ETV Bharat / city

13 ਅਪ੍ਰੈਲ 1919 ਜੱਲ੍ਹਿਆਂਵਾਲਾ ਬਾਗ਼: ਲੋਕਾਂ ਦਾ ਕਹਿਣਾ ਹੈ ਕਿ ਇਸ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾਉਂਦੇ ਹਾਂ

author img

By

Published : Apr 13, 2022, 1:14 PM IST

ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸੰਹਾਰ ਕਾਂਡ ਕੀਤਾ ਗਿਆ ਸੀ, ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਹੋਏ 75 ਸਾਲ ਹੋ ਚੱਲੇ ਹਨ ਪਰ ਅਜੇ ਤੱਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਸਰਕਾਰਾਂ ਵੱਲੋਂ ਨਹੀਂ ਮਿਲਿਆ।

ਛੁੱਟੀਆਂ 'ਤੇ ਦੋਸਤਾਂ ਨਾਲ ਘੁੰਮ ਰਹੀ ਹੈ ਅਦਾਕਾਰਾ ਨੇਹਾ ਸ਼ਰਮਾ,  ਕੀਤੀਆਂ ਫੋਟੋਆਂ ਸ਼ੇਅਰ
ਛੁੱਟੀਆਂ 'ਤੇ ਦੋਸਤਾਂ ਨਾਲ ਘੁੰਮ ਰਹੀ ਹੈ ਅਦਾਕਾਰਾ ਨੇਹਾ ਸ਼ਰਮਾ, ਕੀਤੀਆਂ ਫੋਟੋਆਂ ਸ਼ੇਅਰ

ਅੰਮ੍ਰਿਤਸਰ: ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸੰਹਾਰ ਕਾਂਡ ਕੀਤਾ ਗਿਆ ਸੀ, ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਹੋਏ 75 ਸਾਲ ਹੋ ਚੱਲੇ ਹਨ ਪਰ ਅਜੇ ਤੱਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਸਰਕਾਰਾਂ ਵੱਲੋਂ ਨਹੀਂ ਮਿਲਿਆ।

13 ਅਪਰੈਲ 1919 ਮੀਂਹ ਵਿੱਚ ਜੱਲ੍ਹਿਆਂਵਾਲੇ ਬਾਗ਼ ਦੇ ਵਿਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਇੱਥੋਂ ਦੀ ਗਿਣਤੀ 'ਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਇੱਥੇ ਆ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹ ਆਪਣੇ ਆਪਣੇ ਸ਼ਹਿਰ ਨੂੰ ਰਵਾਨਾ ਹੋ ਜਾਂਦੇ ਹਨ ਤੇ ਇਥੇ ਇਕ ਪ੍ਰਣ ਲੈਂਦੇ ਹਨ ਇਹ ਆਪਣੇ ਦੇਸ਼ ਦੀ ਖਾਤਰ ਕੁਝ ਐਸਾ ਕਰਨਗੇ ਕਿ ਦੇਸ਼ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।

ਜੱਲ੍ਹਿਆਂਵਾਲੇ ਬਾਗ਼ ਦੇ ਅੰਦਰ ਜਦੋਂ ਦਾਖ਼ਲ ਹੁੰਦੇ ਹਾਂ ਤੇ ਅੱਜ ਵੀ ਉਹ ਦਿਨ ਚੇਤੇ ਆਉਂਦਾ ਹੈ ਜਦੋਂ ਜਨਰਲ ਡਾਇਰ ਵੱਲੋਂ ਨਿਹੱਥੇ ਲੋਕਾਂ ਤੇ ਸ਼ਰ੍ਹੇਆਮ ਗੋਲੀਆਂ ਚਲਾਈਆਂ ਗਈਆਂ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਦੋਂ ਉਸ ਪੀੜ੍ਹੀ ਗਲੀ ਵਿਚੋਂ ਗੁਜ਼ਰਦੇ ਹਾਂ ਤੇ ਉਹ ਸ਼ਹੀਦ ਚੇਤੇ ਆਉਂਦੇ ਹਨ, ਇੱਥੇ ਉਹ ਸਮਾਰਕ ਉਹ ਦੀਵਾਰਾਂ ਜਿਨ੍ਹਾਂ 'ਤੇ ਗੋਲੀ ਦੇ ਨਿਸ਼ਾਨ ਅਤੇ ਉਹ ਖ਼ੂਨੀ ਖੂਹ ਦੂਰੋਂ ਦੂਰੋਂ ਸੈਲਾਨੀ ਇਸ ਨੂੰ ਵੇਖਣ ਲਈ ਆਉਂਦੇ ਹਨ ਅਤੇ ਨੌਜਵਾਨ ਪੀੜ੍ਹੀ ਅਤੇ ਦੇਸ਼ ਭਗਤਾਂ ਦੇ ਬਾਰੇ ਜਾਣਕਾਰੀ ਦੇਣ ਵਿੱਚ ਇਹ ਕਾਫ਼ੀ ਸਹਾਇਕ ਸਿੱਧ ਹੁੰਦੀ ਹੈ।

ਛੁੱਟੀਆਂ 'ਤੇ ਦੋਸਤਾਂ ਨਾਲ ਘੁੰਮ ਰਹੀ ਹੈ ਅਦਾਕਾਰਾ ਨੇਹਾ ਸ਼ਰਮਾ, ਕੀਤੀਆਂ ਫੋਟੋਆਂ ਸ਼ੇਅਰ

ਉੱਥੇ ਹੀ ਸ਼ਹੀਦ ਪਰਿਵਾਰਾਂ ਦੇ ਮੈਂਬਰ ਸੁਨੀਲ ਕਪੂਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਵੀ ਉਹ ਮੰਜ਼ਰ ਅੱਖਾਂ ਅੱਗੇ ਆਉਂਦਾ ਹੈ ਤੇ ਰੂਹ ਕੰਬ ਜਾਂਦੀ ਹੈ ਪਰ ਸਰਕਾਰਾਂ ਵੱਲੋਂ ਇਨ੍ਹਾਂ ਸ਼ਹੀਦ ਪਰਿਵਾਰਾਂ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।

ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ, ਇਹ ਸਿਰਫ਼ 'ਤੇ ਸਿਰਫ਼ ਉਸੇ ਦਿਨ ਹੀ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਨ ਜਦੋਂ ਇਨ੍ਹਾਂ ਦਾ ਦਿਹਾੜਾ ਮਨਾਉਣ ਦਾ ਸਮਾਂ ਹੁੰਦਾ ਹੈ ਅੱਗੇ ਪਿੱਛੇ ਇਹ ਸਰਕਾਰਾਂ ਇਨ੍ਹਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ। ਅਸੀਂ ਅੱਜ ਦੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਬਾਈਕਾਟ ਕਰਦੇ ਹਾਂ, ਜਿਨ੍ਹਾਂ 'ਚ ਤੱਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਜਾਂਦਾ।

ਇਹ ਵੀ ਪੜ੍ਹੋ: 13 April 1919: ਜਲ੍ਹਿਆਂਵਾਲਾ ਬਾਗ, ਜੋ ਬਿਆਨ ਕਰਦਾ ਭਾਰਤੀ ਸੁਤੰਤਰ ਅੰਦੋਲਨ ਦੀ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.