ETV Bharat / city

ਹੁਣ ਤੱਕ ਪੰਜਾਬ ਵਿੱਚ ਝੋਨੇ ਦੀ ਖ਼ਰੀਦ 1.67 ਕਰੋੜ ਮੀਟ੍ਰਿਕ ਟਨ: ਅਨਿੰਨਦਿਤਾ ਮਿੱਤਰਾ

author img

By

Published : Nov 6, 2020, 8:20 PM IST

ਝੋਨੇ ਦੀ ਖਰੀਦ
ਝੋਨੇ ਦੀ ਖਰੀਦ

ਅਨਿੰਨਦਿਤਾ ਮਿੱਤਰਾ ਨੇ ਦੱਸਿਆ ਕਿ 5 ਨਵੰਬਰ, 2020 ਤੱਕ ਪੰਜਾਬ ਦੇ ਖਰੀਦ ਕੇਂਦਰਾਂ ਤੋਂ ਕੁੱਲ 167,54,963 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 15,38,6,722 ਮੀਟ੍ਰਿਕ ਟਨ ਦੀ ਸਫ਼ਲਤਾਪੂਰਵਕ ਲਿਫਟਿੰਗ ਹੋ ਗਈ ਹੈ।

ਚੰਡੀਗੜ੍ਹ: ਝੋਨੇ ਦੀ ਖ਼ਰੀਦ ਲਈ ਹੁਣ ਤੱਕ 26,743,93 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਨਿੰਨਦਿਤਾ ਮਿੱਤਰਾ ਨੇ ਦਿੱਤੀ। ਉਹ ਜ਼ਿਲ੍ਹਾ ਜਲੰਧਰ ਵਿਖੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ੍ਰਤਾਪਪੁਰਾ ਪੂਰਬੀ ਮੰਡੀ ਵਿਖੇ ਪੁੱਜੇ ਸਨ।

ਇਥੇ ਗੱਲਬਾਤ ਕਰਦਿਆਂ ਮਿੱਤਰਾ ਨੇ ਦੱਸਿਆ ਕਿ 5 ਨਵੰਬਰ, 2020 ਤੱਕ ਪੰਜਾਬ ਦੇ ਖ਼ਰੀਦ ਕੇਂਦਰਾਂ ਤੋਂ ਕੁੱਲ 167,54,963 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 15,38,6,722 ਮੀਟ੍ਰਿਕ ਟਨ ਦੀ ਸਫ਼ਲਤਾਪੂਰਵਕ ਲਿਫਟਿੰਗ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ 16,69,7,286 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਗਈ ਹੈ ਜਦਕਿ 57677 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਮਿੱਲ ਮਾਲਕਾਂ ਵੱਲੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ 5 ਨਵੰਬਰ 2020 ਤੱਕ ਮਾਰਕਫੈਡ ਵੱਲੋਂ 43,17,216 ਮੀਟ੍ਰਿਕ ਟਨ ਝੋਨਾ, ਪਨਸਪ ਵੱਲੋਂ 35,19,946 ਮੀਟ੍ਰਿਕ ਟਨ, ਪੀਐਸਡਬਲਯੂਸੀ ਵੱਲੋਂ 17,86,493 ਮੀਟ੍ਰਿਕ ਟਨ, ਪਨਗ੍ਰੇਨ ਵੱਲੋਂ 18,67,950 ਮੀਟ੍ਰਿਕ ਟਨ, ਐਫਸੀਆਈ ਵੱਲੋਂ 35,19,946 ਮੀਟ੍ਰਿਕ ਟਨ ਅਤੇ ਮਿੱਲਰਾਂ ਵੱਲੋਂ 57,677 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।

ਜਲੰਧਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੀਤੀ ਗਈ ਝੋਨੇ ਦੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵਿਕਣ ਲਈ 5 ਨਵੰਬਰ ਤੱਕ ਪੁੱਜੇ 1051583 ਮੀਟ੍ਰਿਕ ਟਨ ਝੋਨੇ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1051546 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ ਖਰੀਦ ਕੀਤੀ ਫ਼ਸਲ ਵਿੱਚੋਂ 1011998 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.