ETV Bharat / city

ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਣ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

author img

By

Published : Oct 26, 2021, 2:56 PM IST

ਭਾਰੀ ਮੀਂਹ (Heavy rain) ਕਾਰਣ ਕਿਸਾਨਾਂ (Farmers) ਨੇ ਫਸਲ ਦੀ ਖਰਾਬੀ ਦਾ ਸਰਕਾਰ ਪਾਸੋਂ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮੰਡੀਆਂ ਵਿਚ ਲਿਫਟਿੰਗ (Lifting) ਲਈ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ ਕਾਰਣ ਖਰਾਬ ਹੋ ਰਹੀ ਹੈ।

ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਣ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਣ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਅੰਮ੍ਰਿਤਸਰ: ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ (Heavy rain) ਤੇ ਗੜ੍ਹੇਮਾਰੀ ਕਾਰਣ ਕਿਸਾਨਾਂ (Farmers) ਦਾ ਭਾਰੀ ਨੁਕਸਾਨ (Disadvantages) ਹੋਇਆ, ਜਿੱਥੇ ਮੰਡੀਆਂ 'ਚ ਵੀ ਸੈਂਕੜੇ ਟਨ ਝੋਨਾ (Hundreds of tons of paddy) ਪਾਣੀ ਨਾਲ ਖਰਾਬ ਹੋ ਗਿਆ। ਕਿਸਾਨਾਂ ਵਲੋਂ ਸਰਕਾਰ ਪਾਸੋਂ ਮੁਆਵਜ਼ੇ (Compensation) ਦੀ ਮੰਗ ਕੀਤੀ ਗਈ ਹੈ। ਬੀਤੀ ਰਾਤ ਹੋਈ ਭਾਰੀ ਬਾਰਿਸ਼ (Heavy rain) ਕਾਰਣ ਸਰਹੱਦੀ ਇਲਾਕੇ ਵਿਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।

ਮੀਂਹ ਕਾਰਣ ਕਿਸਾਨਾਂ ਦੀ ਵਿਛ ਗਈ ਖੜ੍ਹੀ ਫਸਲ

ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਣ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਮੀਹ ਨਾਲ ਹੋਈ ਗੜ੍ਹੇਮਾਰੀ ਕਾਰਣ ਕਿਸਾਨਾਂ ਦੇ ਖੇਤਾਂ 'ਚ ਪੱਕੀ ਝੋਨੇ ਦੀ ਫਸਲ ਨੂੰ ਵਿਛਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀ ਫਸਲ ਵੀ ਘੱਟ ਨਿਕਲੇਗੀ ਅਤੇ ਝਾੜ ਵੀ ਨਾ ਮਾਤਰ ਹੋਵੇਗਾ। ਗੱਲ ਕਰੀਏ ਦਾਣਾ ਮੰਡੀਆਂ ਦੀ ਤੇ ਇਲਾਕੇ ਦੀਆਂ ਸਾਰੀਆਂ ਦਾਣਾ ਮੰਡੀਆਂ (Bait markets) ਵਿੱਚ ਪਈ ਫ਼ਸਲ ਦਾ ਮੀਂਹ ਕਾਰਣ ਆੜ੍ਹਤੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਮੀਂਹ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੀ ਫਸਲ ਜ਼ਮੀਨ 'ਤੇ ਵਿੱਛ ਗਈ ਹੈ।

ਕਿਸਾਨਾਂ ਨੇ ਛੇਤੀ ਫਸਲਾਂ ਦੀ ਗਿਰਦਾਵਰੀ ਕਰਵਾਉਣ ਦੀ ਕੀਤੀ ਮੰਗ

ਜਿਸ ਕਾਰਣ ਝੋਨੇ ਦੇ ਦਾਣੇ ਪਾਣੀ ਵਿਚ ਰਹਿਣ ਕਾਰਣ ਖਰਾਬ ਹੋਣਗੇ ਅਤੇ ਝਾੜ ਵੀ ਘੱਟ ਹੋਏਗਾ। ਉਨ੍ਹਾਂ ਮੰਗ ਕੀਤੀ ਕਿ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਲਾਬੀ ਸੁੰਡੀ ਕਾਰਣ ਨਰਮੇ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ, ਜਿਸ ਦਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਵਲੋਂ ਦੌਰਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਵਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀਬਾੜੀ ਮਾਹਰਾਂ ਨੂੰ ਵਧੀਆ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਕਿਹਾ ਸੀ ਤਾਂ ਜੋ ਕਿਸਾਨਾਂ ਨੂੰ ਅੱਗੇ ਤੋਂ ਕਿਸੇ ਤਰ੍ਹਾਂ ਦੇ ਫਸਲੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ-ਬੀਜੇਪੀ-ਆਰਐਸਐਸ ਦੀ ਵਿਚਾਰਧਾਰਾ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰੇਗੀ ਕਾਂਗਰਸ- ਸੋਨੀਆ ਗਾਂਧੀ

ETV Bharat Logo

Copyright © 2024 Ushodaya Enterprises Pvt. Ltd., All Rights Reserved.