ETV Bharat / city

ਆਪ ਉਮੀਦਵਾਰ ਸੇਖੋਂ ਨੇ ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼

author img

By

Published : Feb 22, 2022, 10:09 PM IST

ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ (AAP faridkot candidate leveled allegation on eci) ਨੇ ਚੋਣ ਕਮਿਸ਼ਨ ’ਤੇ ਗੰਭੀਰ ਦੋਸ਼ ਲਗਾਉਂਦਿਆਂ ਚੋਣਾਂ ਦੌਰਾਨ ਸ਼ਰਾਬ ਦੀ ਵਰਤੋਂ ਤੇ ਪੈਸੇ ਦੀ ਵੰਡ ਤੋਂ ਅੱਖਾਂ ਮੀਟੀ ਰੱਖਣ (eci ignored money distribution, sekhon) ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਝੰਡੀਆਂ ਵਾਲੀਆਂ ਗੱਡੀਆਂ ਤੋਂ ਇਲਾਵਾ ਪੈਸੇ ਦੀ ਜਾਂਚ ਲਈ ਕਿਸੇ ਗੱਡੀ ਨੂੰ ਚੈਕ ਨਹੀਂ ਕੀਤਾ (no vehicle checked for illegal money) ਗਿਆ।

ਆਪ ਉਮੀਦਵਾਰ ਸੇਖੋਂ ਨੇ ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼
ਆਪ ਉਮੀਦਵਾਰ ਸੇਖੋਂ ਨੇ ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼

ਫਰੀਦਕੋਟ: ਆਪ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਰਵਾਇਤੀ ਪਾਰਟੀਆਂ ਤੇ ਖੁੱਲ ਕੇ ਸ਼ਰਾਬ ਵੰਡਣ ਅਤੇ ਵੋਟਾਂ ਦੀ ਖਰੀਦੋ ਫਰੋਖਤ ਦੇ ਲਗਾਏ ਇਲਜ਼ਾਮ ਲਗਾਏ ਤੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਵੀ ਅੱਖਾਂ ਮੀਟੀ ਰੱਖਣ ਦਾ ਗੰਭੀਰ ਦੋਸ਼ ਲਗਾਇਆ (AAP faridkot candidate leveled allegation on eci)ਹੈ। ਪੋਲਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਫਰੀਦਕੋਟ ਵਿਧਾਨ ਸਭਾ ਸੀਟ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ (eci ignored money distribution, sekhon) ਵੱਲੋਂ ਆਪਣੇ ਗ੍ਰਹਿ ਵਿਖੇ ਕੀਤੀ ਪ੍ਰੈਸ ਮਿਲਣੀ ਦੌਰਾਨ ਰਵਾਇਤੀ ਪਾਰਟੀਆਂ ਤੇ ਵੋਟਾਂ ਦੌਰਾਨ ਖੁੱਲ੍ਹ ਕੇ ਸ਼ਰਾਬ ਵਰਤਾਉਣ ਅਤੇ ਵੋਟਾਂ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਲਾਗਏ ਹਨ।

ਆਪ ਉਮੀਦਵਾਰ ਸੇਖੋਂ ਨੇ ਚੋਣ ਕਮਿਸ਼ਨ ’ਤੇ ਲਗਾਏ ਗੰਭੀਰ ਦੋਸ਼

ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਚੋਣ ਕਮਿਸ਼ਨ ਵੱਲੋਂ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਾਰਟੀ ਵੱਲੋਂ ਲਾਗਏ ਜਾਂਦੇ ਬੋਰਡ, ਸਟਿੱਕਰ, ਰੈਲੀਆਂ ’ਚ ਲੱਗਿਆ ਕੁਰਸੀਆਂ ਆਦਿ ਦਾ ਖਰਚ ਤਾਂ ਗਿਣਤੀ ’ਚ ਲਿਆਂਦਾ ਜਾਂਦਾ ਹੈ ਪਰ ਪਾਰਦਰਸ਼ੀ ਤਰੀਕੇ ਨਾਲ ਵੋਟ ਕਰਵਾਉਣ ਦਾ ਦਾਅਵਾ ਕਰਨ ਵਾਲੇ ਚੋਣ ਕਮਿਸ਼ਨ ਵੱਲੋਂ ਇਸ ਵੱਲ ਜਰਾ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਕਈ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ ਲਈ ਖੁਲੇਆਮ ਸ਼ਰਾਬ ਵਰਤਾਈ ਜਾਂਦੀ ਹੈ ਅਤੇ ਮੁੱਲ ਨਾਲ ਵੋਟਾਂ ਖਰੀਦੀਆਂ ਜਾਂਦੀਆਂ ਹਨ (no vehicle checked for illegal money)।

ਇਸ ਸਬੰਧੀ ਚੋਣ ਕਮਿਸ਼ਨ ਕਿਉ ਨਹੀ ਦੇਸ਼ ਦੇ ਖੁਫੀਆ ਤੰਤਰ ਨੂੰ ਐਕਟਿਵ ਕਰ ਰਿਪੋਰਟਾਂ ਇਕੱਠੀਆਂ ਕਰਦਾ ਜਾਂ ਫੇਰ ਸਿਰਫ ਸ਼ਰੀਫ ਅਤੇ ਇਮਾਨਦਾਰ ਉਮੀਦਵਾਰਾਂ ਜਾਂ ਸੱਚੀਆਂ-ਸੁਚੀਆਂ ਪਾਰਟੀਆਂ ’ਤੇ ਹੀ ਸਖ਼ਤੀ ਦਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਤਾਂ ਚੋਣ ਕਮਿਸ਼ਨ ਨੂੰ ਇਸ ਵੱਲ ਗੌਰ ਕਰਨਾ ਹੀ ਪਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਕੂੱਝ ਵੀਡੀਓ ਵੀ ਦਿਖਾਈਆਂ ਗਈਆਂ, ਜਿਸ ਵਿੱਚ ਕਈ ਪੋਲਿੰਗ ਪਾਰਟੀਆਂ ਲਈ ਸ਼ਰਾਬ ਆਦਿ ਦੇ ਵੀ ਇੰਤਜ਼ਾਮ ਰਵਾਇਤੀ ਪਾਰਟੀਆਂ ਵੱਲੋਂ ਕੀਤੇ ਦਿਖਾਏ ਦੇਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਲਿੰਗ ਤੋਂ ਪਹਿਲਾਂ ਡੇਡ ਸੋ ਪੇਟੀ ਹਰਿਆਣਾ ਮਾਰਕਾ ਸ਼ਰਾਬ ਅਤੇ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਬ੍ਰਾਮਦ ਕੀਤੀ ਗਈ ਪਰ ਕਿਸ ਪਾਰਟੀ ਵੱਲੋਂ ਇਹ ਲਿਆਂਦੀ ਗਈ ਇਸ ਸਬੰਧੀ ਕੋਈ ਜਾਚ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:ਚੋਣਾਂ ਤੋਂ ਬਾਅਦ ਹੁਣ ਅੱਗੇ ਕੀ...?

ETV Bharat Logo

Copyright © 2024 Ushodaya Enterprises Pvt. Ltd., All Rights Reserved.