ETV Bharat / city

ਗੁਰੂ ਨਗਰੀ ਨੂੰ Smart City ਬਣਾਉਣ ਸਬੰਧੀ ਹੋਈ ਮੀਟਿੰਗ

author img

By

Published : May 27, 2021, 4:45 PM IST

ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਰਗੇ ਸ਼ਹਿਰਾਂ ਨੂੰ Smart City ਐਲਾਨ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਗੁਰੂ ਨਗਰੀ ਨੂੰ Smart City ਬਣਾਉਣ ਸਬੰਧੀ ਹੋਈ ਮੀਟਿੰਗ
ਗੁਰੂ ਨਗਰੀ ਨੂੰ Smart City ਬਣਾਉਣ ਸਬੰਧੀ ਹੋਈ ਮੀਟਿੰਗ

ਅੰਮ੍ਰਿਤਸਰ: ਪੰਜਾਬ ਦੇ ਸਮਾਰਟ ਸ਼ਹਿਰਾਂ (Smart City) ਨੂੰ ਲੈਕੇ ਅੱਜ ਭਾਜਪਾ ਦੇ ਰਾਜ ਸਭਾ ਮੈਂਬਰ (Member of Rajya Sabha) ਸ਼ਵੇਤ ਮਲਿਕ ਨੇ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਨਾਲ਼ ਮੀਟਿੰਗ ਕੀਤੀ। ਸਰਕਟ ਹਾਊਸ ਵਿਖੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨਾਲ ਅਹਿਮ ਮੀਟਿੰਗ ਕਰਦਿਆਂ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ (Smart City) ਘੋਸ਼ਿਤ ਕਰਨ ਵਾਸਤੇ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ 80 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿੱਚ ਵਿਕਾਸ ਕਾਰਜ ਕੀਤੇ ਗਏ ਸਨ।

ਗੁਰੂ ਨਗਰੀ ਨੂੰ Smart City ਬਣਾਉਣ ਸਬੰਧੀ ਹੋਈ ਮੀਟਿੰਗ

ਇਹ ਵੀ ਪੜੋ: ਮਸ਼ੀਨਾਂ ਨਾਲ ਸਿਲਟ ਕੱਢਣ ਦੇ ਮਾਮਲੇ ‘ਚ ਹਾਈਕੋਰਟ ਵਲੋਂ ਸੂਬਾ ਸਰਕਾਰ ਨੂੰ ਨੋਟਿਸ

ਉਹਨਾਂ ਨੇ ਕਿਹਾ ਕਿ ਹੁਣ ਵੀ ਅੰਮ੍ਰਿਤਸਰ ਦੇ ਜੋ ਪਾਰਕ ਸਕਤਰੀ ਬਾਗ ਤੇ ਕੰਪਨੀ ਬਾਗ ਨੂੰ ਸਮਾਰਟ ਸਿਟੀ ਦੇ ਤਹਿਤ ਸੁੰਦਰੀਕਰਨ ਕਰਨਾ ਅੰਡਰ ਗਰਾਉਂਡ ਵਾਇਰਿੰਗ ਅਤੇ ਨਿਕਾਸੀ ਦੇ ਨਾਲ-ਨਾਲ ਵਿਕਾਸ ਕਾਰਜਾਂ ਦੀ ਝੜੀ ਲਗਾ ਗੁਰੂ ਨਗਰੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ (Smart City) ਐਲਾਨ ਕਰਨ ਦੀ ਤਿਆਰੀ ਪੂਰਨ ਤੌਰ ’ਤੇ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵਰਗੇ ਸ਼ਹਿਰਾਂ ਨੂੰ ਸਮਾਰਟ ਸਿਟੀ (Smart City) ਐਲਾਨ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ: Corona vaccine : ਸਿਹਤ ਵਿਭਾਗ ਦੇ ਨੋਟਿਸ ਤੋਂ ਮੰਤਰੀ ਹੀ ਬੇਖ਼ਬਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.