ETV Bharat / city

ਆਪ ਸਰਕਾਰ ਕਿਵੇਂ ਕਰੇਗੀ ਸੁਧਾਰ, ਵਿਭਾਗਾਂ ਵਿੱਚ ਕਮੀਆਂ ਦੀ ਭਰਮਾਰ?

author img

By

Published : Mar 16, 2022, 8:11 PM IST

ਆਪ ਸਰਕਾਰ ਕਿਵੇਂ ਕਰੇਗੀ ਸੁਧਾਰ ਵਿਭਾਗਾਂ ਵਿੱਚ ਹਰ ਤਰਫ ਕਮੀਆਂ ਪੇਸ਼ੀਆਂ ਦੀ ਭਰਮਾਰ ਹੈ (punjab departments facing enormous shortcomings)। ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਬਾਬਾ ਬਕਾਲਾ ਸਾਹਿਬ ਦਾ ਸਿਵਲ ਹਸਪਤਾਲ (lac of facilities if baba bakala hospital)।

ਵਿਭਾਗਾਂ ਵਿੱਚ ਕਮੀਆਂ ਦੀ ਭਰਮਾਰ
ਵਿਭਾਗਾਂ ਵਿੱਚ ਕਮੀਆਂ ਦੀ ਭਰਮਾਰ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੇ ਵੱਡੇ ਫਤਵੇ ਨਾਲ ਜਿੱਤੀ ਹੈ, ਉੰਨੀ ਹੀ ਵੱਡੀਆਂ ਚੁਣੌਤੀਆਂ ਪਹਾੜ ਬਣ ਕੇ ਖੜ੍ਹੀਆਂ ਹਨ (big challenges before aap government)। ਹਸਪਤਾਲਾਂ ਦੀ ਹਾਲਤ ਇੱਕ ਪਾਸੇ, ਇਥੋਂ ਤੱਕ ਕਿ ਓਟ ਸੈਂਟਰ ਤੋਂ ਨਸ਼ੇ ਦੀ ਗੋਲੀ ਲੈ ਕੇ ਇੱਕ ਨੌਜਵਾਨ ਐਸਐਮਓ ਦੇ ਦਫਤਰ ਕੁਹਾੜੀ ਲੈ ਕੇ ਵੜ ਗਿਆ (youth entered with axe in smo office)। ਅਜਿਹੇ ਹਾਲਾਤ ਵਿੱਚੋਂ ਉਭਰਨ ਲਈ ਸਰਕਾਰ ਨੂੰ ਕਾਫੀ ਮਿਹਨਤ ਕਰਨੀ ਪਵੇਗੀ। ਬਾਬਾ ਬਕਾਲਾ ਸਾਹਿਬ ਦੇ ਐਸਐਮਓ ਡਾਕਟਰ ਨੀਰਜ ਭਾਟੀਆ ਨੇ ਇਹ ਹੈਰਾਨਕੁੰਨ ਗੱਲ ਉਸ ਵੇਲੇ ਬਿਆਨ ਕੀਤੀ, ਜਦੋਂ ਬਾਬਾ ਬਕਾਲਾ ਸਾਹਿਬ ਹਸਪਤਾਲ ਦੀ ਹਾਲਤ ਦਾ ਜਾਇਜਾ ਲਿਆ ਗਿਆ।

ਇਥੇ ਸਟਾਫ ਅਤੇ ਮੈਡੀਕਲ ਸਮਾਨ ਸਮੇਤ ਵੱਡੀ ਕਮੀਆਂ ਹਨ ਤੇ ਇਹ ਫੇਰਹਿਸਤ ਕਾਫੀ ਲੰਮੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਚੁੱਕੀ ਹੈ ਅਤੇ ਭਗਵੰਤ ਮਾਨ ਨੇ ਅਧਿਕਾਰਕ ਤੌਰ ’ਤੇ ਸਹੁੰ ਵੀ ਚੁੱਕ ਲਈ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਆਪ ਵਿਦਾਇਕ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਕਦੇ ਸਕੂਲ, ਕਦੇ ਹਸਪਤਾਲ, ਕਦੇ ਨਗਰ ਨਿਗਮ ਅਤੇ ਕਦੇ ਥਾਣਿਆਂ ਵਿੱਚ ਚੈਕਿੰਗ ਕਰਦੇ ਨਜਰ ਆ ਰਹੇ ਹਨ (aap mlas are on checking)ਪਰ ਗੱਲ ਜੇਕਰ ਇਸ ਸਭ ਤੋਂ ਹੱਟ ਕੇ ਕੀਤੀ ਜਾਵੇ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਤਕਰੀਬਨ ਸਰਕਾਰੀ ਦਫਤਰਾਂ ਵਿੱਚ ਵੱਡੀ ਊਣਤਾਈਆਂ ਹਨ ਜਿੰਨ੍ਹਾਂ ਨੂੰ ਇਕਦਮ ਪੂਰਾ ਕਰਨ ਵਿੱਚ ਹਾਲੇ ਆਪ ਸਰਕਾਰ ਨੂੰ ਕੁਝ ਸਮਾਂ ਲੱਗ ਸਕਦਾ ਹੈ (overcoming to lapses may take long time)।

