ETV Bharat / city

ਨਵਜੋਤ ਕੌਰ ਸਿੱਧੂ ਹਲਕਾ ਪੂਰਬੀ ਦੇ ਪਵਨ ਨਗਰ ਪੁੱਜੇ

author img

By

Published : Feb 2, 2022, 4:00 PM IST

ਸਾਬਕਾ ਸੀਪੀਐਸ ਨਵਜੋਤ ਕੌਰ ਸਿੱਧੂ (Ex cps navjot kaur sidhu) ਹਲਕਾ ਪੁਰਵੀ ਦੇ ਪਵਨ ਨਗਰ ਵਿੱਚ ਪੁੱਜੇ। ਉਹ ਇਥੇ ਮਹਾਰਾਜ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ (Birth anniversary bawa dyal ji) ਨੂੰ ਲੈ ਕੇ ਪਵਨ ਨਗਰ ਦੇ ਮੰਦਰ ਦੇ ਵਿੱਚ ਨਤਮਸਤਕ ਹੋਣ ਲਈ ਪੁੱਜੀ ਕਿਹਾ ਅੱਜ ਬਾਵਾ ਲਾਲ ਜੀ ਦਾ ਆਸ਼ੀਰਵਾਦ ਲੈਣ ਲਈ ਇੱਥੇ ਪੁੱਜੇ ਹਨ।

ਨਵਜੋਤ ਕੌਰ ਸਿੱਧੂ ਪਵਨ ਨਗਰ ਪੁੱਜे
ਨਵਜੋਤ ਕੌਰ ਸਿੱਧੂ ਪਵਨ ਨਗਰ ਪੁੱਜे

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਉਸ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣਾ ਖ਼ਿਲਾਫ਼ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਅੱਜ ਹਲਕਾ ਪੂਰਬੀ ਦੇ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਸਾਬਕਾ ਸੀਪੀਐਸ ਨਵਜੋਤ ਕੌਰ(Ex cps navjot kaur sidhu) ਇਸ਼ੇ ਬਾਵਾ ਲਾਲ ਦਿਆਲ ਦੇ ਜਨਮ ਦਿਹਾੜੇ (Birth anniversary bawa dyal ji)ਮੌਕੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ।

ਨਵਜੋਤ ਕੌਰ ਸਿੱਧੂ ਪਵਨ ਨਗਰ ਪੁੱਜे

ਨਤਮਸਤਕ ਹੋਣ ਲਈ ਪੁੱਜੇ ਬੀਬੀ ਸਿੱਧੂ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਸਿੱਧੂ ਨੇ ਕਿਹਾ ਕਿ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਜਨਮ ਦਿਹਾੜਾ ਹੈ ਜਿਸ ਨੂੰ ਲੈ ਕੇ ਉਹ ਅੱਜ ਸੰਗਤ ਦੇ ਨਾਲ ਮੰਦਰ ਵਿਚ ਨਤਮਸਤਕ ਹੋਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕ ਦਿਨ ਦੇ ਲਈ ਮਾਤਾ ਵੈਸ਼ਨੋ ਦੇਵੀ ਮੰਦਰ ਚ ਨਤਮਸਤਕ ਹੋਣ ਲਈ ਗਏ ਹਨ ਤੇ ਕੱਲ੍ਹ ਤੱਕ ਆਪਣੇ ਵਿਧਾਨ ਸਭਾ ਹਲਕੇ ਵਿਚ ਪੁੱਜ ਜਾਣਗੇ। ਉਨ੍ਹਾਂ ਕਿਹਾ ਕਿ ਸਾਡਾ ਬਾਵਾ ਲਾਲ ਜੀ ਦੇ ਮਨ ਵਿੱਚ ਬਹੁਤ ਸ਼ਰਧਾ ਹੈ ਜਿਸ ਦੇ ਚਲਦੇ ਅੱਜ ਇੱਥੇ ਅਸੀਂ ਬਾਵਾ ਲਾਲ ਜੀ ਦੀ ਫੇਰੀ ਨੂੰ ਲੈ ਕੇ ਪੁੱਜੀ ਹੈ ਉਨ੍ਹਾਂ ਕਿਹਾ ਕਿ ਸਿੱਧੂ ਦੀ ਕਮੀ ਮੈਂ ਪੂਰੀ ਕਰ ਰਹੀ ਹਾਂ ਹਲਕੇ ਦੇ ਲੋਕਾਂ ਵਿਚ ਲੋਕਾਂ ਦੇ ਨਾਲ ਮੁਲਾਕਾਤ ਵਿਕਾਰੀ ਲੋਕਾਂ ਦਾ ਪਿਆਰ ਮਿਲ ਰਿਹਾ ਹੈ।

'ਸਾਨੂੰ ਕੁਰਸੀ ਨਾਲ ਪਿਆਰ ਨਹੀਂ'

ਸੀਐਮ ਚਿਹਰੇ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਸੀਐਮ ਦੇ ਚਿਹਰੇ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਨੂੰ ਇਸ ਦੀ ਪਰਵਾਹ ਨਹੀਂ ਸਾਨੂੰ ਲੋਕਾਂ ਦਾ ਪਿਆਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦਾ ਵਿਕਾਸ ਕਰਨਾ ਹੈ ਨਾ ਕਿ ਕੁਰਸੀ ਨਾਲ ਸਾਨੂੰ ਪਿਆਰ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਡੀ ਲੀਡ ਤੋਂ ਆਪਣੇ ਹਲਕੇ ਚੋਂ ਜਿੱਤੇਗਾ ਜੋ ਕਿ ਅਸੀਂ ਲੋਕਾਂ ਦਾ ਕੰਮ ਕੀਤਾ ਹੈ ਲੋਕਾਂ ਦਾ ਪਿਆਰ ਸਾਨੂੰ ਮਿਲਿਆ ਹੈ ਉਨ੍ਹਾਂ ਕਿਹਾ ਕਿ ਕਈ ਅਕਾਲੀ ਵਰਕਰ ਜੇ ਟੁੱਟ ਕੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਇਹ ਚੋਣਾਂ ਸਮੇਂ ਇਹ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਰੁੱਸਿਆਂ ਨੂੰ ਛੇਤੀ ਮਨਾ ਲਿਆ ਜਾਵੇਗਾ।

ਇਹ ਵੀ ਪੜ੍ਹੋ: ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !

ETV Bharat Logo

Copyright © 2024 Ushodaya Enterprises Pvt. Ltd., All Rights Reserved.