ETV Bharat / city

Assembly Elections 2022: ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ...

author img

By

Published : Sep 6, 2021, 6:02 PM IST

Updated : Sep 7, 2021, 5:38 PM IST

ਵਿਧਾਨਸਭਾ ਚੋਣਾਂ ਲਈ ਅਕਾਲੀ ਦਲ ਉਮੀਦਵਾਰਾਂ ਦਾ ਐਲਾਨ ਕਰਨ ਦੀ ਸੂਚੀ ਵਿੱਚ ਸਭ ਤੋਂ ਅੱਗ ਹੈ, ਉਸ ਵਾਰ ਅਕਾਲੀ ਦਲ ਨਵੇਂ ਚਿਹਰਿਆਂ ’ਤੇ ਵੀ ਦਾਅ ਖੇਡ ਰਿਹਾ ਹੈ, ਕਿਉਂਕਿ ਜਿਥੇ ਪਹਿਲਾਂ ਭਾਜਪਾ ਨਾਲ ਮਿਲ ਚੋਣਾਂ ਲੜੀਆਂ ਜਾਦੀਆਂ ਸਨ ਉਥੇ ਹੀ ਇਸ ਵਾਰ ਬਸਪਾ ਨਾਲ ਚੋਣ ਮੈਦਾਨ ਵਿੱਚ ਉਤਰਿਆਂ ਹੈ। ਵੇਖੋ ਇਹ ਖ਼ਾਸ ਰਿਪੋਰਟ...

ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ
ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ: ਪੰਜਾਬ ਵਿੱਚ 117 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਕੁਝ ਮਹੀਨੇ ਬਾਕੀ ਹਨ, ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਿਹਾ ਹੈ, ਜਦੋਂ ਕਿ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਕੇਂਦਰੀ ਲੀਡਰਸ਼ਿਪ ਨਾਲ ਤਾਲਮੇਲ ਕਰਕੇ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁੱਲ 22 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ ਜ਼ਿਆਦਾਤਰ ਉਮੀਦਵਾਰ ਉਹ ਹਨ ਜਿਨ੍ਹਾਂ ਨੇ 2017 ਦੀਆਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਲਈ ਹੈ ਅਤੇ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਪਾਰਟੀ ਦੇ ਚਿੰਨ੍ਹ ਉੱਤੇ ਪਹਿਲੀ ਵਾਰ ਚੋਣ ਲੜਨ ਦਾ ਮੌਕਾ ਮਿਲੇਗਾ।

ਇਹ ਵੀ ਪੜੋ: ਜਾਣੋਂ ਹਰਪਾਲ ਚੀਮਾ ਨੇ ਪੰਜਾਬ ਦੀ ਤੁਲਨਾ ਕਿਉਂ ਕੀਤੀ ਯੂਪੀ ਤੇ ਬਿਹਾਰ ਨਾਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 18 ਅਗਸਤ ਨੂੰ 100 ਦਿਨਾਂ ਲਈ 100 ਵਿਧਾਨ ਸਭਾ ਹਲਕਿਆਂ ਵਿੱਚ 'ਗੱਲ ਪੰਜਾਬ ਦੀ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਮੁਹਿੰਮ ਦੌਰਾਨ ਉਹ ਜਿੱਥੇ ਵੀ ਜਾ ਰਹੇ ਹਨ, ਉਥੇ ਹੀ ਉਮੀਦਵਾਰਾਂ ਦਾ ਐਲਾਨ ਕਰਨਗੇ।

