ETV Bharat / city

ਪੰਜਾਬ ਵਿੱਚ ਆਪ ਦੀ ਹੂੰਝਾ ਫੇਰੂ ਜਿੱਤ, ਤੋੜੇ ਸਾਰੇ ਰਿਕਾਰਡ

author img

By

Published : Mar 11, 2022, 7:33 AM IST

ਪੰਜਾਬ ਵਿੱਚ 16ਵੀਂ ਵਿਧਾਨ ਸਭਾ ਲਈਆਂ 20 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ (aap swept punjab poll)ਤੇ ਸਰਕਾਰ ਬਣਾਉਣ ਜਾ ਰਹੀ ਹੈ। ਪਹਿਲਾਂ ਐਲਾਨੇ ਗਏ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਜਾ ਕੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ (bhagwant maan will swear in at khatkar kalan)। ਇਸ ਵਾਰ ਕਾਂਗਰਸ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਰਹੇਗੀ (congress will sit in opposition)।

ਆਪ ਦੀ ਹੂੰਝਾ ਫੇਰੂ ਜਿੱਤ
ਆਪ ਦੀ ਹੂੰਝਾ ਫੇਰੂ ਜਿੱਤ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਹੋਈਆਂ ਚੋਣਾਂ ਦਾ ਨਤੀਜਾ ਵੀਰਵਾਰ 10 ਮਾਰਚ ਨੂੰ ਆ ਗਿਆ। ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾ ਫੇਰੂ ਜਿੱਤ ਹਾਸਲ ਕਰਦਿਆਂ 92 ਸੀਟਾਂ ਜਿੱਤਿਆਂ ਹਨ (aap swept punjab poll) । ਦੂਜੇ ਪਾਸੇ ਪਿਛਲੀ ਵਾਰ 77 ਸੀਟਾਂ ਹਾਸਲ ਕਰਕੇ ਸਰਕਾਰ ਬਣਾਉਣ ਵਾਲੀ ਕਾਂਗਰਸ ਪਾਰਟੀ ਇਸ ਵਾਰ ਸਿਰਫ 18 ਸੀਟਾਂ ’ਤੇ ਸਿਮਟ ਗਈ (congress will sit in opposition)। ਇਸ ਨੂੰ ਕੁਲ 62 ਸੀਟਾਂ ਦਾ ਨੁਕਸਾਨ ਹੋਇਆ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਇਨ੍ਹਾਂ ਚੋਣਾਂ ਵਿੱਚ ਕਾਫੀ ਪਤਲੀ ਹੋ ਗਈ ਹੈ। ਅਕਾਲੀ ਦਲ ਇਸ ਵਾਰ ਸਿਰਫ 4 ਸੀਟਾਂ ਹੀ ਜਿੱਤ ਸਕਿਆ, ਜਦੋਂਕਿ ਭਾਜਪਾ ਦੋ ਅਤੇ ਬਹੁਜਨ ਸਮਾਜ ਪਾਰਟੀ ਇੱਕ ਸੀਟ ’ਤੇ ਜੇਤੂ ਰਹੀ ਤੇ ਇੱਕ ਆਜਾਦ ਉਮੀਦਵਾਰ ਇੰਦਰ ਪ੍ਰਤਾਪ ਸਿੰਘ ਵੀ ਜਿੱਤ ਦਰਜ ਕਰਵਾਉਣ ਵਿੱਚ ਕਾਮਯਾਬ ਰਹੇ। (bhagwant maan will swear in at khatkar kalan)

ਇਹ ਰਹੇ ਸਿਆਸੀ ਸਮੀਕਰਣ

ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਆਮ ਆਦਮੀ ਪਾਰਟੀ ਸਥਾਨਕ ਸਿੱਖ ਚਿਹਰੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਕੇ ਚੋਣ ਮੈਦਾਨ ਵਿੱਚ ਉਤਰੀ ਸੀ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਵੀ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਸੀ। ਇਸ ਪਾਰਟੀ ਨੇ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ’ਤੇ ਚੋਣ ਲੜੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮੁੱਖ ਮੰਤਰੀ ਦੇ ਉਮੀਦਵਾਰ ਸੀ।

