ETV Bharat / city

ਸਿਵਲ ਹਸਪਤਾਲ ’ਚ ਚੋਰਾਂ ਨੇ ਚਾਰ ਵਾਰ ਕੀਤੀ ਚੋਰੀ, ਜਾਂਚ ’ਚ ਜੁੱਟੀ ਪੁਲਿਸ

author img

By

Published : Jun 17, 2022, 2:57 PM IST

ਸਿਵਲ ਹਸਪਤਾਲ ’ਚ ਚੋਰਾਂ ਨੇ ਚਾਰ ਵਾਰ ਕੀਤੀ ਚੋਰੀ
ਸਿਵਲ ਹਸਪਤਾਲ ’ਚ ਚੋਰਾਂ ਨੇ ਚਾਰ ਵਾਰ ਕੀਤੀ ਚੋਰੀ

ਬਠਿੰਡਾ ਦੇ ਡੀਈਆਈਸੀ ਸੈਂਟਰ ’ਚ ਚੋਰਾਂ ਵੱਲੋਂ ਲਗਾਤਾਰ ਚਾਰ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਚੋਰਾਂ ਨੇ ਕੰਪਿਉਟਰ, ਕੈਮਰਾ ਆਦਿ ਚੋਰੀ ਕਰਕੇ ਲੈ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਬਠਿੰਡਾ: ਸੂਬੇ ਭਰ ’ਚ ਚੋਰੀ ਅਤੇ ਲੁੱਟਖੋਹਾਂ ਦੀ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਪੁਲਿਸ ਇਨ੍ਹਾਂ ਸਾਹਮਣੇ ਬੇਵੱਸ ਨਜਰ ਆ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਵੱਲੋਂ ਹਸਪਤਾਲ ’ਚ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਦੱਸ ਦਈਏ ਕਿ ਡੀਈਆਈਸੀ ਸੈਂਟਰ ’ਚ ਚੋਰਾਂ ਵੱਲੋਂ ਲਗਾਤਾਰ ਚਾਰ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਚੋਰਾਂ ਨੇ ਕੰਪਿਉਟਰ, ਕੈਮਰਾ ਆਦਿ ਚੋਰੀ ਕਰਕੇ ਲੈ ਗਈ। ਫਿਲਹਾਲ ਪੁਲਿਸ ਵੱਲੋਂ ਮਾਮਲੇ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਸਿਵਲ ਹਸਪਤਾਲ ’ਚ ਚੋਰਾਂ ਨੇ ਚਾਰ ਵਾਰ ਕੀਤੀ ਚੋਰੀ

ਮਾਮਲੇ ਸਬੰਧੀ ਫਿਜ਼ਿਓਥਰੈਪੀ ਐਕਸਪਰਟ ਤਾਨੀਆ ਨੇ ਦੱਸਿਆ ਕਿ ਚੋਰਾਂ ਵੱਲੋਂ ਲਗਾਤਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਹਸਪਤਾਲ ਦੇ ਜਿੱਥੇ ਕੀਮਤੀ ਸਾਮਾਨ ਨੂੰ ਨਿਸ਼ਾਨਾ ਬਣਾਇਆ ਉੱਥੇ ਹੀ ਚੋਰਾਂ ਨੇ ਕੰਪਿਉਟਰ ਅਤੇ ਕੈਮਰੇ ਨੂੰ ਵੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਉਨ੍ਹਾਂ ਨੇ ਬਾਥਰੂਮ ਨੂੰ ਲੱਗੇ ਦਰਵਾਜ਼ਿਆ ਤੱਕ ਨੂੰ ਨਹੀਂ ਬਖਸ਼ਿਆ। ਇਨ੍ਹਾਂ ਦੀ ਭੰਨਤੋੜ ਕਰਕੇ ਚੋਰੀ ਕਰਕੇ ਲੈ ਗਏ। ਫਿਲਹਾਲ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਸ ਬਾਰੇ ਸਬੰਧਿਤ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਸੁਰੱਖਿਆ ਪ੍ਰਬੰਧ ਤਾਂ ਸਖ਼ਤ ਹਨ, ਪਰ ਹਸਪਤਾਲ ਵਿਚ ਲੋਕਾਂ ਦੀ ਆਉਣ ਜਾਣ ਰਹਿੰਦਾ ਹੈ, ਜਦਕਿ ਸਬੰਧਤ ਵਿਭਾਗ ਦਾ ਸਟਾਫ ਵੀ ਛੁੱਟੀ ਕਰ ਜਾਂਦਾ ਹੈ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ।

ਇਹ ਵੀ ਪੜੋ: ਕੇਂਦਰ ਦੀ ਅਗਨੀਪਥ ਯੋਜਨਾ 'ਤੇ ਰਾਘਵ ਚੱਢਾ ਨੇ ਚੁੱਕੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.