ETV Bharat / city

ਕਿਸਾਨਾਂ ਨਾਲ ਮੀਟਿੰਗ ‘ਚ ਸਿੱਧੂ ਦੇ ਭਤੀਜੇ ਦੀ ਤਸਵੀਰ ਨੇ ਛੇੜਿਆ ਨਵਾਂ ਵਿਵਾਦ

author img

By

Published : Sep 10, 2021, 10:37 PM IST

ਕਿਸਾਨਾਂ ਨਾਲ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਨਾਲ ਉਨ੍ਹਾਂ ਦੇ ਭਤੀਜੇ ਸੁਮਿਤ ਦੀ ਵਾਇਰਲ ਹੋ ਰਹੀ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਵਾਇਰਲ ਤਸਵੀਰ ਨੂੰ ਲੈਕੇ ਜਿੱਥੇ ਸਿੱਧੂ ਉੱਪਰ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ ਉੱਥੇ ਹੀ ਆਮ ਲੋਕ ਵੀ ਕਈ ਤਰ੍ਹਾਂ ਦਾ ਸਵਾਲ ਕਰ ਰਹੇ ਹਨ।

ਕਿਸਾਨਾਂ ਨਾਲ ਮੀਟਿੰਗ ‘ਚ ਸਿੱਧੂ ਦੇ ਭਤੀਜੇ ਦੀ ਤਸਵੀਰ ਨੇ ਛੇੜੀ ਨਵੀਂ ਚਰਚਾ
ਕਿਸਾਨਾਂ ਨਾਲ ਮੀਟਿੰਗ ‘ਚ ਸਿੱਧੂ ਦੇ ਭਤੀਜੇ ਦੀ ਤਸਵੀਰ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨਾਲ ਬੈਠਕ ਕੀਤੀ ਗਈ। ਕਿਸਾਨ ਜਥੇਬੰਦੀਆਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਫਿਰ ਕਾਂਗਰਸ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਅਤੇ ਹੋਰ ਰਾਜਨੀਤੀ ਨਾਲ ਮੀਟਿੰਗ ਕੀਤੀ ਗਈ। ਹੁਣ ਇਸ ਬੈਠਕ ਤੋਂ ਬਾਅਦ ਸਾਹਮਣੇ ਆਈ ਇੱਕ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਭਤੀਜੇ ਸੁਮਿਤ ਨਾਲ ਮੀਟਿੰਗ ਕਰਨ ਪਹੁੰਚੇ ਹਨ। ਇਸ ਮੀਟਿੰਗ ਨੂੰ ਲੈਕੇ ਜਿੱਥੇ ਸਿਆਸੀ ਹਲਕਿਆਂ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ ਉੱਥੇ ਪੀ ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ। ਮੀਟਿੰਗ ਵਿੱਚ ਬੈਠੇ ਸੁਮਿਤ ਦੀ ਫੋਟੋ ਲਗਾਤਾਰ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਕਾਲੀ ਦਲ ਨੇ ਸਿੱਧੇ ਤੌਰ ‘ਤੇ ਇਸ ਉੱਤੇ ਨਿਸ਼ਾਨਾ ਸਾਧਿਆ ਬਲਕਿ ਇਕ ਹੋਰ ਸੋਸ਼ਲ ਮੀਡੀਆ ਪੇਜ ‘ਤੇ ਇਸ ਫੋਟੋ ਨੂੰ ਸ਼ੇਅਰ ਕਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ।

ਅਕਾਲੀ ਮਾਲਵਾ ਨਾਮ ਦੇ ਫੇਸਬੁੱਕ ਪੇਜ ‘ਤੇ ਫੋਟੋ ਸ਼ੇਅਰ ਕੀਤੀ ਗਈ ਅਤੇ ਲਿਖਿਆ ਗਿਆ ਹੈ ਕਿ ਇਹ ਕਿਸਾਨਾਂ ਦੇ ਨਾਲ ਕਾਂਗਰਸ ਦੀ ਮੀਟਿੰਗ ਸੀ ਜਾਂ ਸਿੱਧੂ ਦੇ ਨਾਲ ਕਿਸਾਨਾਂ ਦੀ ਕੋਈ ਵੱਖ ਮੀਟਿੰਗ ਸੀ। ਜੇਕਰ ਇਹ ਮੀਟਿੰਗ ਸਿਰਫ਼ ਕਿਸਾਨਾਂ ਦੀ ਰਾਜਨੀਤਿਕ ਪਾਰਟੀਆਂ ਅਤੇ ਉਨਾਂ ਦੇ ਆਗੂਆਂ ਨਾਲ ਸੀ ਪਰ ਸਿੱਧੂ ਦਾ ਖ਼ਾਸ ਰਿਸ਼ਤੇਦਾਰ ਸੁਮਿੱਤ ਮੀਟਿੰਗ ਵਿੱਚ ਕਿਸ ਅਧਿਕਾਰ ਦੇ ਤਹਿਤ ਸ਼ਾਮਿਲ ਹੋਇਆ। ਲੋਕ ਸਵਾਲ ਕਰ ਰਹੇ ਹਨ ਕਿ ਹੁਣ ਕਿਤੇ ਸਿੱਧੂ ਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਬਰਫੀ ਦਾ ਇੰਤਜ਼ਾਮ ਕਰਨ ਨਾ ਗਏ ਹੋਣ।

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੰਨੇ ਦਾ ਰੇਟ ਪੰਜਾਹ ਤੋਂ ਵਧਾ ਕੇ ਤਿੱਨ ਸੌ ਸੱਠ ਰੁਪਏ ਕੀਤੇ ਜਾਣ ਤੋਂ ਬਾਅਦ ਕਿਸਾਨ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਵਿੱਚ ਮਠਿਆਈ ਖਵਾਈ ਸੀ ਇਸਤੋਂ ਬਾਅਦ ਵਿਰੋਧੀ ਦਲਾਂ ਨੇ ਗੰਨੇ ਦੇ ਰੇਟ ਦੇ ਲਈ ਸੂਬੇ ਭਰ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਕਾਂਗਰਸ ਦੀ ਸੋਚੀ ਸਮਝੀ ਰਣਨੀਤੀ ਦੱਸਿਆ ਸੀ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਮੀਟਿੰਗ ਦੇ ਵਿਚ ਸ਼ਾਮਿਲ ਹੋਏ। ਇਸ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਸੁਮਿਤ ਕਿਵੇਂ ਮੀਟਿੰਗ ਵਿੱਚ ਸ਼ਾਮਿਲ ਹੋਇਆ। ਸੁਮਿਤ ਨਵਜੋਤ ਸਿੰਘ ਸਿੱਧੂ ਦੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਪਰਸਨਲ ਕੰਮ ਵੀ ਉਹੀ ਦੇਖਦੇ ਹਨ ।
ਇਹ ਵੀ ਪੜ੍ਹੋ:ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਧਮਾਕਾ, ਸਿਆਸਤਦਾਨਾਂ ਦੀ ਉੱਡੀ ਨੀਂਦ

ETV Bharat Logo

Copyright © 2024 Ushodaya Enterprises Pvt. Ltd., All Rights Reserved.