ETV Bharat / city

ਕੋਰੋਨਾ ਵੈਕਸੀਨ ਨੂੰ ਲੈ ਕੇ ਜੇ ਤੁਹਾਡੇ ਮੰਨ ਵਿੱਚ ਵੀ ਹੈ ਕੋਈ ਸਵਾਲ, ਤਾਂ ਸੁਣੋ ਇਹ ਖਾਸ ਗੱਲਬਾਤ

author img

By

Published : Jan 3, 2021, 1:04 PM IST

ਭਾਰਤ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦਾ ਅਭਿਆਸ ਕੀਤਾ ਜਾ ਰਿਹਾ ਹੈ। ਸਰਕਾਰਾਂ ਆਪਣੇ ਪੱਧਰ ਉੱਤੇ ਅਭਿਆਸ ਕਰ ਰਹੀਆਂ ਹਨ ਕਿ ਕਿਵੇਂ ਲੋਕਾਂ ਨੂੰ ਵੈਕਸੀਨ ਲਾਉਣੀ ਹੈ। ਉੱਥੇ ਹੀ ਵੈਕਸੀਨ ਨੂੰ ਲੈ ਕੇ ਪੰਜਾਬ ਸਿਹਤ ਵਿਭਾਗ ਦੇ ਐਡਵਾਈਜ਼ਰ ਕੇ.ਕੇ ਤਲਵਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਸਾਂਝੀ ਕੀਤੀ।

ਕੋਰੋਨਾ ਵੈਕਸੀਨ ਨੂੰ ਲੈ ਕੇ ਜੇ ਤੁਹਾਡੇ ਮੰਨ ਵਿੱਚ ਵੀ ਹੈ ਕੋਈ ਸਵਾਲ, ਤਾਂ ਸੁਣੋ ਇਹ ਖਾਸ ਗੱਲਬਾਤ
ਕੋਰੋਨਾ ਵੈਕਸੀਨ ਨੂੰ ਲੈ ਕੇ ਜੇ ਤੁਹਾਡੇ ਮੰਨ ਵਿੱਚ ਵੀ ਹੈ ਕੋਈ ਸਵਾਲ, ਤਾਂ ਸੁਣੋ ਇਹ ਖਾਸ ਗੱਲਬਾਤ

ਚੰਡੀਗੜ੍ਹ: ਭਾਰਤ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦਾ ਅਭਿਆਸ ਕੀਤਾ ਜਾ ਰਿਹਾ ਹੈ। ਉੱਥੇ ਹੀ ਲੋਕਾਂ ਦੇ ਵੀ ਬਹੁਤ ਸਾਰੇ ਸਵਾਲ ਹਨ ਕਿ ਕੋਰੋਨਾ ਵੈਕਸੀਨ ਲਾਉਂਦੇ ਸਾਰ ਹੀ ਕਰੋਨਾ ਤੋਂ ਨਿਜਾਤ ਮਿਲ ਜਾਵੇਗੀ ? ਲੋਕਾਂ ਦੇ ਅਹਿਮ ਸਵਾਲਾਂ ਦੇ ਜਵਾਬ ਪੰਜਾਬ ਸਿਹਤ ਵਿਭਾਗ ਦੇ ਐਡਵਾਈਜ਼ਰ ਕੇ.ਕੇ ਤਲਵਾਰ ਨੇ ਈਟੀਵੀ ਭਾਰਤ ਨਾਲ ਸਾਂਝੇ ਕੀਤੇ।

ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀਆਂ ਕਿੰਨੀਆਂ ਖੁਰਾਕਾਂ ਲੈਣੀਆਂ ਹੋਣਗੀਆਂ ?

ਕੇ. ਕੇ ਤਲਵਾਰ ਨੇ ਜਾਣਕਾਰੀ ਦਿੱਤੀ ਕਿ ਵੈਕਸੀਨ ਦਾ ਪੂਰੇ ਤਰੀਕੇ ਨਾਲ ਅਸਰ ਹੋਵੇ ਇਸ ਲਈ ਜ਼ਰੂਰੀ ਹੈ ਕਿ ਦੋ ਡੋਜ਼ ਲਾਈਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਇੱਕੋ ਕੰਪਨੀ ਦੀਆਂ ਹੀ ਦੋਵੇਂ ਡੋਜ਼ ਲਾਈਆਂ ਜਾਣਗੀਆਂ ਅਤੇ ਇੱਕ ਡੋਜ਼ ਲੱਗਣ ਤੋਂ ਬਾਅਦ 21 ਦਿਨ ਤੋਂ ਲੈ ਕੇ ਤਿੰਨ ਮਹੀਨਿਆਂ ਦੇ ਅੰਦਰ ਦੂਸਰੀ ਡੋਜ਼ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵੀ ਪੂਰੀ ਤਰੀਕੇ ਨਾਲ ਸਾਵਧਾਨੀ ਰੱਖਣੀ ਪਵੇਗੀ, ਮਾਸਕ ਪਾ ਕੇ ਰੱਖਣਾ ਪਵੇਗਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੋਵੇਗੀ।

