ETV Bharat / city

ਟ੍ਰੈਫਿਕ ਪੁਲਿਸ ਦੀ ਮਦਦ ਨਾਲ ਕੁੜੀ ਨੂੰ ਵਾਪਸ ਮਿਲਿਆ ਗੁਆਚਿਆ ਪਰਸ

author img

By

Published : Oct 2, 2019, 11:10 AM IST

ਬਠਿੰਡਾ ਦੀ ਟ੍ਰੈਫਿਕ ਪੁਲਿਸ ਨੇ ਆਪਣਾ ਫ਼ਰਜ ਪੂਰਾ ਕਰਦਿਆਂ ਇੱਕ ਲੜਕੀ ਦਾ ਗੁਆਚਿਆ ਹੋਇਆ ਪਰਸ ਵਾਪਸ ਕੀਤਾ। ਵੈਲਡਿੰਗ ਦਾ ਕੰਮ ਕਰਨ ਵਾਲੇ ਵਿਕਰਮਜੀਤ ਨੂੰ ਇੱਕ ਲੜਕੀ ਦਾ ਪਰਸ ਮਿਲਿਆ। ਉਸ ਨੇ ਆਪਣੀ ਇਮਾਨਦਾਰੀ ਅਤੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀਆਂ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਲੜਕੀ ਨਾਲ ਸੰਪਰਕ ਕਰਕੇ ਉਸ ਨੂੰ ਉਸ ਦਾ ਗੁਆਚਿਆ ਪਰਸ ਵਾਪਸ ਮੋੜ ਦਿੱਤਾ ਗਿਆ। ਲੜਕੀ ਵੱਲੋਂ ਵਿਅਕਤੀ ਅਤੇ ਟ੍ਰੈਫਿਕ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ।

ਫੋਟੋ

ਬਠਿੰਡਾ : ਸ਼ਹਿਰ ਦੇ ਅਜੀਤ ਰੋਡ ਉੱਤੇ ਦਾ ਕੁੱਝ ਦਿਨ ਪਹਿਲਾਂ ਇੱਕ ਲੜਕੀ ਦਾ ਪਰਸ ਗੁਆਚ ਗਿਆ ਸੀ। ਇੱਕ ਵਿਅਕਤੀ ਨੇ ਟ੍ਰੈਫਿਕ ਪੁਲਿਸ ਦੀ ਮਦਦ ਨਾਲ ਉਸ ਦਾ ਪਰਸ ਉਸ ਨੂੰ ਵਾਪਸ ਸੌਂਪਿਆ। ਲੜਕੀ ਵੱਲੋਂ ਵਿਅਕਤੀ ਅਤੇ ਟ੍ਰੈਫਿਕ ਪੁਲਿਸ ਦੀ ਵੱਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ ਗਈ।

ਇਹ ਵੀ ਪੜ੍ਹੋ : ਗੈਂਗਸਟਰ ਕੋਲੋਂ ਅੱਧਾ ਕਿੱਲੋ ਸੋਨਾ ਬਰਾਮਦ

ਵੈਲਡਿੰਗ ਦਾ ਕੰਮ ਕਰਨ ਵਾਲੇ ਵਿਕਰਮਜੀਤ ਸਿੰਘ ਨਾਂਅ ਦੇ ਵਿਅਕਤੀ ਨੂੰ ਰੁਪਇਆਂ ਨਾਲ ਭਰਿਆ ਹੋਇਆ ਇੱਕ ਪਰਸ ਲੱਭਿਆ। ਉਸ ਨੇ ਇਮਾਨਦਾਰੀ ਵਿਖਾਉਂਦੇ ਹੋਏ ਇਸ ਦੀ ਸੂਚਨਾ ਬਠਿੰਡਾ ਟ੍ਰੈਫਿਕ ਪੁਲਿਸ ਕਰਮੀ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਪਰਸ ਦੇ ਵਿੱਚੋਂ ਪਹਿਚਾਣ ਪੱਤਰ ਵੇਖ ਕੇ ਉਸ ਲੜਕੀ ਨੂੰ ਸੰਪਰਕ ਕਰਕੇ ਉਸ ਨੂੰ ਪਰਸ ਸੌਂਪ ਦਿੱਤਾ ਗਿਆ।

ਵੀਡੀਓ

ਲੜਕੀ ਨੇ ਵਿਕਰਮਜੀਤ ਸਿੰਘ ਮਿਸਤਰੀ ਅਤੇ ਟ੍ਰੈਫਿਕ ਪੁਲਿਸ ਕਰਮੀ ਦਾ ਧੰਨਵਾਦ ਕੀਤਾ। ਲੜਕੀ ਨੇ ਦੱਸਿਆ ਕਿ ਉਹ ਮਲੋਟ ਦੀ ਵਸਨੀਕ ਹੈ ਅਤੇ ਉਹ ਅਜੀਤ ਰੋਡ ਉੱਤੇ ਇੱਕ ਸੈਲੂਨ ਵਿੱਚ ਕੰਮ ਕਰਦੀ ਹੈ। ਗ਼ਲਤੀ ਨਾਲ ਕੁੱਝ ਦਿਨ ਪਹਿਲਾਂ ਉਹ ਆਪਣਾ ਪਰਸ ਇੱਕ ਦੁਕਾਨ ਉੱਤੇ ਭੁੱਲ ਗਈ ਸੀ ਜੋ ਕਿ ਵਿਕਰਮਜੀਤ ਅਤੇ ਟ੍ਰੈਫਿਕ ਪੁਲਿਸ ਅਧਿਕਾਰੀ ਦੀ ਮਦਦ ਨਾਲ ਉਸ ਨੂੰ ਮਿਲ ਗਿਆ। ਉਸ ਨੇ ਦੱਸਿਆ ਕਿ ਉਸ ਵਿੱਚ ਕੁੱਝ ਨਗਦੀ ਰੁਪਏ ਅਤੇ ਉਸ ਦੇ ਜ਼ਰੂਰੀ ਕਾਗਜ਼ਾਤ ਸਨ। ਉਸ ਨੇ ਦੋਹਾਂ ਦਾ ਧੰਨਵਾਦ ਕਰਦਿਆਂ ਸ਼ਹਿਰ ਦੀ ਟ੍ਰੈਫਿਕ ਪੁਲਿਸ ਦੀ ਸ਼ਲਾਘਾ ਕੀਤੀ।

