ETV Bharat / city

ਅਫ਼ਸਾਨਾ ਅਤੇ ਸਾਜ਼ ਦੇ ਵਿਆਹ ਦਾ ਪ੍ਰੀ ਵੈਡਿੰਗ ਗੀਤ 21 ਜਨਵਰੀ ਨੂੰ ਹੋਵੇਗਾ ਰੀਲੀਜ਼

author img

By

Published : Jan 19, 2022, 12:57 PM IST

Updated : Jan 19, 2022, 1:19 PM IST

ਅਫ਼ਸਾਨਾ ਦਾ ਮੰਗੇਤਰ ਨਾਲ ਇਨੀਂ ਦਿਨੀਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਸਾਜ਼ ਉਤੇ ਇੱਕ ਮਹਿਲਾ ਨੇ ਪਹਿਲੀ ਪਤਨੀ ਹੋਣ ਦੇ ਇਲਜ਼ਾਮ ਲਾਏ ਹਨ।

ਅਫ਼ਸਾਨਾ ਦੇ ਮੰਗੇਤਰ ਸਾਜ਼ ਵਿਵਾਦਾਂ 'ਚ ਘਿਰੇ
ਅਫ਼ਸਾਨਾ ਦੇ ਮੰਗੇਤਰ ਸਾਜ਼ ਵਿਵਾਦਾਂ 'ਚ ਘਿਰੇ

ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬੀ ਗਾਇਕੀ ਵਿੱਚ ਪ੍ਰਸਿੱਧ ਗਾਇਕਾ ਅਫ਼ਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ 'ਚ ਹੈ, ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੀ ਵਿਆਹ ਤੋਂ ਪਹਿਲਾਂ ਵਾਲੀ ਵੀਡੀਓ ਸ਼ੂਟਿੰਗ ਵੀ ਸ਼ੇਅਰ ਕੀਤੀ ਹੈ। ਉਹਨਾਂ ਨੇ ਪ੍ਰੀ ਵੈਡਿੰਗ ਗੀਤ ਦੀ ਝਲਕ ਵੀ ਸਾਂਝੀ ਕੀਤੀ। ਅਫ਼ਸਾਨਾ ਨੇ ਦੱਸਿਆ ਕਿ ਇਹ ਗੀਤ 21 ਜਨਵਰੀ ਨੂੰ ਯੂਟਿਊਬ 'ਤੇ ਰੀਲੀਜ਼ ਕੀਤਾ ਜਾਵੇਗਾ।

ਪੋਸਟਰ ਵਿੱਚ ਅਫ਼ਸਾਨਾ ਦੁਲਹਣ ਨਾਲ ਸੱਜੀ ਹੋਈ ਦੇਖੀ ਜਾਵੇਗੀ ਅਤੇ ਸਾਜ਼ ਮੰਗੇਤਰ ਦੀ ਤਰ੍ਹਾਂ ਸਜਿਆ ਹੋਇਆ ਦੇਖਿਆ ਜਾਵੇਗਾ। ਇਸ ਤੋਂ ਪਹਿਲਾਂ ਅਫ਼ਸਾਨਾ ਦੇ ਕਈ ਗੀਤ ਸੁਪਰਹਿੱਟ ਹੋ ਚੁੱਕੇ ਹਨ। ਜਿਵੇਂ, ਤਿੱਤਲੀਆਂ, ਬਾਜ਼ਾਰ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਧੱਕਾ ਇਸ ਤੋਂ ਇਲਾਵਾ ਉਹ ਬਿੱਗ ਬੌਸ ਸੀਜ਼ਨ 15 ਵਿੱਚ ਵੀ ਨਜ਼ਰ ਆਈ ਸੀ।

ਜ਼ਿਕਰਯੋਗ ਹੈ ਕਿ ਅਫ਼ਸਾਨਾ ਦਾ ਮੰਗੇਤਰ ਨਾਲ ਇਨੀਂ ਦਿਨੀਂ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ। ਸਾਜ਼ ਉਤੇ ਇੱਕ ਮਹਿਲਾ ਨੇ ਪਹਿਲੀ ਪਤਨੀ ਹੋਣ ਦੇ ਇਲਜ਼ਾਮ ਲਾਏ ਹਨ।

ਦੱਸਿਆ ਜਾ ਰਿਹਾ ਹੈ ਕਿ ਉਹ ਮਹਿਲਾ ਛੱਤੀਸਗੜ੍ਹ ਦੀ ਰਹਿਣ ਵਾਲੀ ਹੈ। ਉਸ ਔਰਤ ਨੇ ਕਿਹਾ ਕਿ ਸਾਜ਼ ਨੇ ਧੋਖੇ ਨਾਲ ਉਸ ਨੂੰ ਤਲਾਕ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਉਸ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਾਜ਼ ਦੇ ਇੱਕ ਧੀ ਵੀ ਹੈ। ਇਸ ਗੱਲ 'ਤੇ ਸਾਜ਼ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ:ਗਾਇਕਾ ਅਫਸਾਨਾ ਖ਼ਾਨ ਦੇ ਵਿਆਹ ’ਤੇ ਸਟੇਅ ਦੀ ਮੰਗ !

Last Updated : Jan 19, 2022, 1:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.