ETV Bharat / city

ਪੰਜਾਬ ’ਚ ਮੁੜ ਕੋਰੋਨਾ ਦਾ ਕਹਿਰ: ਪਿਛਲੇ 24 ਘੰਟਿਆਂ ’ਚ 459 ਨਵੇਂ ਮਾਮਲੇ, ਸਰਕਾਰ ਬੇਖਬਰ !

author img

By

Published : Jul 21, 2022, 10:47 AM IST

ਪੰਜਾਬ ’ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,967 ਤੱਕ ਪਹੁੰਚ ਚੁੱਕੀ ਹੈ। ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿਖੇ ਸਭ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ’ਚ ਪੰਜਾਬ ’ਚ 459 ਨਵੇਂ ਮਾਮਲੇ ਸਾਹਮਣੇ ਆਏ ਹਨ।

ਪੰਜਾਬ ’ਚ ਮੁੜ ਕੋਰੋਨਾ ਦਾ ਕਹਿਰ
ਪੰਜਾਬ ’ਚ ਮੁੜ ਕੋਰੋਨਾ ਦਾ ਕਹਿਰ

ਚੰਡੀਗੜ੍ਹ: ਸੂਬੇ ਭਰ ’ਚ ਇੱਕ ਵਾਰ ਫਿਰ ਤੋਂ ਕੋਰੋਨਾ ਆਪਣੀ ਦਸਤਕ ਦੇ ਚੁੱਕਾ ਹੈ। ਦੱਸ ਦਈਏ ਕਿ ਪੰਜਾਬ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 459 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸੂਬੇ ਭਰ ’ਚ ਐਕਟਿਵ ਮਾਮਲਿਆਂ ਦੀ ਗਿਣਤੀ 1,967 ਹੋ ਚੁੱਕੀ ਹੈ, ਜਿਸ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੇਖਬਰ ਹੈ।

ਮਿਲੀ ਜਾਣਕਾਰੀ ਮੁਤਾਬਿਕ ਸੂਬੇ ਦੇ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਚ ਸਭ ਤੋਂ ਜਿਆਦਾ ਐਕਟਿਵ ਕੇਸ ਦਰਜ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਰੋਨਾ ਸਬੰਧੀ ਕੋਈ ਐਡਵਾਈਜਰੀ ਜਾਰੀ ਨਹੀਂ ਕੀਤੀ ਹੈ।

ਇਸ ਜ਼ਿਲ੍ਹੇ ’ਚ ਸਭ ਤੋਂ ਜਿਆਦਾ ਮਾਮਲੇ: ਦੱਸ ਦਈਏ ਕਿ ਪਿਛਲੇ 24 ਘੰਟਿਆਂ ’ਚ ਮੁਹਾਲੀ ’ਚ 133 ਮਾਮਲੇ ਸਾਹਮਣੇ ਆਏ ਹਨ। ਜਦਕਿ ਜਲੰਧਰ ’ਚ 59 ਅਤੇ ਲੁਧਿਆਣਾ ’ਚ 54 ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਗੱਲ ਕੀਤੀ ਜਾਵੇ ਸ਼ਾਹੀ ਸ਼ਹਿਰ ਪਟਿਆਲਾ ਦੀ ਤਾਂ ਇੱਥੇ 43 ਮਾਮਲੇ ਸਾਹਮਣੇ ਆਏ ਹਨ। ਬਠਿੰਡਾ ’ਚ 29 ਮਾਮਲੇ ਮਿਲੇ ਹਨ।

ਮੁਹਾਲੀ ’ਚ ਸਭ ਤੋਂ ਜਿਆਦਾ ਐਕਟਿਵ ਮਾਮਲੇ: ਕੋਵਿਡ ਬੁਲਟਿਨ ਮੁਤਾਬਿਕ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿਖੇ ਸਭ ਤੋਂ ਜਿਆਦਾ ਐਕਟਿਵ ਮਾਮਲੇ ਹਨ। ਦੱਸ ਦਈਏ ਕਿ ਮੁਹਾਲੀ ’ਚ 521 ਮਾਮਲੇ, ਇਸ ਤੋਂ ਬਾਅਦ ਲੁਧਿਆਣਾ ’ਚ 268, ਜਲੰਧਰ ’ਚ 254 ਮਾਮਲੇ, ਬਠਿੰਡਾ 190 ’ਚ ਮਾਮਲੇ 190 ਮਾਮਲੇ ਅਤੇ ਪਟਿਆਲਾ ’ਚ 159 ਐਕਟਿਵ ਮਾਮਲੇ ਸਾਹਮਣੇ ਆਏ ਹਨ।

ਪੰਜਾਬ ਸਰਕਾਰ ਬੇਖ਼ਬਰ: ਇੱਕ ਪਾਸੇ ਜਿੱਥੇ ਪੰਜਾਬ ਚ ਮੁੜ ਤੋਂ ਕੋਰੋਨਾ ਐਕਟਿਵ ਹੋ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਇਸ ਤੋਂ ਬੇਖਬਰ ਹੈ। ਦੱਸ ਦਈਏ ਕਿ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਅਜੇ ਤੱਕ ਕੋਰੋਨਾ ਦੀ ਸਥਿਤੀ ਲਈ ਰਿਵੀਉ ਮੀਟਿੰਗ ਨਹੀਂ ਹੋਈ ਹੈ ਅਤੇ ਨਾ ਹੀ ਸਰਕਾਰ ਵੱਲੋਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖਲ

ETV Bharat Logo

Copyright © 2024 Ushodaya Enterprises Pvt. Ltd., All Rights Reserved.