ETV Bharat / city

ਦਸੰਬਰ ਤੱਕ ਪੂਰੇ ਪੰਜਾਬ ਦੇ ਕੋਰੋਨਾ ਦਾ ਟੀਕਾ ਲਗਾਉਣ ਦਾ ਟੀਚਾ: ਮਨਪ੍ਰੀਤ ਬਾਦਲ

author img

By

Published : Apr 23, 2021, 3:58 PM IST

ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਲਈ 100 ਕਰੋੜ ਦਾ ਬਜਟ ਰੱਖਿਆ ਹੈ ਤੇ ਸਾਡੀ ਸਰਕਾਰ ਦਾ ਟੀਚਾ ਹੈ ਕਿ ਦਸੰਬਰ ਤੱਕ ਪੂਰੇ ਪੰਜਾਬ ਨੂੰ ਟੀਕਾ ਲਗਾਇਆ ਜਾ ਸਕੇ।

ਦਸੰਬਰ ਤੱਕ ਪੂਰੇ ਪੰਜਾਬ ਦੇ ਕੋਰੋਨਾ ਦਾ ਟੀਕਾ ਲਗਾਉਣ ਦਾ ਟੀਚਾ: ਮਨਪ੍ਰੀਤ ਬਾਦਲ
ਦਸੰਬਰ ਤੱਕ ਪੂਰੇ ਪੰਜਾਬ ਦੇ ਕੋਰੋਨਾ ਦਾ ਟੀਕਾ ਲਗਾਉਣ ਦਾ ਟੀਚਾ: ਮਨਪ੍ਰੀਤ ਬਾਦਲ

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੋਰੋਨਾ ਦੀ ਦੂਜੀ ਲਹਿਰ ਨੂੰ ਲੈਕੇ ਚਿੰਤਾ ਪ੍ਰਗਟਾਈ ਹੈ, ਉਹਨਾਂ ਨੇ ਕਿਹਾ ਕਿ ਇਹ ਦੂਜੀ ਲਹਿਰ ਬਹੁਤ ਖ਼ਤਰਨਾਕ ਹੈ, ਜੋ ਪਹਿਲੀ ਨਾਲੋਂ ਵੀ ਵਧੇਰੇ ਖਤਰਨਾਕ ਹੈ। ਮਨਪ੍ਰੀਤ ਸਿੰਘ ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਬਠਿੰਡਾ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ, ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਟੀਕੇ ਦੀ ਪਹਿਲੀ ਖੇਪ ਲਈ 100 ਕਰੋੜ ਦਾ ਬਜਟ ਰੱਖਿਆ ਹੈ ਤੇ ਸਾਡੀ ਸਰਕਾਰ ਦਾ ਟੀਚਾ ਹੈ ਕਿ ਦਸੰਬਰ ਤੱਕ ਪੂਰੇ ਪੰਜਾਬ ਨੂੰ ਟੀਕਾ ਲਗਾਇਆ ਜਾ ਸਕੇ।

ਇਹ ਵੀ ਪੜੋ: ਕੋਰੋਨਾ ਦੇ ਹਾਲਾਤ ਉੱਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੇ ਦਾਇਰ ਕੀਤੀ ਰਿਪੋਰਟ

ਉਥੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀ ਵਿੱਚ ਬਾਰਦਾਨੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਜਿਸ ਨੂੰ ਪੰਜਾਬ ਸਰਕਾਰ ਇਸ ਸਮੱਸਿਆ ਨੂੰ ਵੱਡੇ ਪੱਧਰ ’ਤੇ ਦੂਰ ਕਰਨ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਅਸਲ ਵਿੱਚ ਬਾਰਦਾਨਾ ਕੇਂਦਰ ਸਰਕਾਰ ਵੱਲੋਂ ਉਪਲੱਬਧ ਕਰਵਾਇਆ ਜਾਣਾ ਹੁੰਦਾ ਹੈ ਪ੍ਰੰਤੂ ਲਾਕਡਾਊਨ ਦੌਰਾਨ ਬਾਰਦਾਨਾ ਵੱਡੀ ਗਿਣਤੀ ਵਿੱਚ ਤਿਆਰ ਨਹੀਂ ਹੋ ਸਕਿਆ ਜਿਸ ਕਾਰਨ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ: ਸਿੱਧੂ ਦਾ ਮੁੜ ਕੈਪਟਨ 'ਤੇ ਨਿਸ਼ਾਨਾ: ਕੀ ਬੇਅਦਬੀ ਦਾ ਕੇਸ ਗ੍ਰਹਿ ਮੰਤਰੀ ਦੀ ਤਰਜੀਹ ਨਹੀਂ?

ETV Bharat Logo

Copyright © 2024 Ushodaya Enterprises Pvt. Ltd., All Rights Reserved.