ETV Bharat / city

ਸੀਐੱਮ ਮਾਨ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਰਕਾਰੀ ਛੁੱਟੀ ਦਾ ਐਲਾਨ

author img

By

Published : Mar 22, 2022, 11:31 AM IST

Updated : Mar 22, 2022, 1:31 PM IST

ਭਲਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੀਐੱਮ ਮਾਨ ਵੱਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਛੁੱਟੀ ਸਿਰਫ ਨਵਾਂਸ਼ਹਿਰ ’ਚ ਹੁੰਦੀ ਸੀ ਪਰ ਹੁਣ ਪੂਰੇ ਪੰਜਾਬ ਚ ਹੋਵੇਗੀ।

ਸ਼ਹੀਦੀ ਦਿਹਾੜੇ ’ਤੇ ਸਰਕਾਰੀ ਛੁੱਟੀ ਦਾ ਐਲਾਨ
ਸ਼ਹੀਦੀ ਦਿਹਾੜੇ ’ਤੇ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ: ਵਿਧਾਨਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਮੁੱਖ ਮੰਤਰੀ ਸੀਐੱਮ ਭਗਵੰਤ ਮਾਨ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਛੁੱਟੀ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਨਵਾਂਸ਼ਹਿਰ ਚ ਹੀ ਛੁੱਟੀ ਹੁੰਦੀ ਸੀ। ਪਰ ਸੀਐੱਮ ਦੇ ਐਲਾਨ ਤੋਂ ਬਾਅਦ ਹੁਣ ਇਹ ਛੁੱਟੀ ਪੂਰੇ ਪੰਜਾਬ ਚ ਹੋਵੇਗੀ।

  • On the martyrdom day of Shaheed-e-Azam Bhagat Singh, there will be a public holiday in Punjab.

    On this occasion, people of Punjab can pay their tributes to Shaheed Bhagat Singh by visiting his village of Khatkar Kalan. pic.twitter.com/BMpfQsxlaI

    — Bhagwant Mann (@BhagwantMann) March 22, 2022 " class="align-text-top noRightClick twitterSection" data=" ">

ਇਸ ਦੌਰਾਨ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦੀ ਥਾਂ ਜੇਕਰ ਬੱਚਿਆ ਨੂੰ ਸ਼ਹੀਦਾ ਬਾਰੇ ਦੱਸਿਆ ਜਾਵੇ ਤਾਂ ਵਧੀਆ ਹੋਵੇਗਾ। ਜਿਸ ’ਤੇ ਸੀਐੱਮ ਮਾਨ ਨੇ ਕਿਹਾ ਕਿ ਇਹ ਛੁੱਟੀ ਇਸੇ ਕਾਰਨ ਹੈ ਕਿ ਬੱਚੇ, ਨੌਜਵਾਨ ਅਤੇ ਹੋਰ ਲੋਕ ਖਟਕੜ ਕਲਾਂ ਵਿਖੇ ਜਾ ਕੇ ਸ਼ਹੀਦਾਂ ਬਾਰੇ ਕੁਝ ਪੜ ਸਕਣ।

ਸੀਐੱਮ ਮਾਨ ਦੇ ਸਵਾਲਾਂ ’ਚ ਘਿਰੇ ਰਾਜਾ ਵੜਿੰਗ

ਸੀਐੱਮ ਮਾਨ ਨੇ ਵਿਧਾਨਸਭਾ ਚ ਵੜਿੰਗ ਨੂੰ ਪੁੱਛਿਆ ਕਿ ਭਗਤ ਸਿੰਘ ਦਾ ਜਨਮਦਿਨ ਦੱਸੋ ਕਦੋਂ ਹੁੰਦਾ ਹੈ । ਤਾਂ ਸੀਐੱਮ ਮਾਨ ਨੇ ਦੱਸਿਆ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ। ਸੀਐੱਮ ਮਾਨ ਨੇ ਦੱਸਿਆ ਕਿ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮਦਿਨ ਹੁੰਦਾ ਹੈ।

  • ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਮੌਕੇ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਹੋਵੇਗੀ। ਤਾਂਕਿ ਇਸ ਮੌਕੇ ਪੰਜਾਬ ਦੇ ਲੋਕ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕਰ ਸਕਣ। pic.twitter.com/RlYARwzlCz

    — Bhagwant Mann (@BhagwantMann) March 22, 2022 " class="align-text-top noRightClick twitterSection" data=" ">

ਇਸ ਤੋਂ ਇਲਾਵਾ ਪੰਜਾਬ ਵਿਧਾਨਸਭਾ ’ਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਸਥਾਪਿਤ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ। ਸੀਐੱਮ ਭਗਵੰਤ ਮਾਨ ਵੱਲੋਂ ਇਹ ਮਤਾ ਪੇਸ਼ ਕੀਤਾ ਗਿਆ ਸੀ।

ਇਹ ਵੀ ਪੜੋ: 'ਆਪ' ਵੱਲੋਂ ਨਾਮਜ਼ਦ ਰਾਜਸਭਾ ਉਮੀਦਵਾਰ ਦਿੱਲੀ ਲਈ ਨਵੀਂ ਬੈਟਰੀਆਂ- ਸਿੱਧੂ

Last Updated :Mar 22, 2022, 1:31 PM IST

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.