ETV Bharat / city

ਮੁੱਕੇਬਾਜ਼ ਵਿਜੇਂਦਰ ਸਿੰਘ ਵੱਲੋਂ ਮੂਸੇਵਾਲਾ ਦੇ ਗੀਤ SYL ਦੀ ਵਕਾਲਤ, ਕਿਹਾ- 'ਕੁਝ ਵੀ ਗਲਤ ਨਹੀਂ ਕਿਹਾ'

author img

By

Published : Jun 24, 2022, 11:40 AM IST

ਮੁੱਕੇਬਾਜ਼ ਵਿਜੇਂਦਰ ਸਿੰਘ
ਮੁੱਕੇਬਾਜ਼ ਵਿਜੇਂਦਰ ਸਿੰਘ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਕਾਂਗਰਸੀ ਆਗੂ ਅਤੇ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵਕਾਲਤ ਕੀਤੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਫੇਸਬੁੱਕ ਪਾਈ ਗਈ ਹੈ ਜਿਸ ’ਚ ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗੀਤ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੋਣ ਦੇ ਨਾਲ ਹੀ ਇਹ ਗੀਤ ਵਿਵਾਦਾਂ ’ਚ ਵੀ ਆ ਗਿਆ ਹੈ। ਕਈ ਸਿਆਸੀ ਆਗੂਆਂ ਵੱਲੋਂ ਇਸ ਗਾਣੇ ’ਤੇ ਪ੍ਰਤੀਕ੍ਰਿਰਿਆ ਵੀ ਸਾਹਮਣੇ ਆਉਣ ਲੱਗੀ ਹੈ। ਉੱਥੇ ਹੀ ਹੁਣ ਹਰਿਆਣਾ ਦੇ ਮੁੱਕੇਬਾਜ਼ ਅਤੇ ਕਾਂਗਰਸੀ ਆਗੂ ਵਿਜੇਂਦਰ ਸਿੰਘ ਦੀ ਪ੍ਰਤੀਕ੍ਰਿਰਿਆ ਸਾਹਮਣੇ ਆਈ ਹੈ।

ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਗੀਤ ਦੀ ਕੀਤੀ ਵਕਾਲਤ: ਸੋਸ਼ਲ ਮੀਡੀਆ ’ਤੇ ਕਾਂਗਰਸੀ ਆਗੂ ਅਤੇ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐੱਲ ਦੀ ਹਿਮਾਇਤ ਕੀਤੀ ਹੈ। ਉਨ੍ਹਾਂ ਗੀਤ ਨੂੰ ਲੈ ਕੇ ਕਿਹਾ ਕਿ ਮੂਸੇਵਾਲਾ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ। ਇਸ ਸਬੰਧੀ ਵਿਜੇਂਦਰ ਸਿੰਘ ਨੇ ਫੇਸਬੁੱਕ ਪੋਸਟ ਪਾਈ ਹੈ। ਜਿਸ ਚ ਉਨ੍ਹਾਂ ਨੇ ਗੀਤ ਦੇ ਕੁਝ ਬੋਲਾਂ ਦਾ ਵੀ ਜ਼ਿਕਰ ਕੀਤਾ ਹੈ।

ਮੁੱਕੇਬਾਜ਼ ਵਿਜੇਂਦਰ ਸਿੰਘ
ਮੁੱਕੇਬਾਜ਼ ਵਿਜੇਂਦਰ ਸਿੰਘ

ਵਿਜੇਂਦਰ ਸਿੰਘ ਨੇ ਆਪਣੀ ਪੋਸਟ ’ਚ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਐਸਵਾਈਐਲ ਗੀਤ ਦੀ ਲਾਈਨ ਓਨਾ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ" ਨੂੰ ਲੈ ਕੇ ਲੋਕਾਂ ਨੂੰ ਉਲਝਣ ’ਚ ਹਨ ਕਿ ਪਾਣੀ ਦਾ ਤੁਪਕਾ ਕਿਸ ਨੂੰ ਨਹੀਂ ਦਿੰਦੇ ? ਹਰਿਆਣਾ ਨੂੰ ? ਤਾਂ ਇਸ ਲਾਈਨ ਦੇ ਅਰਥ ਸਮਝਣ ਦੇ ਲਈ-'ਸਾਨੂੰ ਸਾਡਾ ਪਿਛੋਕੜ ਅਤੇ ਸਾਡਾ ਲਾਣਾ ਦੇ ਦਿਓ, ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ' ਨੂੰ ਧਿਆਨ ਨਾਲ ਸਮਝੋਂ ਕਿ ਸ਼ੁਰੂਆਤ ਚ ਹੀ ਪਰਿਵਾਰ ਇਕ ਕਰਨ ਦੀ ਗੱਲ ਕਹਿ ਰਿਹਾ ਹੈ , ਯਾਨੀ ਕਿ ਸਾਡਾ ਪਰਿਵਾਰ(ਰਾਜ) ਇਕ ਕਰ ਦਿਓ ਅਸੀ ਆਪਣਾ ਮਸਲਾ ਖ਼ੁਦ ਹੱਲ ਕਰ ਲਵਾਂਗੇ। ਇਸ ਗਾਣੇ ਦੀ ਇਕ ਲਾਈਨ ਹੋਰ ਹੈ- 'ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ' ਇਸਨੂੰ ਵੀ ਸਮਝਣ ਦੀ ਜ਼ਰੂਰਤ ਹੈ । ਪੱਗ(ਪਗੜੀ) ਨੂੰ ਸਿਰਫ਼ ਸਿੱਖੀ ਨਾਲ ਜੋੜਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਚ ਵੀ ਪਗੜੀ ਨੂੰ ਬਹੁਤ ਅਹਿਮ ਮੰਨਿਆ ਜਾਂਦਾ ਹੈ। ਅਤੇ ਟੋਪੀ ਵਾਲੇ ਇਹ ਨੇਤਾ ਨੇ, ਜੋ ਸਾਨੂੰ ਆਪਸ ਚ ਲੜਵਾਉਂਦੇ ਨੇ..

ਨੋਟ- ਇਸ ਗਾਣੇ ਚ ਉਨ੍ਹਾਂ ਲੋਕਾਂ ਨੂੰ ਹੀ ਜਲਣ ਹੋ ਰਹੀ ਹੈ ,, ਜੋ ਲੋਕਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ,ਯੂਪੀ ਦੇ ਕਿਸਾਨਾਂ 'ਚ ਅੱਤਵਾਦ ਦਿੱਖਦਾ ਹੈ।

ਇਹ ਵੀ ਪੜੋ: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ SYL ਗੀਤ

ਕਾਬਿਲੇਗੌਰ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL ਰਿਲੀਜ਼ ਹੋਇਆ। ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ। ਗੀਤ ਸੁਣਨ ਤੋਂ ਬਾਅਦ ਇਸਦੀ ਵਜ੍ਹਾ ਸਾਹਮਣੇ ਆਈ ਹੈ। ਅਸਲ ਵਿੱਚ ਇਹ ਪਹਿਲਾ ਗੀਤਾ ਹੈ, ਜਿਸ ਵਿੱਚ ਸਿੱਧੂ ਮੁੂਸੇਵਾਲਾ ਨੇ ਪੰਜਾਬ ਲਈ ਖੁਦਮੁਖ਼ਤਿਆਰੀ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.