ETV Bharat / city

ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ: ਜਿੱਥੇ ਹੋਇਆ ਜਨਮ, ਉਥੇ ਲਿਆ ਆਖਰੀ ਸਾਹ

author img

By

Published : Apr 14, 2022, 10:16 AM IST

Updated : Apr 14, 2022, 10:27 AM IST

ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਮੌਤ (Sikh dies of heart attack in Pakistan) ਹੋ ਗਈ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ।

ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ
ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ

ਅੰਮ੍ਰਿਤਸਰ: ਭਾਰਤ ਤੋਂ ਬੀਤੇ ਦਿਨ ਅਟਾਰੀ-ਵਾਹਗਾ ਸਰਹੱਦ ਰਸਤੇ ਰਾਹੀਂ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਇੱਕ ਸ਼ਰਧਾਲੂ ਦੀ ਮੌਤ (Sikh dies of heart attack in Pakistan) ਹੋ ਗਈ। ਮ੍ਰਿਤਕ ਦੀ ਪਛਾਣ ਨਸ਼ਾਬਰ ਸਿੰਘ ਪੁੱਤਰ ਕਾਕਾ ਸਿੰਘ ਬਰਸਾਤ ਵੱਜੋਂ ਹੋਈ ਹੈ ਜੋ ਕਿ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਸੀ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ।

ਇਹ ਵੀ ਪੜੋ: ਵਿਸਾਖੀ 'ਤੇ ਵਿਸ਼ੇਸ਼: ਵਿਸਾਖੀ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਂਦਾ ਹੈ ਜਾਣਿਆ, ਤੁਸੀਂ ਵੀ ਜਾਣੋ!

ਇਸ ਤਰ੍ਹਾਂ ਵਾਪਰੀ ਘਟਨਾ: ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਿੱਖ ਸ਼ਰਧਾਲੂ ਨਸ਼ਾਬਰ ਸਿੰਘ (Indian Sikh Devotee Nashabar Singh) ਪੁੱਤਰ ਕਾਕਾ ਸਿੰਘ ਬਰਸਾਤ ਕਰਨਾਲ ਹਰਿਆਣਾ ਜੋ ਕਿ 12 ਅਪ੍ਰੈਲ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਨਾਲ ਸ਼ਾਮਲ ਹੋ ਕੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਰੇਲ ਗੱਡੀ ਰਾਹੀਂ ਜਾ ਰਿਹਾ ਸੀ ਕਿ ਰਸਤੇ ਵਿਚ ਆਉਂਦੇ ਰੇਲਵੇ ਸਟੇਸ਼ਨ ਰਾਵਲਪਿੰਡੀ ਵਿਖੇ 12 ਅਪ੍ਰੈਲ ਦੀ ਰਾਤ ਨੂੰ ਕਰੀਬ 11 ਵਜੇ ਦਿਲ ਦਾ ਦੌਰਾ ਪੈ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ।

ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ
ਪਾਕਿਸਤਾਨ ’ਚ ਸਿੱਖ ਸ਼ਰਧਾਲੂ ਦੀ ਮੌਤ

ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜ਼ਰਤ ਅੱਬਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਸ਼ਰਧਾਲੂ ਨਿਸ਼ਾਬਾਰ ਸਿੰਘ (Indian Sikh Devotee Nashabar Singh) ਜਿਸ ਦੀ ਰਾਵਲਪਿੰਡੀ ਰੇਲਵੇ ਸਟੇਸ਼ਨ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਵੇਰੇ ਲਾਹੌਰ ਦੇ ਮਿਓ ਹਸਪਤਾਲ ਵਿਖੇ ਲੈ ਕੇ ਆਏ ਸਨ। ਉਹਨਾਂ ਨੇ ਦੱਸਿਆ ਕਿ ਕਾਗਜ਼ੀ ਪੱਤਰੀ ਕਾਰਵਾਈ ਕਰਦਿਆਂ ਮ੍ਰਿਤਕ ਦੇਹ ਨੂੰ ਭਾਰਤ ਦੀ ਅਟਾਰੀ ਸਰਹੱਦ ’ਤੇ ਮ੍ਰਿਤਕ ਦੇ ਰਿਸ਼ਤੇਦਾਰਾ ਨੂੰ ਸੌਂਪੀ ਗਈ।

ਇਹ ਵੀ ਪੜੋ: ਸਾਬਕਾ ਸੀਐੱਮ ਚੰਨੀ ਦੀਆਂ ਵਧੀਆਂ ਮੁਸ਼ਕਿਲਾਂ, ਈਡੀ ਨੇ ਪੁੱਛਗਿੱਛ ਲਈ ਜਾਰੀ ਕੀਤਾ ਸੰਮਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਐਬੂਲੈਂਸ ਗੱਡੀ ਦਾ ਪ੍ਰਬੰਧ ਕਰਕੇ ਲਾਸ਼ ਕਰਨਾਲ ਹਰਿਆਣਾ ਲਈ ਰਵਾਨਾ ਕੀਤੀ ਗਈ। ਦੱਸ ਦਈਏ ਕਿ ਨਿਸ਼ਾਬਰ ਸਿੰਘ ਦਾ 1939 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ, ਪਰ ਵੰਡ ਤੋਂ ਬਾਅਦ ਉਹ ਭਾਰਤ ਆ ਗਏ ਹਨ। ਨਿਸ਼ਾਬਰ ਸਿੰਘ ਦਾ ਜਨਮ ਜਿਸ ਜਗ੍ਹਾ ਹੋਇਆ ਸੀ ਉਸ ਨੇ ਉਥੇ ਹੀ ਆਖਰੀ ਸਾਹ ਲਿਆ ਹੈ।

Last Updated : Apr 14, 2022, 10:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.