕਾਇਤ ਦੇ ਆਧਾਰ ਪੁਲਿਸ ਨੇ ਕੇਸ ਦਰਜ ਕਰ ਕੇ ਨਾਈਜੀਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜੋ:ਬੀਕਾਨੇਰ ਦੇ ਨੋਖਾ ਸਬ ਜੇਲ੍ਹ ਵਿਚੋਂ ਪੰਜ ਕੈਦੀ ਹੋਏ ਫ਼ਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.