ETV Bharat / city

ਇਤਿਹਾਸ ਸਮੋਈ ਬੈਠੀ ਹੈ ਇਹ 200 ਸਾਲ ਪੁਰਾਣੀ ਪਾਣੀ ਵਾਲੀ ਟੈਂਕੀ

author img

By

Published : Aug 12, 2022, 9:05 AM IST

ਬਠਿੰਡਾ ਦੀ ਰੇਲਵੇ ਕਲੋਨੀ ਵਿੱਚ 200 ਸਾਲ ਪੁਰਾਣਾ ਪਾਣੀ ਵਾਲੀ ਟੈਂਕੀ ਇਤਿਹਾਸ ਸਮੋਈ ਬੈਠੀ ਹੈ। ਕਿਸੇ ਸਮੇਂ ਇਸ ਪਾਣੀ ਵਾਲੀ ਟੈਂਕੀ ਵਿੱਚ ਪੱਟਿਆ ਰਾਹੀਂ ਚਾੜ੍ਹਿਆ ਜਾਂਦਾ ਸੀ। ਜਾਣੋ ਪੂਰੀ ਖ਼ਬਰ...

ਇਤਿਹਾਸ ਸਮੋਈ ਬੈਠੀ ਹੈ ਇਹ 200 ਸਾਲ ਪੁਰਾਣੀ ਪਾਣੀ ਵਾਲੀ ਟੈਂਕੀ
ਇਤਿਹਾਸ ਸਮੋਈ ਬੈਠੀ ਹੈ ਇਹ 200 ਸਾਲ ਪੁਰਾਣੀ ਪਾਣੀ ਵਾਲੀ ਟੈਂਕੀ

ਬਠਿੰਡਾ: ਅਕਸਰ ਹੀ ਸਿਆਣੇ ਲੋਕ ਕਹਿੰਦੇ ਹਨ ਕਿ ਹਰੇਕ ਚੀਜ਼ ਦੀ ਮਿਆਦ ਹੁੰਦੀ ਹੈ, ਪਰ ਬਠਿੰਡਾ ਵਿੱਚ ਰੇਲਵੇ ਕਲੋਨੀ ਵਿਚ ਬਣੀ ਕਰੀਬ 200 ਸਾਲ ਪੁਰਾਣੇ ਪਾਣੀ ਵਾਲੀ ਟੈਂਕੀ ਅੱਜ ਵੀ ਆਪਣੇ ਵਿੱਚ ਵੱਡਾ ਇਤਿਹਾਸ ਸਮੋਈ ਬੈਠੀ ਹੈ। 1870 ਦੇ ਕਰੀਬ ਬਣੀ ਪਾਣੀ ਵਾਲੀ ਟੈਂਕੀ ਬਾਰੇ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਵਡੇਰੇ ਦੱਸਦੇ ਹਨ ਕਿ ਜਦੋਂ ਇਲਾਕੇ ਵਿੱਚ ਸਤਲੁਜ ਦਰਿਆ ਵਗਦਾ ਸੀ ਤਾਂ ਅੰਗਰੇਜ਼ਾਂ ਵੱਲੋਂ ਇੱਥੇ ਰੇਲਵੇ ਸਟੇਸ਼ਨ ਦੇ ਨੇੜੇ ਇਸ ਪਾਣੀ ਦੀ ਟੈਂਕੀ ਦੀ ਉਸਾਰੀ ਕਰਵਾਈ ਗਈ ਸੀ, ਕਿਉਂਕਿ ਉਦੋਂ ਰੇਲਵੇ ਦੇ ਇੰਜਣ ਵੀ ਸਟੀਮ ਨਾਲ ਚੱਲਦੇ ਸਨ ਅਤੇ ਪੱਟਿਆ ਰਾਹੀਂ ਇਸ ਪਾਣੀ ਦੀ ਟੈਂਕੀ ਉੱਪਰ ਪਾਣੀ ਚਾੜ੍ਹਿਆ ਜਾਂਦਾ ਸੀ।

