ETV Bharat / city

ਪੰਜਾਬ ਤੋਂ ਰਾਜ ਸਭਾ ਲਈ 'ਆਪ' ਦੇ 5 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

author img

By

Published : Mar 21, 2022, 1:42 PM IST

Updated : Mar 21, 2022, 2:41 PM IST

ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਡਾ. ਸੰਦੀਪ ਪਾਠਕ ਦਾ ਨਾਮ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕ੍ਰਿਕਟਰ ਹਰਭਜਨ ਸਿੰਘ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਵਲ ਟਰੱਸਟ ਦੇ ਸੰਸਥਾਪਕ ਸੰਜੀਵ ਅਰੋੜਾ ਨੂੰ ਵੀ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।

ਪੰਜਾਬ ਤੋਂ ਰਾਜ ਸਭਾ
ਪੰਜਾਬ ਤੋਂ ਰਾਜ ਸਭਾ

ਚੰਡੀਗੜ੍ਹ: ਰਾਜ ਸਭਾ ਦੀਆਂ ਪੰਜ ਸੀਟਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਲੋਂ ਪੰਜ ਚਿਹਰਿਆਂ ਦਾ ਨਾਮ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।

  • 'ਆਪ' ਵੱਲੋਂ ਰਾਜ ਸਭਾ ਦੀ ਉਮੀਦਵਾਰੀ ਲਈ 5 ਚਿਹਰਿਆਂ ਦਾ ਐਲਾਨ pic.twitter.com/GQz4Giqkiz

    — AAP Punjab (@AAPPunjab) March 21, 2022 " class="align-text-top noRightClick twitterSection" data=" ">

'ਆਪ' ਨੇ ਇਨ੍ਹਾਂ ਪੰਜ ਨਾਵਾਂ ਦਾ ਕੀਤਾ ਐਲਾਨ

ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਡਾ. ਸੰਦੀਪ ਪਾਠਕ ਦਾ ਨਾਮ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕ੍ਰਿਕਟਰ ਹਰਭਜਨ ਸਿੰਘ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਕੇਅਰ ਚੈਰੀਟੇਵਲ ਟਰੱਸਟ ਦੇ ਸੰਸਥਾਪਕ ਸੰਜੀਵ ਅਰੋੜਾ ਨੂੰ ਵੀ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।

  • 'ਆਪ' ਵੱਲੋਂ ਅਸ਼ੋਕ ਮਿੱਤਲ (LPU ਦੇ ਸੰਸਥਾਪਕ) ਨੇ ਰਾਜ ਸਭਾ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ pic.twitter.com/447iQiCmwh

    — AAP Punjab (@AAPPunjab) March 21, 2022 " class="align-text-top noRightClick twitterSection" data=" ">
  • 'ਆਪ' ਵੱਲੋਂ ਸੰਜੀਵ ਅਰੋੜਾ (ਉਦਯੋਗਪਤੀ) ਨੇ ਰਾਜ ਸਭਾ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ pic.twitter.com/Liy59yDH1j

    — AAP Punjab (@AAPPunjab) March 21, 2022 " class="align-text-top noRightClick twitterSection" data=" ">
  • 'ਆਪ' ਵੱਲੋਂ @harbhajan_singh (ਸਾਬਕਾ ਕ੍ਰਿਕਟਰ) ਨੇ ਰਾਜ ਸਭਾ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ pic.twitter.com/AecLEMKSPF

    — AAP Punjab (@AAPPunjab) March 21, 2022 " class="align-text-top noRightClick twitterSection" data=" ">
  • 'ਆਪ' ਵੱਲੋਂ ਸੰਦੀਪ ਪਾਠਕ (IIT ਦੇ ਪ੍ਰੋਫੈਸਰ) ਨੇ ਰਾਜ ਸਭਾ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ pic.twitter.com/lo7xI3p5vK

    — AAP Punjab (@AAPPunjab) March 21, 2022 " class="align-text-top noRightClick twitterSection" data=" ">
  • 'ਆਪ' ਵੱਲੋਂ @raghav_chadha ('ਆਪ' ਦੇ ਸਹਿ-ਇੰਚਾਰਜ) ਨੇ ਰਾਜ ਸਭਾ ਦੇ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ pic.twitter.com/3shzzbiLob

    — AAP Punjab (@AAPPunjab) March 21, 2022 " class="align-text-top noRightClick twitterSection" data=" ">

ਇਹ ਸੀਟਾਂ ਖਾਲੀ ਹੋ ਰਹੀਆਂ ਹਨ

ਪੰਜਾਬ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ, ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਤੇ ਨਰੇਸ਼ ਗੁਜਰਾਲ ਤੋਂ ਇਲਾਵਾ ਭਾਜਪਾ ਦੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ ਵੀ ਇਸ ਵਾਰ ਕਾਦੀਆਂ ਤੋਂ ਵਿਧਾਇਕ ਬਣੇ ਹਨ।

ਨਾਮਜ਼ਦਗੀ ਲਈ ਅੱਜ ਆਖਰੀ ਤਰੀਕ

ਦੱਸ ਦਈਏ ਕਿ ਰਾਜ ਸਭਾ ਦੀਆਂ ਪੰਜ ਸੀਟਾਂ ਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਅੱਜ ਆਖਰੀ ਤਰੀਕ ਹੈ। ਇਸ ਤੋਂ ਬਾਅਦ 22 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 24 ਮਾਰਚ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ।

31 ਮਾਰਚ ਨੂੰ ਵੋਟਾਂ

31 ਮਾਰਚ ਨੂੰ ਰਾਜ ਸਭਾ ਦੇ ਮੈਂਬਰਾਂ ਦੇ ਲਈ ਵੋਟਿੰਗ ਹੋਵੇਗੀ। ਜਿਸ ਦੇ ਨਤੀਜੇ ਇਸੇ ਦਿਨ ਸ਼ਾਮ 5 ਵਜੇ ਤੱਕ ਐਲਾਨ ਦਿੱਤੇ ਜਾਣਗੇ।

ਇਹ ਵੀ ਪੜੋ: 'ਆਪ' ਵਲੋਂ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ, ਇੰਨ੍ਹਾਂ ਚਿਹਰਿਆਂ 'ਤੇ ਖੇਡਿਆ ਦਾਅ

Last Updated : Mar 21, 2022, 2:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.