ETV Bharat / city

ਮੈਡੀਕਲ ਕਰਵਾਉਣ ਆਏ ਅਧਿਆਪਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ

author img

By

Published : Jul 4, 2022, 6:59 PM IST

Teachers who come to the Civil Surgeon Office to get medical treatment are facing problems
ਸਿਵਲ ਸਰਜਨ ਦਫਤਰ 'ਚ ਮੈਡੀਕਲ ਕਰਵਾਉਣ ਆਏ ਅਧਿਆਪਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹੈ ਸਾਹਮਣੇ

ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਹੁਣ ਸਰਕਾਰ ਵੱਲੋਂ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ। ਇਸ ਭਰਤੀ ਤੋਂ ਬਾਅਦ ਅਧਿਆਪਕਾਂ ਨੂੰ ਜਲਦ ਮੈਡੀਕਲ ਕਰਵਾ ਕੇ ਨੌਕਰੀ ਉੱਤੇ ਹਾਜ਼ਰ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਸਿਵਲ ਸਰਜਨ ਦਫਤਰ ਵਿਖੇ ਮੈਡੀਕਲ ਕਰਵਾਉਣ ਪਹੁੰਚੇ ਅਧਿਆਪਕਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਪਿਆ...ਆਓ ਸੁਣਦੇ ਹਾਂ ਉਹਨਾਂ ਕੀ ਕਿਹਾ...

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸਿਵਲ ਸਰਜਨ ਦਫਤਰ ਵਿੱਚ ਅੱਜ ਪੰਜਾਬ ਸਰਕਾਰ ਵੱਲੋਂ 6623 ਅਧਿਆਪਕਾਂ ਦੀ ਨਵੀਂ ਭਰਤੀ ਨੂੰ ਲੈ ਕੇ ਜਿੱਥੇ ਅਧਿਆਪਕ ਖੁਸ਼ ਹਨ। ਉੱਥੇ ਹੀ ਸਿਵਲ ਸਰਜਨ ਦਫਤਰ ਵਿਖੇ ਮੈਡੀਕਲ ਕਰਵਾਉਣ ਪਹੁੰਚੇ ਅਧਿਆਪਕਾਂ ਨੂੰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿਸ ਸੰਬਧੀ ਗੱਲਬਾਤ ਕਰਦਿਆ ਨਵੇਂ ਭਰਤੀ ਹੋਏ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਸਵੇਰ ਦੇ ਇੱਥੇ ਗਰਮੀ ਵਿੱਚ ਮੈਡੀਕਲ ਕਰਵਾਉਣ ਲਈ ਪਹੁੰਚੇ ਹਾਂ ਪਰ ਕੋਈ ਵੀ ਸਰਕਾਰੀ ਅਧਿਕਾਰੀ ਸਾਡੇ ਮੈਡੀਕਲ ਦੀ ਪ੍ਰਕਿਰਿਆ ਨੂੰ ਮੁਕੰਮਲ ਨਹੀਂ ਕਰ ਰਿਹਾ। ਉੱਥੇ ਹੀ ਦੂਜੇ ਪਾਸੇ ਸਰਕਾਰ ਨੇ ਸਾਨੂੰ 10 ਦਿਨ ਵਿੱਚ ਨੌਕਰੀ ਉੱਤੇ ਹਾਜ਼ਰ ਹੋਣ ਦੇ ਹੁਕਮ ਦਿਤੇ ਹਨ ਪਰ ਜੇ ਸਾਡੀ ਮੈਡੀਕਲ ਪ੍ਰਕਿਰਿਆ ਪੂਰੀ ਨਾ ਹੋਈ ਤਾਂ ਅਸੀਂ ਕਿਸ ਤਰ੍ਹਾਂ ਨੌਕਰੀ ਉੱਤੇ ਹਾਜ਼ਰ ਹੋਵਾਂਗੇ।

ਸਿਵਲ ਸਰਜਨ ਦਫਤਰ 'ਚ ਮੈਡੀਕਲ ਕਰਵਾਉਣ ਆਏ ਅਧਿਆਪਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹੈ ਸਾਹਮਣੇ

ਇਸ ਸੰਬਧੀ ਜਦੋਂ ਸਹਾਇਕ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ ਅਧਿਆਪਕ ਮੈਡੀਕਲ ਕਰਵਾਉਣ ਲਈ ਪਹੁੰਚੇ ਹਨ ਪਰ ਅਸੀਂ ਉਹਨਾਂ ਨੂੰ 60-60 ਦੇ ਗਰੁੱਪ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਜਿਸ ਨਾਲ ਸਬ ਦਾ ਵਾਰੀ ਵਾਰੀ ਮੈਡੀਕਲ ਹੋ ਜਾਵੇਗਾ ।ਕਿਉਕਿ 12 ਵਜੇ ਤਕ ਟੈਸਟ ਕੀਤੇ ਜਾਦੇ ਹਨ ਇਸ ਲਈ ਇਕ ਦਿਨ ਵਿੱਚ 60 ਤੋਂ ਵਧ ਮੁਲਾਜਮਾਂ ਦੇ ਮੈਡੀਕਲ ਹੀ ਹੋ ਸਕਦੇ ਹਨ। ਸੌ ਅਸੀ ਟੀਚਰਾਂ ਨੂੰ ਵਾਰੀ ਵਾਰੀ ਆਉਣ ਤੇ ਮੈਡੀਕਲ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਮਾਮਲਾ: ਸ਼ਗਨਪ੍ਰੀਤ ਦੀ ਜ਼ਮਾਨਤ ਪਟੀਸ਼ਨ ’ਤੇ ਹੋਈ ਸੁਣਵਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.