ETV Bharat / city

Guru Nanak Gurpurab 2021: ਪਾਕਿਸਤਾਨ ਲਈ ਜੱਥਾ ਹੋਇਆ ਰਵਾਨਾ

author img

By

Published : Nov 17, 2021, 9:45 AM IST

Updated : Nov 17, 2021, 11:12 AM IST

ਪਾਕਿਸਤਾਨ ਲਈ ਜਥਾ ਹੋਇਆ ਰਵਾਨਾ
ਪਾਕਿਸਤਾਨ ਲਈ ਜਥਾ ਹੋਇਆ ਰਵਾਨਾ

Guru Nanak Jayanti 2021: ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ ਮੌਕੇ ਅਟਾਰੀ ਵਾਹਘਾ ਸਰਹੱਦ (Attari Wagah) ਤੋਂ ਪਾਕਿਸਤਾਨ ਲਈ ਜੱਥਾ ਰਵਾਨਾ ਹੋਇਆ। ਇਹ ਜਥਾ ਸ੍ਰੀ ਨਨਕਾਣਾ ਸਾਹਿਬ (Sri Nankana Sahib) ਤੋਂ ਇਲਾਵਾ ਹੋਰ ਵੀ ਕਈ ਗੁਰਧਾਮਾਂ ਦੇ ਦਰਸ਼ਨ ਕਰਕੇ 26 ਨਵੰਬਰ ਨੂੰ ਭਾਰਤ ਪਰਤੇਗਾ।

ਅੰਮ੍ਰਿਤਸਰ: ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ (Guru Nanak Gurpurab 2021) ਨੂੰ ਸਮਰਪਤ ਪਾਕਿਸਤਾਨ ਜਾਣ ਵਾਲਾ ਜੱਥਾ ਅਟਾਰੀ ਵਾਹਘਾ (Attari Wagah) ਸਰਹੱਦ ਰਾਹੀਂ ਪਾਕਿਸਾਨ ਲਈ ਰਵਾਨਾ ਹੋ ਗਿਆ ਹੈ।

ਇਹ ਵੀ ਪੜੋ: Guru Nanak Gurpurab 2021: ਮੁੜ ਖੁੱਲ੍ਹਿਆ ਕਰਤਾਰਪੁਰ ਲਾਂਘਾ

ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ (SGPC) ਵੱਲੋਂ ਜੱਥੇ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਗਿਆ ਤੇ ਇਸ ਮੌਕੇ ਸਿੱਖ ਸੰਗਤ ’ਚ ਖੁਸ਼ੀ ਪਾਈ ਜਾ ਰਹੀ ਸੀ। ਕੋਰੋਨਾ ਕਾਰਨ ਸਿਰਫ਼ 855 ਸ਼ਰਧਾਲੂਆਂ ਨੂੰ ਹੀ ਵੀਜ਼ੇ ਮਿਲੇ ਹਨ ਤੇ ਹੁਣ ਇਹ ਜਥਾ 26 ਨਵੰਬਰ ਨੂੰ ਗੁਰਧਾਮਾ ਦੇ ਦਰਸ਼ਨ ਕਰਕੇ ਵਾਪਿਸ ਭਾਰਤ ਪਰਤੇਗਾ।

ਪਾਕਿਸਤਾਨ ਲਈ ਜੱਥਾ ਹੋਇਆ ਰਵਾਨਾ

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਜੱਥੇ ਨੂੰ ਰਵਾਨਾ ਕੀਤਾ ਗਿਆ ਤੇ ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ।

ਉਥੇ ਹੀ ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੋਰੋਨਾ ਕਾਲ ਦੇ ਚੱਲਦੇ ਅਸੀਂ ਗੁਰੂਧਾਮਾਂ ਦੇ ਦਰਸ਼ਨ ਨਹੀਂ ਕਰ ਸਕੇ ਜਿਸ ਦੇ ਚੱਲਦੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿ ਅੱਜ ਉਹ ਘੜੀ ਆ ਗਈ ਹੈ ਜਿਸ ਦਾ ਉਹ ਲੰਬੇ ਸਮੇਂ ਤੋਂ ਇਤਜ਼ਾਰ ਕਰ ਰਹੇ ਸਨ ਤੇ ਸਾਨੂੰ ਗੁਰੂਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਉੱਥੇ ਹੀ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜਿਸ ਦੇ ਨਾਲ ਲੋਕ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਦਿਹਾੜੇ (Guru Nanak Gurpurab 2021) ਦੇ ਕੇਂਦਰ ਸਰਕਾਰ ਨੇ ਸਿੱਖ ਸੰਗਤ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ।

ਇਹ ਵੀ ਪੜੋ: ਗੁਰੂ ਨਾਨਕ ਗੁਰਪੁਰਬ 2021: ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦਾ ਇਤਿਹਾਸ

ਉਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 855 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਦਿਹਾੜਾ (Guru Nanak Gurpurab 2021) ਮਨਾਉਣ ਜਾ ਰਿਹਾ ਹੈ ਤੇ ਇਹ ਜੱਥਾ ਪਾਕਿਸਤਾਨ ‘ਚ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕਰਕੇ 26 ਤਰੀਕ ਨੂੰ ਭਾਰਤ ਵਾਪਸ ਪਰਤੇਗਾ।

Last Updated :Nov 17, 2021, 11:12 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.