ਇਹ ਵੀ ਪੜੋ: ਬਾਬਾ ਦੀਪ ਸਿੰਘ ਨਗਰ ਵਿੱਚ ਛੱਤ ਡਿੱਗਣ ਕਾਰਨ 6 ਲੋਕ ਗੰਭੀਰ ਜ਼ਖ਼ਮੀ

ਉਹਨਾਂ ਨੇ ਕਿਹਾ ਕਿ ਅੰਗਰੇਜ਼ਾਂ ਦੀ ਬਣਾਈ ਹੋਈ ਪਾਣੀ ਵਾਲੀ ਟੈਂਕੀ ਦਾ ਵਜੂਦ ਹਾਲੇ ਵੀ ਖੜ੍ਹਾ ਹੈ ਅਤੇ ਹਾਲੇ ਵੀ ਇਸ ਤੋਂ ਪਾਣੀ ਸਟੋਰ ਕਰਨ ਦਾ ਕੰਮ ਲਿਆ ਜਾ ਰਿਹਾ ਹੈ। ਅੰਗਰੇਜ਼ਾਂ ਦੇ ਸਮੇਂ ਬਣਾਏ ਹੋਈ ਪਾਣੀ ਵਾਲੀ ਟੈਂਕੀ ‘ਤੇ ਲੱਗੀ ਹੋਈ ਲੱਕੜ ਅਤੇ ਲੋਹਾ ਹਾਲੇ ਵੀ ਆਪਣੀ ਤਾਕਤ ਅਤੇ ਮਜ਼ਬੂਤੀ ਦਾ ਇਜ਼ਹਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਮਾਡਰਨ ਤਰੀਕੇ ਨਾਲ ਕੁਝ ਸਾਲ ਪਹਿਲਾਂ ਉਸਾਰੀ ਗਈ ਪਾਣੀ ਵਾਲੀ ਟੈਂਕੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਦਕਿ ਅੰਗਰੇਜ਼ਾਂ ਦੇ ਸਮੇਂ ਪਾਣੀ ਦੀ ਟੈਂਕੀ ਹਾਲੇ ਵੀ ਵੱਡਾ ਇਤਿਹਾਸ ਸਮੋਈ ਬੈਠੀ ਹੈ।

200 ਸਾਲ ਪੁਰਾਣੀ ਪਾਣੀ ਵਾਲੀ ਟੈਂਕੀ

ਭਾਵੇਂ ਸਮੇਂ ਸਮੇਂ ਦੇ ਰੇਲਵੇ ਅਧਿਕਾਰੀਆਂ ਵੱਲੋਂ ਇਸ ਇਤਿਹਾਸ ਸਮੋਈ ਬੈਠੀ ਹੋਈ ਪਾਣੀ ਵਾਲੀ ਟੈਂਕੀ ਨੂੰ ਕਦੇ ਸਮਾਂ ਨਹੀਂ ਦਿੱਤਾ ਨਾ ਹੀ ਇਸ ਦੀ ਦੇਖਭਾਲ ਲਈ ਕੋਈ ਕਦਮ ਚੁੱਕਿਆ, ਪਰ ਫਿਰ ਵੀ ਇਹ ਸੈਂਕੜੇ ਸਾਲ ਬੀਤ ਜਾਣ ਦੇ ਬਾਵਜੂਦ ਆਪਣਾ ਵਜੂਦ ਕਾਇਮ ਰੱਖੀ ਹੋਈ ਹੈ। ਇਸ ਪਾਣੀ ਵਾਲੀ ਟੈਂਕੀ ਦੇ ਨਾਲ ਅੰਗਰੇਜ਼ਾਂ ਵੱਲੋਂ ਤਿੰਨ ਪਾਣੀ ਦੀਆਂ ਡਿੱਗੀਆਂ ਵੀ ਬਣਾਈਆਂ ਗਈਆਂ ਸਨ। ਇਹ ਡਿੱਗੀਆਂ ਇਸ ਢੰਗ ਨਾਲ ਬਣਾਈਆਂ ਗਈਆਂ ਸਨ ਕਿ ਉਨ੍ਹਾਂ ਵਿੱਚ ਵੀ ਪਾਣੀ ਫਿਲਟਰ ਹੋ ਕੇ ਪਾਣੀ ਵਾਲੀ ਟੈਂਕੀ ਵਿੱਚ ਚੜ੍ਹਦਾ ਸੀ ਅਤੇ ਫਿਰ ਇਹ ਰੇਲਵੇ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਪਾਣੀ ਦਾ ਉਪਯੋਗ ਕੀਤਾ ਜਾਂਦਾ ਸੀ।

ਇਹ ਵੀ ਪੜੋ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਸੁਖਬੀਰ ਬਾਦਲ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ

ਸਾਬਕਾ ਕੌਂਸਲਰ ਨੇ ਰੇਲਵੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਪਾਣੀ ਵਾਲੀ ਟੈਂਕੀ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਐਡਾ ਵੱਡਾ ਇਤਿਹਾਸ ਸਮੋਈ ਬੈਠੀ ਇਹ ਅਨਮੋਲ ਖ਼ਜ਼ਾਨੇ ਦਾ ਆਉਣ ਵਾਲੀਆਂ ਪੀੜੀਆਂ ਨੂੰ ਪਤਾ ਲੱਗ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.