ਵਿਭਾਗਾਂ ਵਿੱਚ ਕਮੀਆਂ ਦੀ ਭਰਮਾਰ

ਬੇਸ਼ੱਕ ਆਪ ਵਿਧਾਇਕ ਲੋਕਾਂ ਦੀ ਆਸ ਤੇ ਖਰੇ ਉਤਰਨ ਲਈ ਹੁਣ ਤੋਂ ਹੀ ਕੋਸ਼ਿਸ਼ ਵਿੱਚ ਹਨ ਪਰ ਸਰਕਾਰੀ ਅਮਲੇ ਨੂੰ ਸਮੇਂ ਸਿਰ ਪਾਬੰਦ ਅਤੇ ਲੋਕਾਂ ਨੂੰ ਵਧੀਆ ਪ੍ਰਸ਼ਾਸ਼ਨ ਦੇਣ ਦੀ ਗੱਲ ਕਹਿਣ ਵਾਲੀ ਆਪ ਸਰਕਾਰ ਨੂੰ ਵਿਭਾਗਾਂ ਦੀਆਂ ਔਕੜਾਂ ਤੋਂ ਜਾਣੂ ਕਰਵਾਉਣ ਲਈ ਈਟੀਵੀ ਭਾਰਤ ਵਲੋਂ ਇੱਕ ਸ਼ੁਰੂਆਤੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤਹਿਤ ਅੱਜ ਈਟੀਵੀ ਭਾਰਤ ਦੇ ਪੱਤਰਕਾਰ ਵਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਜਾ ਕੇ ਲੋਕਾਂ ਅਤੇ ਸਟਾਫ ਦੀਆਂ ਮੁਸ਼ਕਿਲ਼ਾਂ ਤੋਂ ਇਲਾਵਾ ਹਸਪਤਾਲ ਵਿੱਚ ਦਰਪੇਸ਼ ਕਮੀਆਂ ਪੇਸ਼ੀਆਂ ਨੂੰ ਜਾਣਿਆ ਗਿਆ।

