ETV Bharat / city

SGPC ਕਰਵਾਏਗੀ IPS, PCS, NDA ਤੇ IAS ਪੇਪਰ ਦੀ ਤਿਆਰੀ

author img

By

Published : Apr 22, 2021, 8:40 PM IST

SGPC ਕਰਵਾਏਗੀ IPS, PCS, NDA ਤੇ IAS ਪੇਪਰ ਦੀ ਤਿਆਰੀ
SGPC ਕਰਵਾਏਗੀ IPS, PCS, NDA ਤੇ IAS ਪੇਪਰ ਦੀ ਤਿਆਰੀ

ਐਸਜੀਪੀਸੀ ਸਿੱਖ ਬੱਚਿਆਂ ਨੂੰ ਅੱਗੇ ਲੈਕੇ ਜਾਣ ਲਈ ਅਹਿਮ ਉਪਰਾਲੇ ਕਰ ਰਹੀ ਹੈ ਜਿਸ ਵਿੱਚ ਆਈਪੀਐਸ, ਆਈਏਐਸ ਤੇ ਪੀਪੀਐਸ ਦੀ ਤਿਆਰੀ ਲਈ ਇੱਕ ਕਾਲਜ ਵੀ ਖੋਲ੍ਹਿਆ ਜਾ ਰਿਹਾ ਹੈ।

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਅਹਿਮ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਸਾਖੀ ਮੌਕੇ ਪਾਕਿਸਤਾਨ ਗਿਆ ਜਥਾ ਹੁਣ ਭਾਰਤ ਵਾਪਸ ਪਰਤ ਆਇਆ ਹੈ। ਜਿਹਨਾਂ ਵਿੱਚੋਂ ਕਈ ਸ਼ਰਧਾਲੂ ਕੋਰੋਨਾ ਪਾਜ਼ੀਟਿਵ ਆਏ ਹਨ ਜਿਹਨਾਂ ਨੂੰ ਏਕਾਂਤਵਾਸ ਕੀਤਾ ਜਾਵੇਗਾ।

ਇਹ ਵੀ ਪੜੋ: ਬਿਕਰਮ ਮਜੀਠੀਆ ਦੀ ਹਾਜ਼ਰੀ ’ਚ ਲੋਕਾਂ ਨੇ ਕੋਰੋਨਾ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ

ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਸਿੱਖ ਬੱਚਿਆਂ ਨੂੰ ਅੱਗੇ ਲੈਕੇ ਜਾਣ ਲਈ ਅਹਿਮ ਉਪਰਾਲੇ ਕਰ ਰਹੀ ਹੈ ਜਿਸ ਵਿੱਚ ਆਈਪੀਐਸ, ਆਈਏਐਸ ਤੇ ਪੀਪੀਐਸ ਦੀ ਤਿਆਰੀ ਲਈ ਇੱਕ ਕਾਲਜ ਵੀ ਖੋਲ੍ਹਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਕਾਲਜ ਪਟਿਆਲਾ ਵਿਖੇ ਖੋਲ੍ਹਿਆ ਜਾਵੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਪਟਿਆਲਾ ਵਿੱਚ ਇਹ ਕਾਲਜ ਖੋਲ੍ਹਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ 25 ਕਰੋੜ ਦੀ ਲਾਗਤ ਨਾਲ ਪਹਿਲਾਂ ਹੀ ਉਥੇ ਇੱਕ ਬਿਲਡਿੰਗ ਤਿਆਰ ਹੈ ਅਤੇ ਸਾਨੂੰ ਚੰਗੇ ਪ੍ਰੋਫ਼ੈਸਰ ਅਤੇ ਚੰਗੇ ਡਾਕਟਰ ਪਟਿਆਲਾ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਿੱਚੋਂ ਮਿਲ ਸਕਦੇ ਹਨ। ਉੱਥੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਵੱਲਾ ਵਿਖੇ ਔਰਤਾਂ ਦੀ ਡਿਲਵਰੀ ਨੂੰ ਲੈ ਕੇ ਫ੍ਰੀ ਟਰੀਟਮੈਂਟ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈਆਂ ਤਕ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਹਸਪਤਾਲ ਵਿੱਚ ਕੋਈ ਬੱਚੀ ਜਨਮ ਲੈਂਦੀ ਹੈ ਤਾਂ ਉਸ ਨੂੰ 1100 ਰੁਪਏ ਸ਼ਗਨ ਵੀ ਜ਼ਰੂਰ ਦਿੱਤਾ ਜਾਵੇਗਾ।

ਇਹ ਵੀ ਪੜੋ: ਪੰਜਾਬ ਦੇ ਸਕੂਲਾਂ ਚ ਹੁਣ ਦਾਖ਼ਲੇ ਸਬੰਧੀ ਟ੍ਰਾਂਸਫਰ ਸਰਟੀਫਿਕੇਟ ਦੀ ਸ਼ਰਤ ਖਤਮ

ETV Bharat Logo

Copyright © 2024 Ushodaya Enterprises Pvt. Ltd., All Rights Reserved.