ਹੁਣ ਇਸ ਰਣਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ

ਇਹ ਹਨ ਪੁਰਾਣੇ ਚਿਹਰੇ

  • ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਜਲਾਲਾਬਾਦ ਸੀਟ ਤੋਂ ਚੋਣ ਲੜ ਰਹੇ ਹਨ ਅਤੇ ਸੁਖਬੀਰ ਬਾਦਲ ਨੇ 2017 ਵਿੱਚ ਇਸੇ ਸੀਟ ਤੋਂ ਚੋਣ ਲੜੀ ਸੀ ਤੇ ਜਿੱਤ ਗਏ ਸਨ।
  • ਗੁਲਜ਼ਾਰ ਸਿੰਘ ਰਣੀਕੇ, ਜੋ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ, ਇਸ ਵਾਰ ਅਟਾਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, 2017 ਵਿੱਚ ਉਨ੍ਹਾਂ ਨੇ ਵੀ ਆਪਣੀ ਕਿਸਮਤ ਅਜ਼ਮਾਈ, ਪਰ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ।
  • ਅਮਰਪਾਲ ਸਿੰਘ ਬੋਨੀ ਅਜਨਾਲਾ ਵਿਧਾਨਸਭਾ ਹਲਕਾ ਅਜਨਾਲਾ ਤੋਂ ਚੋਣ ਮੈਦਾਨ ਉਤਾਰੇ ਗਏ ਹਨ। ਉਨ੍ਹਾਂ ਨੇ 2017 ਵਿੱਚ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਟ ’ਤੇ ਚੋਣ ਲੜੀ ਸੀ ਤੇ ਹਾਰ ਗਏ ਸਨ।
  • ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਚੋਣ ਮੈਦਾਨ ਵਿੱਚ ਹਨ, ਹਾਲਾਂਕਿ ਇਸ ਵਾਰ ਉਨ੍ਹਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਮੋੜ ਮੰਡੀ ਤੋਂ ਚੋਣ ਲੜਨਾ ਚਾਹੁੰਦੇ ਹਨ, ਪਰ ਪਾਰਟੀ ਪ੍ਰਧਾਨ ਦੀ ਤਰਫੋਂ ਉਨ੍ਹਾਂ ਨੂੰ ਰਾਮਪੁਰਾ ਫੂਲ ਤੋਂ ਚੋਣ ਲੜਨ ਲਈ ਮਨਾ ਲਿਆ ਗਿਆ।
  • ਇਸ ਤੋਂ ਇਲਾਵਾ ਅਨਿਲ ਜੋਸ਼ੀ ਨੇ ਅੰਮ੍ਰਿਤਸਰ ਉੱਤਰੀ ਸੀਟ ਤੋਂ ਭਾਜਪਾ ਤੋਂ ਚੋਣ ਲੜੀ ਸੀ ਅਤੇ ਇਸ ਵਾਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟਣ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਅੰਮ੍ਰਿਤਸਰ ਉੱਤਰੀ ਸੀਟ ਤੋਂ ਉਮੀਦਵਾਰ ਐਲਾਨ ਦਿੱਤਾ ਹੈ।
  • ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੋ ਪਹਿਲਾਂ ਵੀ ਇਸ ਸੀਟ ਤੋਂ ਚੋਣ ਲੜ ਚੁੱਕੇ ਹਨ।
  • ਪਰਮਬੰਸ ਸਿੰਘ ਬੰਟੀ ਰੋਮਾਣਾ ਇਸ ਵਾਰ ਫਿਰ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ, ਜੋ 2017 ਵਿੱਚ ਇੱਥੋਂ ਹਾਰ ਗਏ ਸਨ।
  • ਮਨਤਾਰ ਸਿੰਘ ਬਰਾੜ ਕੋਟਕਪੂਰਾ ਤੋਂ ਚੋਣ ਮੈਦਾਨ ਵਿੱਚ ਹਨ, ਜਿਹਨਾਂ ਨੇ 2017 ਵਿੱਚ ਇੱਥੋਂ ਚੋਣ ਲੜੀ ਅਤੇ ਹਾਰ ਗਏ ਸਨ।
  • ਸੂਬਾ ਸਿੰਘ 2017 ਵਿੱਚ ਜੈਤੋ ਤੋਂ ਪਾਰਟੀ ਦੇ ਉਮੀਦਵਾਰ ਸਨ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੋਂ ਹੀ ਉਮੀਦਵਾਰ ਐਲਾਨਿਆ ਹੈ।
  • ਹਲਕਾ ਗੁਰਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ ਮੁੜ ਤੋਂ ਚੋਣ ਮੈਦਾਨ ਵਿੱਚ ਹਨ ਜੋ 2017 ਵਿੱਚ ਵੀ ਇਥੋਂ ਹੀ ਚੋਣ ਲੜੇ ਸਨ।
  • 2017 ਵਿੱਚ ਸਾਹਨੇਵਾਲ ਤੋਂ ਵਿਧਾਇਕ ਬਣੇ ਸ਼ਰਨਜੀਤ ਸਿੰਘ ਢਿੱਲੋਂ ਮੁੜ ਇੱਥੋਂ ਚੋਣ ਲੜ ਰਹੇ ਹਨ।
  • ਬਾਘਾਪੁਰਾਣਾ ਤੋਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੀਰਥ ਸਿੰਘ ਮਾਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
  • ਬ੍ਰਿਜੇਂਦਰ ਸਿੰਘ ਮੱਖਣ ਬਰਾੜ ਵੀ ਇਸ ਵਾਰ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ, ਜੋ 2017 ਵਿੱਚ ਇੱਥੋਂ ਚੋਣ ਹਾਰ ਗਏ ਸਨ।
  • ਡੇਰਾਬੱਸੀ ਤੋਂ ਮੌਜੂਦਾ ਵਿਧਾਇਕ ਐਨ.ਕੇ ਸ਼ਰਮਾ ਨੂੰ ਇਸ ਵਾਰ ਮੁੜ ਉਮੀਦਵਾਰ ਐਲਾਨਿਆ ਗਿਆ ਹੈ।
  • ਗਿੱਦੜਬਾਹਾ ਤੋਂ ਪਿਛਲੀ ਚੋਣ ਹਾਰਨ ਵਾਲੇ ਹਰਦੀਪ ਸਿੰਘ ਡਿੰਪੀ ਨੂੰ ਇਸ ਵਾਰ ਫਿਰ ਟਿਕਟ ਦਿੱਤੀ ਗਈ ਹੈ।
  • ਸ੍ਰੀ ਮੁਕਤਸਰ ਸਾਹਿਬ ਤੋਂ ਮੌਜੂਦਾ ਵਿਧਾਇਕ ਕਵਰ ਜੀਤ ਸਿੰਘ ਰੋਜ਼ੀ ਬਰਕੰਦੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਨ।
  • ਵਿਰਸਾ ਸਿੰਘ ਵਲਟੋਹਾ, ਜੋ ਕਿ ਪਿਛਲੀ ਵਾਰ ਖੇਮਕਰਨ ਤੋਂ ਉਮੀਦਵਾਰ ਸਨ, ਉਹਨਾਂ ਨੂੰ ਇਸ ਵਾਰ ਹਲਕਾ ਪੱਟੀ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਇਸ ਹਲਕੇ ਤੋਂ ਉਮੀਦਵਾਰ ਸੀ।
  • ਜਨਮੇਜਾ ਸਿੰਘ ਸੇਖੋਂ ਜ਼ੀਰਾ ਤੋਂ ਚੋਣ ਲੜ ਰਹੇ ਹਨ, ਜਿੱਥੇ ਪਹਿਲਾਂ ਹਰੀ ਸਿੰਘ ਚੋਣ ਮੈਦਾਨ ਵਿੱਚ ਸਨ।