ਕੋਰੋਨਾ ਵੈਕਸੀਨ ਨੂੰ ਲੈ ਕੇ ਜੇ ਤੁਹਾਡੇ ਮੰਨ ਵਿੱਚ ਵੀ ਹੈ ਕੋਈ ਸਵਾਲ, ਤਾਂ ਸੁਣੋ ਇਹ ਖਾਸ ਗੱਲਬਾਤ
ਕੀ ਕੋਰੋਨਾ ਵੈਕਸੀਨ ਲਗਵਾਉਣ ਨਾਲ ਤੁਰੰਤ ਮਿਲ ਜਾਵੇਗੀ ਕੋਰੋਨਾ ਤੋਂ ਸੁਰੱਖਿਆ ?

ਡਾ.ਕੇ ਕੇ ਤਲਵਾਰ ਨੇ ਦੱਸਿਆ ਕਿ ਸ਼ਰੀਰ ਦੇ ਵਿੱਚ ਕੋਰੋਨਾ ਵਾਇਰਸ ਦੇ ਖ਼ਿਲਾਫ਼ ਇਮਿਊਨਿਟੀ ਪੈਦਾ ਹੋਣ ਲਈ ਇੱਕ ਹਫ਼ਤੇ ਤੋਂ ਲੈ ਕੇ 10 ਦਿਨ ਦਾ ਸਮਾਂ ਲੱਗੇਗਾ। ਇਸ ਕਰ ਕੇ ਪਹਿਲੀ ਡੋਜ਼ ਲੱਗਣ ਤੋਂ ਬਾਅਦ ਇੱਕ ਦੋ ਹਫਤੇ ਲੱਗਣਗੇ ਪਰ ਉਸ ਨਾਲ ਪੂਰੀ ਸੁਰੱਖਿਆ ਨਹੀਂ ਮਿਲੇਗੀ ਪੂਰੀ ਸੁਰੱਖਿਆ ਦੂਜੀ ਡੋਜ਼ ਲੱਗਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।

ਵੈਕਸੀਨ ਲਗਵਾਉਣ ਸਮੇਂ ਵਰਤਣ ਜਾਣ ਵਾਲੀਆਂ ਸਾਵਧਾਨੀਆਂ ?

ਉਨ੍ਹਾਂ ਨੇ ਕਿਹਾ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਵਿਅਕਤੀ ਨੂੰ 30 ਮਿੰਟ ਲਈ ਵੈਕਸੀਨ ਕੇਂਦਰ ਵਿੱਚ ਹੀ ਰੱਖਿਆ ਜਾਵੇਗਾ ਕਿਉਂਕਿ ਜਦੋਂ ਵੀ ਕੋਈ ਵੈਕਸੀਨ ਲੱਗਦੀ ਹੈ ਤਾਂ ਉਸ ਦਾ ਕੁੱਝ ਨਾ ਕੁੱਝ ਅਸਰ ਵੀ ਹੁੰਦਾ ਹੈ ਹਾਲਾਂਕਿ ਇਹ ਇੱਕ ਦੋ ਦਿਨਾਂ ਵਿੱਚ ਖ਼ਤਮ ਹੋ ਜਾਂਦਾ ਹੈ ਪਰ ਜੇ ਕਿਸੇ ਨੂੰ ਐਲਰਜੀ ਹੈ ਤਾਂ ਉਸ ਨੂੰ ਥੋੜ੍ਹੀ ਪ੍ਰੇਸ਼ਾਨੀ ਹੋ ਸਕਦੀ ਹੈ ਇਸ ਕਰਕੇ ਹੀ ਵਿਅਕਤੀ ਨੂੰ ਵੈਕਸੀਨ ਕੇਂਦਰ ਉੱਤੇ 30 ਮਿਨਟ ਤੱਕ ਬਿੱਠਾ ਕੇ ਰੱਖਿਆ ਜਾਵੇਗਾ ਤਾਂ ਜੋ ਕਿਸੇ ਵੀ ਤਰੀਕੇ ਦੀ ਪ੍ਰੇਸ਼ਾਨੀ ਆਉਣ 'ਤੇ ਉਸ ਨੂੰ ਦੂਰ ਕੀਤਾ ਜਾ ਸਕੇ।

ਕੀ ਲੋਕਾਂ ਨੂੰ ਵੈਕਸੀਨ ਲਾਉਣ ਵਾਸਤੇ ਪੰਜਾਬ ਪੂਰੇ ਤਰੀਕੇ ਨਾਲ ਤਿਆਰ ਹੈ ?

ਡਾ. ਤਲਵਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨੂੰ ਲੈ ਕੇ ਅਭਿਆਸ ਚੱਲ ਰਿਹਾ ਹੈ ਅਤੇ ਪੰਜਾਬ ਦੀ ਤਿਆਰੀ ਪੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.