ETV Bharat / city

ਅਨਮੋਲ ਗਗਨ ਮਾਨ ਦੇ ਹੱਕ 'ਚ ਬੱਬੂ ਮਾਨ, ਲਾਠੀਚਾਰਜ ਦੀ ਕੀਤੀ ਨਿੰਦਾ

author img

By

Published : Aug 31, 2021, 1:48 PM IST

ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੰਸਟਾਗ੍ਰਾਮ (Instagram)ਉਤੇ ਇਕ ਪੋਸਟ ਸ਼ਾਂਝੀ ਕੀਤੀ ਗਈ ਹੈ।ਜਿਸ ਵਿਚ ਬਾਬੂ ਮਾਨ ਨੇ ਲਿਖਿਆ ਹੈ ਕਿ ਸਿਆਸਤ ਤੋਂ ਪਰੇ ਇਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਤੇ ਪੰਜਾਬ ਦੀਆਂ ਧੀਆਂ ਉਤੇ ਅੱਤਿਆਚਾਰ ਦੀ ਅਸੀਂ ਸਾਫ਼ ਸਬਦਾਂ ਵਿਚ ਨਿੰਦਾ ਕਰਦੇ ਹਾਂ।

ਮਾਨ ਵੱਲੋਂ ਅਨਮੋਲ ਗਗਨ 'ਤੇ ਲਾਠੀਚਾਰਜ ਦੀ ਨਿੰਦਾ
ਮਾਨ ਵੱਲੋਂ ਅਨਮੋਲ ਗਗਨ 'ਤੇ ਲਾਠੀਚਾਰਜ ਦੀ ਨਿੰਦਾ

ਚੰਡੀਗੜ੍ਹ:ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੰਸਟਾਗ੍ਰਾਮ (Instagram) ਉਤੇ ਇਕ ਪੋਸਟ ਸ਼ਾਂਝੀ ਕੀਤੀ ਗਈ ਹੈ।ਜਿਸ ਵਿਚ ਬਾਬੂ ਮਾਨ ਨੇ ਲਿਖਿਆ ਹੈ ਕਿ ਸਿਆਸਤ ਤੋਂ ਪਰੇ ਇਕ ਕਲਾਕਾਰ ਹੋਣ ਦੇ ਨਾਤੇ ਅਨਮੋਲ ਗਗਨ ਮਾਨ ਤੇ ਪੰਜਾਬ ਦੀਆਂ ਧੀਆਂ ਉਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੇ ਗਏ ਅੱਤਿਆਚਾਰ ਦੀ ਅਸੀਂ ਸਾਫ਼ ਸਬਦਾਂ ਵਿਚ ਨਿੰਦਾ ਕਰਦੇ ਹਾਂ।ਉਨ੍ਹਾਂ ਨੇ ਲਿਖਿਆ ਹੈ ਕਿ ਦੂਜੀ ਗੱਲ ਕੁੱਝ ਛਲਾਰੂਆਂ ਨੇ ਫੋਟੋ ਉਤੇ ਬੜੀ ਭੱਦੀ ਸ਼ਬਦਾਵਲੀ ਵਰਤੀ ਹੈ ਉਨ੍ਹਾਂਂ ਨੂੰ ਲਾਹਨਤ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਆਪ ਦੀ ਮਹਿਲਾ ਵਿੰਗ (Women's Wing) ਅਤੇ ਵਰਕਰਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਲਾਠੀਚਾਰਜ ਅਤੇ ਪਾਣੀ ਦੀਆਂ ਬਛਾੜਾਂ ਮਾਰਨ ਮਾਰੀਆਂ ਗਈਆ ਸਨ।ਇਹ ਪ੍ਰਦਰਸ਼ਨ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅਤੇ ਦੇਸ਼ ਭਰ ਵਿਚ ਔਰਤਾਂ ਉਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ਼ ਕੀਤਾ ਗਿਆ ਸੀ।

ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਅਨਮੋਲ ਗਗਨ ਮਾਨ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਇਸ ਪੋਸਟ ਨੂੰ 70301 ਲਾਈਕ ਮਿਲੇ ਹਨ।ਦਰਸ਼ਕਾਂ ਵੱਲੋਂ ਇਸ ਪੋਸਟ ਉਤੇ ਟਿੱਪਣੀਆਂ ਕਰਕੇ ਪ੍ਰਸ਼ਾਸਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Drugs Case: ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.