Intro:Body:ਮਾਮਲਾ ਬਠਿੰਡਾ ਦੇ ਅਜੀਤ ਰੋਡ ਦਾ ਹੈ ਜਿੱਥੇ ਇੱਕ ਨੌਜਵਾਨ ਲੜਕੀ ਦਾ ਬੀਤੇ ਦਿਨੀਂ ਗੁਆਚੇ ਹੋਏ ਪਰਸ ਨੂੰ ਇਨਸਾਨੀਅਤ ਦੀ ਜ਼ਿੰਦਾਦਿਲੀ ਦੀ ਮਿਸਾਲ ਵਿਅਕਤੀ ਨੇ ਟ੍ਰੈਫਿਕ ਪੁਲਸ ਦੀ ਮਦਦ ਦੇ ਨਾਲ ਉਸ ਨੂੰ ਸੌਂਪਿਆ
ਵੈਲਡਿੰਗ ਦਾ ਕੰਮ ਕਰਨ ਵਾਲੇ ਵਿਕਰਮਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਰਕਮ ਦੇ ਨਾਲ ਭਰਿਆ ਹੋਇਆ ਇੱਕ ਪਰਸ ਲੱਭਿਆ ਜਿਸ ਨੇ ਆਪਣੀ ਇਮਾਨਦਾਰੀ ਦਿਖਾਉਂਦਿਆਂ ਇਸ ਦੀ ਸੂਚਨਾ ਬਠਿੰਡਾ ਟ੍ਰੈਫਿਕ ਪੁਲਿਸ ਕਰਮੀ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਉਸ ਪਰਸ ਦੇ ਵਿੱਚੋਂ ਇਡੈਂਟੀਫਿਕੇਸ਼ਨ ਵੇਖਦਿਆਂ ਉਸ ਲੜਕੀ ਨੂੰ ਸੰਪਰਕ ਕੀਤਾ ਜਿਸ ਨੂੰ ਅੱਜ ਉਸਦਾ ਪਰਸ ਸੌਂਪ ਦਿੱਤਾ
ਬਾਈਟ- ਵਿਕਰਮਜੀਤ ਸਿੰਘ ਮਿਸਤਰੀ
ਉੱਥੇ ਹੀ ਜਿੱਥੇ ਲੜਕੀ ਨੇ ਵਿਕਰਮਜੀਤ ਸਿੰਘ ਮਿਸਤਰੀ ਅਤੇ ਟ੍ਰੈਫਿਕ ਪੁਲਿਸ ਕਰਮੀ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਮਲੋਟ ਦੀ ਰਹਿਣ ਵਾਲੀ ਹੈ ਅਤੇ ਉਹ ਅਜੀਤ ਰੋਡ ਤੇ ਇਕ ਸੈਲੂਨ ਤੇ ਕੰਮ ਕਰਦੀ ਹੈ ਤੇ ਬੀਤੇ ਦਿਨੀਂ ਅਜੀਤ ਰੋਡ ਤੇ ਕਿਸੇ ਦੁਕਾਨ ਤੇ ਆਪਣਾ ਪਰਸ ਭੁੱਲ ਗਈ ਸੀ ਜੋ ਅੱਜ ਟ੍ਰੈਫਿਕ ਪੁਲਿਸ ਕਰਮੀ ਦੇ ਸਹਿਯੋਗ ਨਾਲ ਇਸ ਵਿਅਕਤੀ ਨੇ ਮੈਨੂੰ ਮੇਰਾ ਪਰਸ ਗਵਾਚਿਆ ਪਰਸ ਮੋੜ ਦੇ ਦਿੱਤਾ ਹੈ ਅਤੇ ਜਿਸ ਵਿੱਚ ਆਪਣੇ ਪੈਸੇ ਅਤੇ ਡਾਕੂਮੈਂਟਸ ਸਹੀ ਸਲਾਮਤ ਹਨ
ਸਰਬਜੀਤ ਕੌਰ ਨੇ ਜਿੱਥੇ ਟ੍ਰੈਫਿਕ ਪੁਲਿਸ ਕਰਮੀਆਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਟ੍ਰੈਫਿਕ ਪੁਲਿਸ ਕਰਮੀਆਂ ਦੀ ਸ਼ਲਾਘਾ ਕਰਦਿਆਂ ਹੈ ਕਿਹਾ ਕਿ ਹਰ ਪੁਲਿਸ ਮੁਲਾਜ਼ਮ ਵਿਕਾਊ ਨਹੀਂ ਹੁੰਦਾ
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.