ETV Bharat / city

ਸਿੱਧੂ ਮੂਸੇਵਾਲਾ ਕਤਲਕਾਂਡ: ਇਸਤੇਮਾਲ ਕੀਤੇ ਹਥਿਆਰਾਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ

author img

By

Published : Jun 24, 2022, 3:26 PM IST

Updated : Jun 24, 2022, 6:03 PM IST

ਪੰਜਾਬੀ ਗਾਇਕ ਸਿੱਧੂ ਮੂਸੇਵਾਲ ਕਤਲਕਾਂਡ ਮਾਮਲੇ ’ਚ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਭਾਲ ਦੇ ਲਈ ਪੁਲਿਸ ਵੱਲੋਂ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਕਤਲਕਾਂਡ
ਸਿੱਧੂ ਮੂਸੇਵਾਲਾ ਕਤਲਕਾਂਡ

ਬਠਿੰਡਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੁਲਿਸ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਦੇ ਕਤਲਕਾਂਡ ਸਮੇਂ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਭਾਲ ਕਰ ਰਹੀ ਹੈ। ਜਿਸ ਦੇ ਲਈ ਉਨ੍ਹਾਂ ਵੱਲੋਂ ਪੈਟਰੋਲ ਪੰਪ ’ਤੇ ਮਿਲੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਸਿੱਧੂ ਮੂਸੇਵਾਲਾ ਕਤਲਕਾਂਡ

ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੀ ਡਬਵਾਲੀ ਰੋਡ ਰਾਸ਼ਟਰੀ 54 ਰਾਜਮਾਰਗ ’ਤੇ 19 ਮਈ 2022 ਨੂੰ ਰਾਤ ਦੇ ਕਰੀਬ 8:45 ਵਜੇ ’ਤੇ ਇੱਕ ਫਾਰਚਿਊਨਰ ਗੱਡੀ ਨੇ ਪੈਟਰੋਲ ਪੰਪ ਤੋਂ 2510 ਰੁਪਏ ਦਾ ਡੀਜਲ ਪਵਾਇਆ ਸੀ। ਗੱਡੀ ਚ 4 ਲੋਕ ਸਵਾਰ ਸੀ। ਜਿਨ੍ਹਾਂ ’ਤੇ ਲੁਧਿਆਣਾ ਤੋਂ ਆਏ ਹੋਏ ਇੱਕ ਵਿਅਕਤੀ ਵੱਲੋਂ ਬਠਿੰਡਾ ਚ ਹਥਿਆਰ ਦਿੱਤੇ ਜਾਣ ਦਾ ਖਦਸ਼ਾ ਹੈ। ਫਿਲਹਾਲ ਪੁਲਿਸ ਉਸ ਹੀ ਗੱਡੀ ਦੀ ਭਾਲ ਕਰ ਰਹੀ ਹੈ। ਉੱਥੇ ਹੀ ਪੁਲਿਸ ਨੂੰ ਮਿਲੀ ਸੀਸੀਟੀਵੀ ਫੁਟੇਜ ’ਚ ਗੱਡੀ ਦੇ ਅੰਦਰ ਬੈਠੇ ਹੋਏ ਲੋਕ ਵੀ ਨਜਰ ਆ ਰਹੇ ਹਨ। ਉਨ੍ਹਾਂ ਦੀ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

29 ਮਈ ਨੂੰ ਕੀਤਾ ਗਿਆ ਸੀ ਮੂਸੇਵਾਲਾ ਦਾ ਕਤਲ: ਕਾਬਿਲੇਗੋਰ ਹੈ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ, ਜੋ ਹਮਲੇ 'ਚ ਜ਼ਖਮੀ ਹੋ ਗਏ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜੋ: ਵੱਡੀ ਖ਼ਬਰ: ਸ਼ਾਹੀ ਸ਼ਹਿਰ ’ਚੋਂ ਮਿਲੇ 2 ਹੈਂਡਗ੍ਰਨੇਡ ਤੇ 17 ਗੋਲੀਆਂ, ਮੱਚਿਆ ਹੜਕੰਪ !

Last Updated : Jun 24, 2022, 6:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.