ETV Bharat / city

ਕਿਸਾਨੀ ਮੁੱਦੇ 'ਤੇ BJP ਦੀ ਬਿਆਨਬਾਜ਼ੀ 'ਤੇ ਕੈਪਟਨ ਨੇ ਜੇਪੀ ਨੱਢਾ ਨੂੰ ਦਿੱਤੀ ਚਿਤਾਵਨੀ

author img

By

Published : Nov 1, 2020, 6:17 PM IST

Updated : Nov 1, 2020, 10:17 PM IST

ਕੈਪਟਨ ਨੇ ਜੇਪੀ ਨੱਡਾ ਨੂੰ ਪੱਤਰ ਲਿੱਖ ਦਿੱਤੀ ਚਿਤਾਵਨੀ
ਕੈਪਟਨ ਨੇ ਜੇਪੀ ਨੱਡਾ ਨੂੰ ਪੱਤਰ ਲਿੱਖ ਦਿੱਤੀ ਚਿਤਾਵਨੀ

ਭਾਜਪਾ ਵੱਲੋਂ ਕਿਸਾਨੀ ਅੰਦੋਲਨ ਦਾ ਨਕਸਲਵਾਦ ਨਾਲ ਤੁਲਨਾ ਕਰਨ ਅਤੇ ਰੇਲਵੇ ਵੱਲੋਂ ਮਾਲ ਗੱਡੀਆਂ ਦੀ ਨਿਰੰਤਰ ਮੁਅੱਤਲੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਇੱਕ ਪੱਤਰ ਲਿੱਖ ਕੇ ਚਿਤਾਵਨੀ ਦਿੱਤੀ ਹੈ।

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਜਿੱਥੇ ਕਿਸਾਨ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ ਉੱਥੇ ਹੀ ਸਰਕਾਰ ਆਪਣੇ ਤਾਨਾਸ਼ਾਹੀ ਫ਼ੈਸਲੇ ਲਾਗੂ ਕਰਨ 'ਤੇ ਅੜੀ ਹੋਈ ਹੈ। ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲਏ ਗਏ ਹਨ, ਪਰ ਫਿਰ ਵੀ ਸੂਬੇ ਵਿੱਚ ਰੇਲਾਂ ਦੀ ਆਵਾਜਾਈ ਉੱਤੇ ਕੇਂਦਰ ਸਰਕਾਰ ਨੇ ਰੋਕ ਲਗਾਈ ਹੋਈ ਹੈ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਇੱਕ ਪੱਤਰ ਲਿੱਖਿਆ ਹੈ। ਭਾਜਪਾ ਵੱਲੋਂ ਕਿਸਾਨੀ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਕੀਤੇ ਜਾਣ ਨੂੰ ਲੈ ਕੇ ਕੈਪਟਨ ਨੇ ਭਾਜਪਾ ਆਗੂਆਂ ਉੱਤੇ ਵੀ ਨਿਸ਼ਾਨੇ ਲਾਏ ਹਨ।