ਇਹ ਹਨ ਨਵੇਂ ਚਿਹਰੇ

  • ਮੋੜ ਮੰਡੀ ਤੋਂ ਜਗਮੀਤ ਸਿੰਘ ਬਰਾੜ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਸੀਟ ਤੋਂ ਚੋਣ ਲੜ ਰਹੇ ਹਨ, ਇਸ ਤੋਂ ਪਹਿਲਾਂ ਜਨਮੇਜਾ ਸਿੰਘ ਸੇਖੋਂ ਇਸ ਸੀਟ ਤੋਂ ਚੋਣ ਲੜਦੇ ਆ ਰਹੇ ਹਨ
  • ਜਗਬੀਰ ਸਿੰਘ ਬਰਾੜ ਨੂੰ ਜਲੰਧਰ ਛਾਉਣੀ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਸਰਬਜੀਤ ਸਿੰਘ ਮੱਕੜ ਨੇ 2017 ਵਿੱਚ ਇੱਥੋਂ ਚੋਣ ਲੜੀ ਸੀ।
  • ਪਰਮਜੀਤ ਸਿੰਘ ਢਿੱਲੋਂ ਪਹਿਲੀ ਵਾਰ ਸਮਰਾਲਾ ਤੋਂ ਚੋਣ ਲੜ ਰਹੇ ਹਨ, ਇਸ ਤੋਂ ਪਹਿਲਾਂ ਸੰਤਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ।
  • ਇਸ ਵਾਰ ਹਰਪ੍ਰੀਤ ਸਿੰਘ ਕੋਟਭਾਈ ਮਲੋਟ ਤੋਂ ਚੋਣ ਮੈਦਾਨ ਵਿੱਚ ਹਨ, ਇਸ ਤੋਂ ਪਹਿਲਾਂ ਦਰਸ਼ਨ ਸਿੰਘ ਇੱਥੇ ਚੋਣ ਲੜ ਚੁੱਕੇ ਹਨ।
  • ਰਾਜਕੁਮਾਰ ਗੁਪਤਾ ਨੂੰ ਸੁਜਾਨਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਇਸ ਤੋਂ ਪਹਿਲਾਂ ਇਹ ਸੀਟ ਭਾਜਪਾ ਦੇ ਕੋਲ ਸੀ।

ਭਾਜਪਾ ਦੀ ਥਾਂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ।

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਕਿਸਾਨੀ ਕਾਨੂੰਨ ਦੇ ਵਿਰੋਧ ਵਿੱਚ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ ਜਦੋਂ ਕਿ ਭਾਜਪਾ ਗਠਜੋੜ ਵਿੱਚ 23 ਸੀਟਾਂ 'ਤੇ ਚੋਣ ਲੜਦੀ ਸੀ ਜਦਕੋਂ ਕਿ ਹੁਣ ਬਸਪਾ ਨੂੰ ਅਕਾਲੀ ਦਲ ਵੱਲੋਂ 20 ਸੀਟਾਂ ਮਿਲੀਆਂ ਹਨ, ਜਿੱਥੇ ਬਸਪਾ ਦੇ ਉਮੀਦਵਾਰ ਚੋਣ ਲੜਨਗੇ।

ਇਹ ਵੀ ਪੜੋ: 26 ਸਾਲ ਦੀ ਉਮਰ ਤੇ ਕੱਦ ਸਿਰਫ 23 ਇੰਚ, ਪਰਿਵਾਰ ਮੰਨਦਾ ਹੈ ਬੱਚੇ ਨੂੰ ਬਾਬਾ !

Last Updated : Sep 7, 2021, 5:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.