ETV Bharat / city

ਖੇਤੀ ਕਾਨੂੰਨਾਂ ਵਿਰੁੱਧ ਮਾਰਚ ਕਰ ਰਹੀ ਬੀਬੀ ਬਾਦਲ ਨੂੰ ਚੰਡੀਗੜ੍ਹ ਪੁੁਲਿਸ ਨੇ ਹਿਰਾਸਤ 'ਚ ਲਿਆ, ਕੁਝ ਸਮੇਂ ਬਾਅਦ ਕੀਤਾ ਰਿਹਾਅ

author img

By

Published : Oct 1, 2020, 9:52 PM IST

Updated : Oct 1, 2020, 11:02 PM IST

ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮਾਰਚ ਕਰ ਰਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਮਰਥਕਾਂ ਸਮੇਤ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਵਿਖੇ ਪਹੁੰਚਣ ‘ਤੇ ਵੀਰਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ।

Akali leader Harsimrat Badal detained at Zirakpur-Chandigarh border
ਖੇਤੀ ਕਾਨੂੰਨਾਂ ਵਿਰੁੱਧ ਮਾਰਚ ਕਰ ਰਹੀ ਬੀਬੀ ਬਾਦਲ ਨੂੰ ਚੰਡੀਗੜ੍ਹ ਪੁੁਲਿਸ ਨੇ ਹਿਰਾਸਤ 'ਚ ਲਿਆ

ਚੰਡੀਗੜ੍ਹ: ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮਾਰਚ ਕਰ ਰਹੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸਮਰਥਕਾਂ ਸਮੇਤ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਵਿਖੇ ਪਹੁੰਚਣ ‘ਤੇ ਵੀਰਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਮਗਰੋਂ ਕੁਝ ਸਮੇਂ ਬਆਦ ਚੰਡੀਗੜ੍ਹ ਪੁਲਿਸਨੇ ਹਰਸਿਮਰਤ ਕੌਰ ਬਾਦਲ ਸਮੇਤ ਬਾਕੀ ਹਿਰਾਸਤ ਵਿੱਚ ਲਏ ਗਏ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ।

ਖੇਤੀ ਕਾਨੂੰਨਾਂ ਵਿਰੁੱਧ ਮਾਰਚ ਕਰ ਰਹੀ ਬੀਬੀ ਬਾਦਲ ਨੂੰ ਚੰਡੀਗੜ੍ਹ ਪੁੁਲਿਸ ਨੇ ਹਿਰਾਸਤ 'ਚ ਲਿਆ

ਪੁਲਿਸ ਨੇ ਉਸਦੇ ਸਮਰਥਕਾਂ ਨੂੰ ਪਿੱਛੇ ਧੱਕਣ ਲਈ ਹਲਕੇ ਲਾਠੀਚਾਰਜ ਦਾ ਵੀ ਸਹਾਰਾ ਲਿਆ। ਉਹ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਗਰੋਂ ਅਕਾਲੀ ਵਰਕਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਕਿਹਾ ਕਿ ਜਿੰਨ੍ਹਾਂ ਸਮਾਂ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਦੇ ਆਗੂਆਂ ਨੂੰ ਕਿੱਥੇ ਲਜਾਇਆ ਗਿਆ ਹੈ, ਉਨ੍ਹਾਂ ਸਮਾਂ ਇਹ ਧਰਨਾ ਜਾਰੀ ਰਹੇਗਾ।

ਹਰਸਿਮਰਤ ਬਾਦਲ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਏ ਇੱਕ ਜਲੂਸ ਦੀ ਅਗਵਾਈ ਕਰ ਰਹੇ ਸਨ।

17 ਸਤੰਬਰ ਨੂੰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਲੋਕ ਸਭਾ ਵਿੱਚ ਬਿੱਲਾਂ ਦਾ ਸਖ਼ਤ ਵਿਰੋਧ ਕੀਤਾ ਸੀ, ਅਤੇ ਦਾਅਵਾ ਕੀਤਾ ਸੀ ਕਿ ਇਸ ਕਾਨੂੰਨ ਨਾਲ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ 'ਬਰਬਾਦ' ਕੀਤਾ ਜਾਵੇਗਾ।

Last Updated :Oct 1, 2020, 11:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.