ETV Bharat / city

ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਿਆਨ

author img

By

Published : Feb 17, 2022, 5:41 PM IST

Updated : Feb 17, 2022, 7:23 PM IST

ਚਰਨਜੀਤ ਚੰਨੀ ਨੇ ਆਪਣੇ ਵਿਵਾਦਿਤ ਬਿਆਨ 'ਤੇ ਸਫ਼ਾਈ ਦਿੰਦਿਆ ਕਿਹਾ ਹੈ ਕਿ ਇਨ੍ਹਾਂ ਪਰਵਾਸੀਆਂ ਨਾਲ ਸਾਡਾ ਨੌਂਹ ਮਾਸ ਦਾ ਰਿਸ਼ਤਾ ਹੈ ਤੇ ਇਨ੍ਹਾਂ ਨੇ ਪੰਜਾਬ ਵਿੱਚ ਆ ਕੇ ਸਾਡੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਇਆ ਹੈ। ਇਸ ਤੋਂ ਇਲਾਵਾਂ ਚੰਨੀ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ

ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਆਇਆ ਚੰਨੀ ਦਾ ਵੱਡਾ ਬਿਆਨ
ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਆਇਆ ਚੰਨੀ ਦਾ ਵੱਡਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਰੂਪਨਗਰ 'ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ (punjab cm controversial statement on bihari people) ਬਿਹਾਰ ਦੇ ਲੋਕਾਂ 'ਤੇ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਬਿਹਾਰ 'ਚ ਸਿਆਸੀ ਅੰਦੋਲਨ ਤੇਜ਼ ਹੋ ਗਿਆ ਹੈ।

ਚਰਨਜੀਤ ਚੰਨੀ 'ਤੇ FIR ਦਰਜ ਹੋਣ ਤੋਂ ਬਾਅਦ ਆਇਆ ਚੰਨੀ ਦਾ ਵੱਡਾ ਬਿਆਨ

ਇਸੇ ਕੜੀ ਵਿੱਚ ਕਈ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਦਾ ਵਿਰੋਧ ਕੀਤਾ ਹੈ। ਜਿਸ ਤੋਂ ਬਾਅਦ ਵੀਰਵਾਰ ਨੂੰ ਭਾਜਪਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਮਨੀਸ਼ ਸਿੰਘ ਦੀ ਅਗਵਾਈ ਵਿੱਚ ਦਰਜਨਾਂ ਭਾਜਪਾ ਵਰਕਰਾਂ ਨੇ ਪਟਨਾ ਦੇ ਕਦਮਕੁਆਨ ਥਾਣੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਖ਼ਿਲਾਫ਼ ਐਫਆਈਆਰ ਦਰਜ ਕਰਵਾਈ।

ਇਸ ਤੋਂ ਇਲਾਵਾਂ ਚਰਨਜੀਤ ਚੰਨੀ ਨੇ ਆਪਣੇ ਵਿਵਾਦਿਤ ਬਿਆਨ 'ਤੇ ਸਫ਼ਾਈ ਦਿੰਦਿਆ ਕਿਹਾ ਹੈ ਕਿ ਇਨ੍ਹਾਂ ਪਰਵਾਸੀਆਂ ਨਾਲ ਸਾਡਾ ਨੌਂਹ ਮਾਸ ਦਾ ਰਿਸ਼ਤਾ ਹੈ ਤੇ ਇਨ੍ਹਾਂ ਨੇ ਪੰਜਾਬ ਵਿੱਚ ਆ ਕੇ ਸਾਡੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਇਆ ਹੈ। ਇਸ ਤੋਂ ਇਲਾਵਾਂ ਚੰਨੀ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਕੇਜਰੀਵਾਲ ਵਰਗੇ ਸਾਡੇ ਲੋਕਾਂ ਨੂੰ ਨਾ ਜੋੜ ਕੇ ਦੇਖਿਆ ਜਾਵੇ ਇਹ ਦੇਸ਼ ਵਿੱਚ ਗੜਬੜੀ ਫੈਲਾਉਣਾ ਚਾਹੁੰਦੇ ਹਨ।

ਇਹ ਵੀ ਪੜੋ:- ਕਾਂਗਰਸ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ 'ਚੋਂ ਕੱਢਿਆ

Last Updated :Feb 17, 2022, 7:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.