ਸਾਲ 2017 ਦੇ ਸਿਆਸੀ ਅਖਾੜੇ ਤੋਂ ਇਸ ਵਾਰ ਦ੍ਰਿਸ਼ ਕਾਫੀ ਹਟਵਾਂ ਸੀ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਲਈ ਪੁਰਾਣੇ ਸਾਥੀ ਭਾਜਪਾ ਨਾਲੋਂ ਵੱਖ ਹੋ ਕੇ ਬਸਪਾ ਨਾਲ ਗਠਜੋੜ ਕੀਤਾ। ਦੂਜੇ ਪਾਸੇ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕੀਤਾ ਤੇ ਕਿਸਾਨਾਂ ਦੀ ਨਵੀਂ ਬਣੀ ਪਾਰਟੀ ਸੰਯੁਕਤ ਸਮਾਜ ਮੋਰਚਾ ਵੀ ਚੋਣ ਮੈਦਾਨ ਵਿੱਚ ਨਿਤਰੀ।

ਧਰੀਆਂ ਰਹਿ ਗਈਆਂ ਸਕੀਮਾਂ

ਸੱਤਾ ਹਾਸਲ ਕਰਨ ਲਈ ਸਾਰਿਆਂ ਦੀਆਂ ਸਕੀਮਾਂ ਧਰੀਆਂ ਦੀ ਧਰੀਆਂ ਰਹਿ ਗਈਆਂ। ਅਕਾਲੀ ਦਲ ਨੂੰ ਨਵਾਂ ਸਾਥੀ ਬਸਪਾ ਰਾਸ ਨਹੀਂ ਆਇਆ। ਇਸ ਦਾ ਵੋਟ ਸ਼ੇਅਰ ਡੇਢ ਫੀਸਦੀ ਰਹਿੰਦਾ ਸੀ, ਜਦੋਂਕਿ ਭਾਜਪਾ ਦਾ ਵੋਟ ਫੀਸਦੀ 5 ਤੋਂ 6 ਫੀਸਦੀ ਰਹਿੰਦਾ ਸੀ ਤੇ ਅਕਾਲੀ ਦਲ ਨੂੰ ਨੁਕਸਾਨ ਚੁੱਕਣਾ ਪਿਆ। ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਕੇ ਕਿੰਗ ਮੇਕਰ ਬਣਨਾ ਚਾਹੁੰਦੇ ਸਨ ਪਰ ਖੁਦ ਵੀ ਚੋਣ ਹਾਰ ਗਏ ਤੇ ਅਕਾਲੀ ਦਲ ਸੰਯੁਕਤ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਕਿਸਾਨ ਅੰਦੋਲਨ ਦੌਰਾਨ ਚੁਫੇਰਿਓਂ ਹਮਾਇਤ ਹਾਸਲ ਕਰਨ ਵਾਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਸੰਯੁਕਤ ਸਮਾਜ ਮੋਰਚਾ ਪਾਰਟੀ ਕੋਈ ਜਾਦੂ ਨਹੀਂ ਕਰ ਸਕੀ ਤੇ ਲਗਭਗ ਉਮੀਦਵਾਰਾਂ ਦੀ ਜਮਾਨਤਾਂ ਜਬਤ ਹੋ ਗਈਆਂ।

ਬਦਲਾਅ ਲਈ ਹੋਈ ਵੋਟਿੰਗ

ਅਜੇ ਤੱਕ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਰਹੀਆਂ। ਦੋਵੇਂ ਇੱਕ ਦੂਜੇ ’ਤੇ ਦੋਸ਼ ਮੜ੍ਹ ਕੇ ਵਾਰੀ-ਵਾਰੀ ਸੱਤਾ ਹਾਸਲ ਕਰਦੇ ਰਹੇ ਤੇ ਲੋਕਾਂ ਕੋਲ ਕੋਈ ਤੀਜਾ ਬਦਲ ਹੀ ਨਹੀਂ ਸੀ। ਪਿਛਲੇ ਕੁਝ ਸਾਲਾਂ ਵਿੱਚ ਨਸ਼ਾ, ਬੇਅਦਬੀ, ਬੇਰੋਜਗਾਰੀ ਤੇ ਵਿੱਤੀ ਸੰਕਟ ਆਦਿ ਅਜਿਹੇ ਮੁੱਦੇ ਰਹੇ, ਜਿਨ੍ਹਾਂ ਦਾ ਦੋਵੇਂ ਸਰਕਾਰਾਂ ਕੋਲੋਂ ਕੋਈ ਹੱਲ ਜਾਂ ਤੋੜ ਨਹੀਂ ਮਿਲਿਆ। ਅਜਿਹੇ ਵਿੱਚ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਰਹੀ ਕਿ ਸਿਰਫ ਤੀਜਾ ਬਦਲ ਹੀ ਉਨ੍ਹਾਂ ਦੀਆਂ ਲੋੜਾਂ ਅਤੇ ਉਮੀਦਾਂ ਪੂਰੀਆਂ ਕਰ ਸਕਦਾ ਹੈ ਤੇ ਇਹ ਤੀਜਾ ਬਦਲ ਆਮ ਆਦਮੀ ਪਾਰਟੀ ਬਣ ਗਈ, ਲੋਕਾਂ ਨੇ ਖੁੱਲ੍ਹ ਕੇ ਵੋਟਿੰਗ ਕੀਤੀ।

