ETV Bharat / city

ਹਿੰਦੂ ਧਰਮ ਖਿਲਾਫ਼ ਬੋਲਣ ਵਾਲੇ ਯੋਗਰਾਜ 'ਤੇ ਭੜਕੀ ਅਨਮੋਲ ਗਗਨ ਮਾਨ

author img

By

Published : Dec 15, 2020, 1:24 PM IST

ਅਦਾਕਾਰ ਅਤੇ ਸਾਬਕਾ ਖਿਡਾਰੀ ਯੋਗਰਾਜ ਸਿੰਘ ਵੱਲੋਂ ਕਿਸਾਨ ਮੋਰਚੇ ਦੀ ਸਟੇਜ 'ਤੇ ਹਿੰਦੂਆਂ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਭਾਵੇਂ ਮੁਆਫ਼ੀ ਮੰਗ ਲਈ ਹੈ ਪਰ ਹਿੰਦੂ ਲੀਡਰਾਂ ਨੇ ਯੋਗਰਾਜ ਖ਼ਿਲਾਫ਼ ਮਾਮਲਾ ਦਰਜ ਕਰ ਧਰਨੇ ਪ੍ਰਦਰਸ਼ਨ ਦੀ ਚਿਤਾਵਨੀ ਦੇ ਦਿੱਤੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੀ ਆਗੂ ਅਤੇ ਗਾਇਕ ਅਨਮੋਲ ਗਗਨ ਮਾਨ ਨੇ ਯੋਗਰਾਜ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੇ ਧਰਮ ਬਾਰੇ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ।

ਹਿੰਦੂ ਧਰਮ ਖ਼ਿਲਾਫ਼ ਬੋਲਣ ਵਾਲੇ ਯੋਗਰਾਜ 'ਤੇ ਭੜਕੀ ਅਨਮੋਲ ਗਗਨ ਮਾਨ
ਹਿੰਦੂ ਧਰਮ ਖ਼ਿਲਾਫ਼ ਬੋਲਣ ਵਾਲੇ ਯੋਗਰਾਜ 'ਤੇ ਭੜਕੀ ਅਨਮੋਲ ਗਗਨ ਮਾਨ

ਚੰਡੀਗੜ੍ਹ: ਅਦਾਕਾਰ ਤੇ ਖਿਡਾਰੀ ਯੋਗਰਾਜ ਸਿੰਘ ਵੱਲੋਂ ਕਿਸਾਨ ਮੋਰਚੇ 'ਚ ਹਿੰਦੂ ਧਰਮ ਬਾਰੇ ਗਲਤ ਸ਼ਬਦਾਵਲੀ ਵਰਤ ਇੱਕ ਟਿੱਪਣੀ ਕੀਤੀ ਗਈ ਸੀ, ਜਿਸ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਇਸ ਨੂੰ ਲੈ ਕੇ ਆਪ ਪਾਰਟੀ ਦੀ ਆਗੂ ਤੇ ਕਲਾਕਾਰ ਅਨਮੋਲ ਗਗਨ ਮਾਨ ਨੇ ਵੀ ਇਸ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਹਿੰਦੂ ਧਰਮ ਖ਼ਿਲਾਫ਼ ਬੋਲਣ ਵਾਲੇ ਯੋਗਰਾਜ 'ਤੇ ਭੜਕੀ ਅਨਮੋਲ ਗਗਨ ਮਾਨ

ਧਾਰਮਿਕ ਟਿੱਪਣੀ ਕਰਨਾ ਗਲਤ

ਜਿੱਥੇ ਕਿਸਾਨ ਅੰਦੋਲਨ ਆਪਣੇ ਭਾਈਚਾਰਕ ਸਾਂਝ ਲਈ ਸੁਰਖਿਆਂ 'ਚ ਹੈ ਉੱਥੇ ਯੋਗਰਾਜ ਸਿੰਘ ਦੀ ਟਿੱਪਣੀ ਨੇ ਹਿੰਦੂ ਲੋਕਾਂ ਦੇ ਮਨਾਂ 'ਚ ਗੁੱਸਾ ਭਰ ਦਿੱਤਾ ਹੈ। ਭਾਵੇਂ ਉਨ੍ਹਾਂ ਨੇ ਇਸ ਲਈ ਮਾਫ਼ੀ ਮੰਗ ਲਈ ਹੈ ਪਰ ਲੋਕ ਲਗਾਤਾਰ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਇਸ ਬਾਰੇ ਮਾਨ ਨੇ ਕਿਹਾ ਕਿ ਕੋਈ ਖ਼ਾਸ ਵਿਅਕਤੀ ਹੀ ਖ਼ਾਸ ਟਿੱਪਣੀ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਇੱਕ ਨਿਜੀ ਮੁੱਦਾ ਹੈ ਤੇ ਇਸ ਬਾਰੇ ਸਟੇਜਾਂ 'ਤੇ ਖੜ੍ਹੇ ਹੋ ਕੇ ਟਿੱਪਣੀ ਨਹੀਂ ਕਰਨੀ ਚਾਹੀਦੀ।

ਕਿਸੇ ਕਲਾਕਾਰ ਨੇ ਧਾਰਮਿਕ ਟਿੱਪਣੀ ਨਹੀਂ ਕੀਤੀ

ਮਾਨ ਨੇ ਕਿਹਾ ਕਿ ਕਿਸੇ ਵੀ ਕਲਾਕਾਰ ਜਾਂ ਗਾਇਕ ਨੇ ਧਰਮ ਬਾਰੇ ਜਾਂ ਵੰਡ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀਰ ਵੀ ਪੰਜਾਬ ਦੀ ਤਰੱਕੀ ਚਾਹੁੰਦੇ ਹਨ। ਇਸ ਕਈ ਅਨਸਰਾਂ ਵੱਲੋਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.