ਐਸ ਐਮ ਓ ਬਾਬਾ ਬਕਾਲਾ ਸਾਹਿਬ ਡਾ ਨੀਰਜ ਭਾਟੀਆ ਨੇ ਈਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਪਹਿਲਾਂ ਵੀ ਸਮੇਂ ਦੇ ਪਾਬੰਦ ਸਨ (smo said she is already punctual) ਅਤੇ ਹੁਣ ਹੋਰ ਵੀ ਪਾਬੰਦ ਹੋਣ ਦੀ ਕੋਸ਼ਿਸ਼ ਕਰਨਗੇ ਪਰ ਇਸ ਦੇ ਨਾਲ ਨਾਲ ਹਸਪਤਾਲ ਦੀਆਂ ਅਨੇਕਾਂ ਜਰੂਰਤਾਂ ਅਜਿਹੀਆਂ ਹਨ ਜਿੰਨ੍ਹਾਂ ਦਾ ਨਾ ਹੋਣ ਦੇ ਬਾਵਜੂਦ ਵੀ ਉਹ ਮਰੀਜਾਂ ਨੂੰ ਚੰਗਾ ਇਲਾਜ ਅਤੇ ਮਾਹੌਲ ਦੇਣ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਇੱਕ ਓਟ ਸੈਂਟਰ ਹੈ ਜਿੱਥੇ ਤਰਸਿੱਕਾ, ਮੀਆਂਵਿੰਡ ਮਹਿਤਾ ਆਦਿ ਸਣੇ ਹੋਰਨਾਂ ਸਿਵਲ ਦੇ ਪਿੰਡਾਂ ਵਿੱਚੋਂ 600 ਦੇ ਕਰੀਬ ਵਿਅਕਤੀ ਗੋਲੀ ਲੈਣ ਆਉਂਦੇ ਹਨ ਅਤੇ ਸਾਰਾ ਦਿਨ ਹਸਪਤਾਲ ਅੰਦਰ ਬੈਠ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਇਕ ਵਾਰ ਓਟ ਸੈਂਟਰ ਤੋਂ ਗੋਲੀ ਲੈ ਕੇ ਇੱਕ ਵਿਅਕਤੀ ਕੁਹਾੜੀ ਨਾਲ ਉਨ੍ਹਾਂ ਦੇ ਦਫਤਰ ਆਣ ਵੜਿਆ ਸੀ, ਜਿਸ ਲਈ ਉਹ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਕਈ ਵਾਰ ਇਸ ਓਟ ਸੈਂਟਰ ਨੂੰ ਇੱਥੋਂ ਕਿਤੇ ਹੋਰ ਤਬਦੀਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਖੜੀ ਖਸਤਾ ਹਾਲਤ ਐਂਬੂਲੈਂਸ ਦੇ ਡਰਾਈਵਰ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਨਵੀਂ ਭਰਤੀ ਨਾ ਹੋਣ ਕਾਰਣ ਖੜੀ ਹੋਈ ਐਂਬੂਲੈਂਸ ਖਸਤਾ ਹੈ, ਜਿਸ ਲਈ ਉਂਨ੍ਹਾਂ ਨੂੰ 108 ਐਂਬੂਲੈਂਸ ਤੇ ਨਿਰਭਰ ਹੋਣਾ ਪੈਂਦਾ ਹੈ ਅਤੇ ਪਹਿਲ ਦੇ ਅਧਾਰ ਤੇ ਨਵੀਂ ਐਂਬੂਲੈਂਸ ਦੀ ਜਰੂਰਤ ਹੈ।

ਸਕਿਨ ਸਪੈਸ਼ਲਿਸਟ, ਗਾਈਨਕੋਲਜਿਸਟ, ਰਡਿਓਲਿਜਸਟ, ਛਾਤੀ ਐਂਟੀ ਬਿਊਰੋ ਦੇ ਡਾਕਟਰ, ਅੇਮਰਜੈਂਸੀ ਮੈਡੀਕਲ ਅਫਸਰਾਂ ਦੀ ਕਮੀ, ਅਲਟਰਾ ਸਾਊਂਡ ਅਤੇ ਸੀਟੀ ਸਕੈਨ ਮਸ਼ੀਨਾਂ, ਸਟਾਫ ਨਰਸਾਂ ਦੀ ਕਮੀ, 13-14 ਡੈਪੂਡੇਸ਼ਨ ਤੇ ਗਏ ਸਟਾਫ ਨੂੰ ਵਾਪਿਸ ਲਿਆਉਣ ਦੀ ਜਰੂਰਤ, ਅੱਖਾਂ ਦੇ ਵਿਭਾਗ ਲਈ ਕੰਪਿਊਟਰ, ਪੋਰਟਏਬਲ ਅੇਕਸਰੇ ਅਤੇ ਈਸੀਜੀ ਮਸ਼ੀਨ, ਮੋਰਚਰੀ ਵਿੱਚ ਮ੍ਰਿਤਕ ਦੇਹ ਰੱਖਣ ਲਈ ਕੈਂਡੀ, ਕਲਾਸ ਫੋਰ ਸਟਾਫ ਦੀ ਭਾਰੀ ਕਮੀ, ਸਿਕਓਰਟੀ ਗਾਰਡ ਦੀ ਕਮੀ ਆਦਿ ਤੋਂ ਇਲਾਵਾ ਹਸਪਤਾਲ ਨੂੰ ਇੱਕ ਚੰਗਾ ਸਿਹਤ ਕੇਂਦਰ ਬਣਾਉਣ ਲਈ ਹੋਰ ਅਨੇਕਾਂ ਲੋੜਾਂ ਨੂੰ ਪੂਰਿਆ ਕੀਤਾ ਜਾਵੇ।

ਇਹ ਵੀ ਪੜ੍ਹੋ:ਖਟਕੜ ਕਲਾਂ ਸਹੁੰ ਚੁੱਕ ਸਮਾਗਮ 'ਚ ਮਿਲਿਆ 7 ਸਾਲ ਪਹਿਲਾਂ ਲਾਪਤਾ ਹੋਇਆ ਪੁੱਤ

ETV Bharat Logo

Copyright © 2024 Ushodaya Enterprises Pvt. Ltd., All Rights Reserved.