ETV Bharat / city

ਮੁੜ ਹੋਵੇਗੀ ਮੌੜ ਬੰਬ ਧਮਾਕਾ ਕੇਸ ਦੀ ਸੁਣਵਾਈ

author img

By

Published : Feb 22, 2022, 2:59 PM IST

ਪੰਜਾਬ ਅਤੇ ਹਰਿਆਣਾ ਹਾਈਕੋਰਟ (hc allows revival of maur bomb blast)ਮੌੜ ਬੰਬ ਧਮਾਕੇ (maur bomb blast case hearing) ਸਬੰਧੀ ਦਾਖ਼ਲ ਕੇਸ ਦੀ ਮੁੜ ਸੁਣਵਾਈ ਕਰੇਗਾ। ਇਹ ਕੇਸ ਨਿਪਟਾ ਦਿੱਤਾ ਗਿਆ ਸੀ ਪਰ ਕਿਸੇ ਦੋਸ਼ੀ ਦੇ ਫੜੇ ਨਾ ਜਾਣ ਕਾਰਨ ਕੇਸ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਮੰਜੂਰ ਕਰ ਲਿਆ ਗਿਆ ਹੈ।

ਮੌੜ ਬੰਬ ਧਮਾਕਾ ਕੇਸ
ਮੌੜ ਬੰਬ ਧਮਾਕਾ ਕੇਸ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਠੀਕ ਇੱਕ ਹਫਤਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਾਲੀ ਥਾਂ ਨੇੜੇ ਕਾਰ ਵਿੱਚ ਬੰਬ ਧਮਾਕਾ (maur bomb blast case hearing)ਹੋਇਆ ਸੀ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਕਿਸੇ ਦੀ ਗਿਰਫਤਾਰੀ ਨਹੀਂ ਸੀ ਹੋਈ। ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਤੇ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਦੀ ਸਿੱਟ ਜਾਂਚ ਕਰ ਰਹੀ ਹੈ ਤੇ ਜਾਂਚ ਸਹੀ ਦਿਸ਼ਾ ਵਿੱਚ ਜਾ ਰਹੀ ਹੈ, ਲਿਹਾਜਾ ਸੀਬੀਆਈ ਜਾਂ ਕੋਈ ਹੋਰ ਏਜੰਸੀ ਤੋਂ ਜਾਂਚ ਦੀ ਲੋੜ ਨਹੀਂ।

ਪਹਿਲਾਂ ਕਰ ਦਿੱਤਾ ਸੀ ਮਾਮਲੇ ਦਾ ਨਿਬੇੜਾ

ਹਾਈਕੋਰਟ ਨੇ ਪਟੀਸ਼ਨ ਦਾ ਨਿਬੇੜਾ ਕਰਦਿਆਂ ਕਿਹਾ ਸੀ ਕਿ ਜੇਕਰ ਕੋਈ ਇਤਰਾਜ ਹੋਇਆ ਤਾਂ ਬਾਅਦ ਵਿੱਚ ਹਾਈਕੋਰਟ ਪਹੁੰਚ ਕੀਤੀ ਜਾ ਸਕਦੀ ਹੈ। ਇਸੇ ’ਤੇ ਪਟੀਸ਼ਨਰ ਨੇ ਮੁੜ ਸੁਣਵਾਈ ਲਈ ਪਟੀਸ਼ਨ ਦਾਖ਼ਲ ਕੀਤੀ ਸੀ ਤੇ ਦੋਸ਼ ਲਗਾਇਆ ਸੀ ਕਿ ਪੁਲਿਸ ਨੇ ਕੁਝ ਨਹੀਂ ਕੀਤਾ ਤੇ ਅਜੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ। ਇਸੇ ’ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਰੀਵਾਈਵ ਪਟੀਸ਼ਨ ਨੂੰ ਮੰਜੂਰ ਕਰ ਲਿਆ ਹੈ (hc allows revival of maur bomb blast)।

ਹਾਈਕੋਰਟ ਵੱਲੋਂ ਸਿੱਟ ਬਦਲਣ ਦੇ ਬਾਵਜੂਦ ਵੀ ਨਹੀਂ ਹੋਈ ਗਿਰਫਤਾਰੀ

ਜਿਕਰਯੋਗ ਹੈ ਕਿ ਪਹਿਲਾਂ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਕਾਰਨ ਹਾਈਕੋਰਟ ਨੇ ਸਿੱਟ SIT ਨੂੰ ਬਦਲ ਦਿੱਤਾ ਸੀ, ਜਿਸ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਸੀ, ਹੁਣ ਇੱਕ ਹੋਰ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਪਟੀਸ਼ਨ ਵਿੱਚ ਸੀਬੀਆਈ ਦੀ ਜਾਂਚ ਦੀ ਮੰਗ ਕਰਦੀ ਪੁਰਾਣੀ ਪਟੀਸ਼ਨ ਮੁੜ ਚਲਾਉਣ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ:ਅਕਾਲੀ ਦਲ ਅਤੇ ਭਾਜਪਾ ਦਰਮਿਆਣ ਗਠਜੋੜ ਸੁਰਜੀਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.