ਲੋਕ ਲਹਿਰ ਬਨਾਮ ਡੇਰਾ ਰਾਜਨੀਤੀ

ਪਿਛਲੇ ਇੱਕ ਸਾਲ ਦੇ ਘਟਨਾਕ੍ਰਮ ਨੇ ਪੰਜਾਬ ਦੀ ਸਿਆਸਤ ’ਤੇ ਵੱਡਾ ਅਸਰ ਪਾਇਆ। ਅਜਿਹੇ ਵਿੱਚ ਮਾਈਨਿੰਗ, ਨਸ਼ੇ, ਬੇਰੋਜਗਾਰੀ, ਬੇਅਦਬੀ ਤੇ ਹੋਰ ਸਹੂਲਤਾਂ ਤੋਂ ਤੰਗ ਆਏ ਲੋਕ ਮਨ ਬਣਾ ਚੁੱਕੇ ਸੀ ਕਿ ਇਸ ਵਾਰ ਦੋਵੇਂ ਰਵਾਇਤੀ ਪਾਰਟੀਆਂ ਨੂੰ ਨੇੜੇ ਨਹੀਂ ਲਗਾਉਣਾ। ਸਾਰੇ ਵੱਡੇ ਅਤੇ ਜਾਣੇ ਪਛਾਣੇ ਚਿਹਰੇ ਦੂਜੀਆਂ ਪਾਰਟੀਆਂ ਵਿੱਚ ਸੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਮ ਸਧਾਰਣ ਘਰਾਂ ਨਾਲ ਸਬੰਧਤ ਸੀ। ਅਜਿਹੇ ਵਿੱਚ ਲੋਕਾਂ ਨੇ ਸਧਾਰਣ ਪਰਿਵਾਰਾਂ ਦੇ ਉਮੀਦਵਾਰਾਂ ਨੂੰ ਅਤੇ ਆਮ ਲੋਕਾਂ ਦੀ ਪਾਰਟੀ ਅਖਾਉਣ ਵਾਲੇ ਨਵੇਂ ਰਾਜਸੀ ਬਦਲ ਨੂੰ ਤਰਜੀਹ ਦਿੱਤੀ।

ਪੰਜਾਬ ਵਿੱਚ ਲੋਕ ਲਹਿਰ ਦਾ ਅੰਦਾਜਾ ਲੱਗਣ ’ਤੇ ਪੰਜਾਬ ਵਿੱਚ ਡੇਰਾ ਰਾਜਨੀਤੀ ਵੀ ਚੱਲੀ ਗਈ ਤੇ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਜਨਤਾ ਦਾ ਰੁਖ ਮੋੜਨ ਦੀ ਜਬਰਦਸਤ ਕੋਸ਼ਿਸ਼ਾਂ ਹੋਈਆਂ। ਖੁਦ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਚੋਣ ਅਖਾੜੇ ਵਿੱਚ ਉਤਰੇ ਪਰ ਲੋਕਾਂ ਨੇ ਕਿਸੇ ਦੀ ਨਹੀਂ ਮੰਨੀ ਤੇ 20 ਫਰਵਰੀ ਨੂੰ ਆਪਣੀ ਪਸੰਦ ਬਟਨ ਦਬਾ ਕੇ ਮਸ਼ੀਨਾਂ ਵਿੱਚ ਕੈਦ ਕਰ ਦਿੱਤੀ, ਜਿਹੜੀ ਕਿ ਅੱਜ 10 ਮਾਰਚ ਨੂੰ ਨਤੀਜਿਆਂ ਦੇ ਰੂਪ ਵਿੱਚ ਲੋਕਾਂ ਦੇ ਸਾਹਮਣੇ ਆ ਗਈ।

ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਇਤਿਹਾਸਕ ਜਿੱਤ ਕੀਤੀ ਹਾਸਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.