ਨਾਜ਼ੁਕ ਸਮੇਂ 'ਤੇ ਸਾਨੂੰ ਸਭ ਦੀ ਲੋੜ
ਰੇਲਵੇ ਵੱਲੋਂ ਮਾਲ ਗੱਡੀਆਂ ਦੀ ਨਿਰੰਤਰ ਮੁਅੱਤਲੀ ਅਤੇ ਕਿਸਾਨੀ ਅੰਦੋਲਨ ਦੀ ਨਕਸਲਵਾਦ ਨਾਲ ਤੁਲਨਾ ਕੀਤੇ ਜਾਣ 'ਤੇ ਚਿੰਤਾ ਜ਼ਾਹਿਰ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਰਾਹੀਂ ਜੇਪੀ ਨੱਢਾ ਨੂੰ ਕਿਹਾ ਹੈ ਕਿ ਇਸ ਦੇ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਲਈ ਖ਼ਤਰਨਾਕ ਨਤੀਜੇ ਹੋ ਸਕਦੇ ਹਨ। ਕੈਪਟਨ ਨੇ ਕਿਹਾ ਕਿ ਇਸ ਨਾਜ਼ੁਕ ਸਮੇਂ 'ਤੇ ਸਾਨੂੰ ਸਭ ਦੀ ਲੋੜ ਹੈ ਕਿ ਉਹ ਆਪਣੇ ਰਾਜਨੀਤਿਕ ਹਿੱਤਾਂ ਨੂੰ ਉਤਸ਼ਾਹਿਤ ਕਰਨ ਲਈ ਕਿਸੇ ਵੀ ਪਰਤਾਵੇ ਨੂੰ ਦੂਰ ਕਰਨ। ਇਹ ਰਾਜਨੀਤਿਕ ਟਕਰਾਅ ਜਾਂ ਜਵਾਬੀ ਦੋਸ਼ਾਂ ਦਾ ਸਮਾਂ ਨਹੀਂ ਹੈ।
ਗੰਭੀਰ ਮੁੱਦੇ ਨੂੰ ਸੁਲਝਾਉਣ ਲਈ ਅਗਵਾਈ ਕਰੇ ਕੇਂਦਰ ਸਰਕਾਰ
ਕੈਪਟਨ ਨੇ ਕਿਹਾ ਕਿ ਕੇਂਦਰ ਨੂੰ ਇਸ ਗੰਭੀਰ ਮੁੱਦੇ ਨੂੰ ਸੁਲਝਾਉਣ ਲਈ ਅਗਵਾਈ ਕਰਨੀ ਚਾਹੀਦੀ ਹੈ, ਜੋ ਨਾ ਸਿਰਫ਼ ਪੰਜਾਬ ਨੂੰ, ਬਲਕਿ ਦੂਜੇ ਰਾਜਾਂ ਅਤੇ ਰਾਸ਼ਟਰੀ ਸੁਰੱਖਿਆ ਨੂੰ ਵੀ ਅਣਸੁਖਾਵੀਂ ਦੁਰਦਸ਼ਾ ਅਤੇ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਕੇਂਦਰ ਦੀ ਪ੍ਰਮੁੱਖ ਪਾਰਟੀ ਦੇ ਨੇਤਾ ਵਜੋਂ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹੋ।
  • ‘Centre should take lead to resolve this grave issue that's causing untold misery & losses not just to Punjab but to other States & national security as well. And you as leader of the major party at the Centre can play a pivotal role’: @capt_amarinder in #openletter to @JPNadda https://t.co/4wavWk3nR4

    — Raveen Thukral (@RT_MediaAdvPbCM) November 1, 2020 " class="align-text-top noRightClick twitterSection" data=" ">
'ਨਕਸਲ ਤਾਕਤਾਂ' ਵਾਲਾ ਬਿਆਨ ਬੇਵਕੂਫਾ ਅਤੇ ਬੇਬੁਨਿਆਦ
ਮੁੱਖ ਮੰਤਰੀ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਬਿਆਨਾਂ ਦਾ ਖ਼ਾਸ ਨੋਟਿਸ ਲੈਂਦਿਆਂ ਵੱਖ-ਵੱਖ ਭਾਜਪਾ ਨੇਤਾਵਾਂ, ਮੈਂਬਰਾਂ ਦੀ ਮੌਜੂਦਾ ਸੰਕਟ ਦੀ ਸਥਿਤੀ ਪ੍ਰਤੀ ਵੱਖਰੀਆਂ ਟਿੱਪਣੀਆਂ ਨੂੰ ਦੁਖੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਇਹ ਆਗੂ 'ਮੇਰੀ ਸਰਕਾਰ ਉੱਤੇ ਮਿਲੀਭੁਗਤ ਦਾ ਬੇਵਕੂਫਾ ਅਤੇ ਬੇਬੁਨਿਆਦ ਇਲਜ਼ਾਮ, ਜਿਸ ਨੂੰ ਉਹ 'ਨਕਸਲ ਤਾਕਤਾਂ' ਕਹਿੰਦੇ ਵੀ ਹਨ, ਦੀ ਪਰਿਪੱਕਤਾ ਦੀ ਹੈਰਾਨ ਕਰਨ ਵਾਲੀ ਘਾਟ ਅਤੇ ਮੌਜੂਦਾ ਸਥਿਤੀ ਦੀ ਸਮਝ ਦੀ ਅਣਹੋਂਦ ਨੂੰ ਦਰਸਾਉਂਦਾ ਹੈ।
Last Updated :Nov 1, 2020, 10:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.